5 Dariya News

ਸਵਦੇਸ਼ੀ ਜਾਗਰਣ ਮੰਚ ਵੱਲੋਂ ਮੋਹਾਲੀ ਵਿਖੇ ਆਯੋਜਿਤ ਪੰਜ ਰੋਜ਼ਾ ਸਵਦੇਸ਼ੀ ਮੇਲਾ ਸਫਲਤਾ ਪੂਰਵਕ ਸੰਪਨ

ਮਾਣਯੋਗ ਰਾਜਪਾਲ ਪੰਜਾਬ ਅਤੇ ਹਰਿਆਣਾ ਪ੍ਰੋ: ਕਪਤਾਨ ਸਿੰਘ ਸੋਲੰਕੀ ਪੰਜ ਰੋਜ਼ਾ ਸਵਦੇਸ਼ੀ ਮੇਲੇ ਦੇ ਸਮਾਪਤੀ ਸਮਰੋਹ ਮੌਕੇ ਹੋਏ ਬਤੌਰ ਮੁਖ ਮਹਿਮਾਨ ਸ਼ਾਮਲ

5 Dariya News

ਐਸ.ਏ.ਐਸ.ਨਗਰ 08-Nov-2015

ਸਵਦੇਸ਼ੀ ਮੇਲੇ ਨੇ ਪੰਜਾਬ 'ਚ ਪਹਿਲੀ ਵਾਰ ਹੀ ਸਫਲਤਾ ਨੂੰ ਛੂਹਿਆ ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਮਾਣਯੋਗ ਰਾਜਪਾਲ ਪੰਜਾਬ ਅਤੇ ਹਰਿਆਣਾ ਪ੍ਰੋ: ਕਪਤਾਨ ਸਿੰਘ ਸੋਲੰਕੀ ਨੇ  ਸਵਦੇਸ਼ੀ ਜਾਗਰਣ ਮੰਚ ਨੂੰ ਮੋਹਾਲੀ ਵਿਖੇ ਪੰਜ ਰੋਜ਼ਾ ਸਵਦੇਸ਼ੀ ਮੇਲੇ ਦੇ ਸਮਾਪਤੀ ਸਮਰੋਹ ਮੌਕੇ ਵਧਾਈ ਦੇਂਦਿਆਂ ਕੀਤਾ। ਉਨਾ੍ਹਂ ਕਿਹਾ ਕਿ  ਸਾਡਾ ਮੁਲਕ ਪਿੰਡਾਂ ਵਿਚ ਵਸਦਾ ਹੈ ਉਥੋਂ ਸਦੀਆਂ ਪੁਰਾਣੀਆਂ ਵਸਤਾਂ ਨੂੰ ਇਕ ਥਾਂ ਇਕੱਠਾ ਕਰਕੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਇਸ ਦਾ ਉਦੇਸ਼ ਸਵਦੇਸ਼ੀ ਭਾਵਨਾ ਨੂੰ ਪੈਦਾ ਕਰਨਾ ਹੈ।ਪ੍ਰੋ: ਸੋਲੰਕੀ ਨੇ ਕਿਹਾ ਕਿ ਇਨਸਾਨ ਵਿਚ ਮਾਨਵਤਾ ਦੇ ਚੰਗੇ ਗੁਣ ਭਰੇ ਹੋਣੇ ਚਾਹੀਦੇ ਹਨ। ਜਿਸ 'ਚ ਸਵਦੇਸ਼ ਦੀ ਭਾਵਨ ਨਹੀਂ ਹੈ ਉਹ ਪੱਥਰ ਦੀ ਤਰਾ੍ਹਂ ਹੈ ਇਨਸਾਨ ਨਹੀ । ਦੇਸ਼ ਪ੍ਰਤੀ ਸਾਡੀ ਸਵੈਮਾਨ ਦੀ ਭਾਵਨਾ ਹੋਣੀ ਚਾਹੀਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਮੇਕ ਇਨ ਇੰਡੀਆ ਦਾ ਨਾਅਰਾ ਦਿੱਤਾ ਗਿਆ ਜੋ ਸਵਦੇਸ਼ੀ ਨੂੰ ਉਤਸ਼ਾਹ ਕਰਦਾ ਹੈ। ਦੇਸ਼ ਵਾਸੀਆਂ ਨੂੰ ਦੁਨੀਆਂ 'ਚ ਛਾਜਾਣ ਦੀ ਭਾਵਨਾ ਹੋਣੀ ਚਾਹੀਦੀ ਹੈ। ਉਨਾ੍ਹਂ ਕਿਹਾ ਕਿ ਦੇਸ਼ ਅਤੇ ਸੂਬੇ ਦੀ ਅਰਥ ਵਿਵਸਥਾ ਨੂੰ ਮਜਬੂਤ ਕਰਨ ਲਈ ਸਾਨੂੰ ਸਵਦੇਸ਼ੀ ਵਸਤਾਂ ਹੀ ਖਰੀਦਣੀਆਂ ਚਾਹੀਦੀਆਂ ਹਨ ਅਤੇ ਸਵਦੇਸ਼ੀ ਵਸਤਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।

ਇਸ ਮੌਕੇ ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆ ਅਤੇ ਸ਼ਸਕਤੀਕਰਨ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਸਵਦੇਸ਼ੀ ਮੇਲੇ ਦਾ ਮੁੱਖ ਮੰਤਵ ਮੇਕ ਇੰਨ ਇੰਡੀਆ ਨੂੰ ਬੜਾਵਾ ਦੇਣਾ ਹੈ ਅਤੇ ਇਸ ਮੇਲੇ ਦਾ ਉਦੇਸ਼ ਦੇਸ਼ ਵਾਸੀਆਂ ਰਾਸ਼ਟਰ ਦੀ ਏਕਤਾ ਨਾਲ ਜੋੜਣ ਦਾ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਉਦਯੋਗ ਮੰਤਰੀ ਪੰਜਾਬ ਸ੍ਰੀ ਮਦਨ ਮੋਹਨ ਮਿੱਤਲ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਵਦੇਸ਼ੀ ਜਾਗਰਣ ਮੰਚ ਜੋ ਕਿ ਰਾਸ਼ਟਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਹੈ ਵੱਲੋਂ ਦੇਸ਼ ਦੇ ਲੋਕਾਂ ਨੂੰ ਸਵਦੇਸ਼ੀ ਵਸਤਾਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੰਜ ਦਿਨ ਚੱਲਣ ਵਾਲੇ ਇਸ  ਸਵਦੇਸ਼ੀ ਮੇਲੇ ਦੌਰਾਨ ਲੋਕਾਂ ਨੇ ਵੱਧ ਤੋਂ ਵੱਧ ਸਵਦੇਸ਼ੀ ਵਸਤਾਂ ਦੀ ਖਰੀਦਦਾਰੀ ਕੀਤੀ ਅਤੇ ਇਥੇ ਸਵਦੇਸ਼ੀ ਵਸਤਾਂ ਦੇ ਕਰੀਬ 200 ਸਟਾਲ ਲਗਾਏ ਗਏ। ਹਲਕਾ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਸਮਾਪਤੀ ਸਮਰੋਹ ਸਮਾਗਮ ਨੂੰ ਸੰਬੋਧਨ ਕਰਦਿਆਂ ਸਵਦੇਸ਼ੀ ਜਾਗਰਣ ਮੰਚ ਵੱਲੋਂ  ਮੋਹਾਲੀ ਵਿਖੇ ਸਵਦੇਸ਼ੀ ਮੇਲੇ ਦਾ ਆਯੋਜਿਤ ਕਰਨ ਤੇ ਧੰਨਵਾਦ  ਕੀਤਾ ਅਤੇ ਕਿਹਾ ਭਵਿੱਖ ਵਿਚ ਇਸ ਦਾ ਵੱਡਾ ਲਾਭ ਹੋਵੇਗਾ। ਉਨਾਂ ਕਿਹਾ ਕਿ ਅੰਗਰੇਜ਼ ਦੇਸ਼ ਨੂੰ ਖਪਤਕਾਰ ਅਤੇ ਮੰਡੀ ਦੇ ਤੌਰ ਤੇ ਵਰਤਦੇ ਸਨ ਜਿਸ ਕਾਰਣ ਦੇਸ਼ੀ ਵਸਤਾਂ ਅਲੋਪ ਹੁੰਦੀਆਂ ਗਈਆਂ ਅਤੇ ਵਿਦੇਸ਼ੀ ਵਸਤਾਂ ਦਾ ਫੈਲਾਓ ਹੋ ਗਿਆ। ਇਥੋਂ ਤੱਕ ਕਿ ਫਸਲਾਂ ਦੇ ਬੀਜ ਅਤੇ ਖੇਤੀ ਮਸ਼ਨੀਰੀ ਤੇ ਵਿਦੇਸ਼ੀ ਕਬਜ਼ਾ ਹੋ ਚੁੱਕਾ ਸੀ। ਉਨਾ੍ਹਂ ਕਿਹਾ ਕਿ ਦੇਸ਼ ਦੀ ਅਜ਼ਾਦੀ ਦਾ ਨਿੱਘ ਮਾਨਣ ਲਈ ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਦਾ ਨਾਅਰਾ ਲਗਾਕੇ ਸਵਦੇਸ਼ੀ ਲਹਿਰ ਚਲਾਈ ਹੈ। ਜਿਸ ਨਾਲ ਲੋਕ ਮੁੜ ਸਵਦੇਸ਼ੀ ਵਸਤਾਂ ਵੱਲ ਮੁੜੇ ਹਨ। ਇਸ ਮੌਕੇ ਸਵਦੇਸ਼ੀ ਜਾਗਰਣ ਮੰਚ ਦੇ ਉਤਰੀ ਭਾਰਤ ਦੇ ਇੰਚਾਰਜ ਸ੍ਰੀ ਸਤੀਸ਼ ਕੁਮਾਰ ਨੇ ਸਵਦੇਸ਼ੀ ਮੇਲੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਉਨਾ੍ਹਂ ਦੱਸਿਆ ਕਿ ਸਵਦੇਸ਼ੀ ਮੇਲਾ ਲਘੂਉਦਯੋਗ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਮੰਚ ਦਾ ਉਦੇਸ਼ ਮੁਲਕ ਦੀਆਂ ਸਵਦੇਸ਼ੀ ਵਸਤਾਂ ਦਾ ਦੁਨੀਆਂ ਭਰ ਵਿਚ ਪ੍ਰਚਾਰ ਕਰਨਾ ਅਤੇ ਸਵਦੇਸ਼ੀ ਵਿਚਾਰ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਹੈ। ਉਨਾ੍ਹਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਭਾਗਾਂ ਵਿਚ ਇਹ ਸਵਦੇਸ਼ੀ ਮੇਲੇ ਲਗਾਏ ਜਾਣਗੇ। 

ਇਸ ਮੌਕੇ ਰਾਸ਼ਟਰੀ ਸਵਦੇਸ਼ੀ ਜਾਗਰਣ ਮੰਚ ਦੇ ਪ੍ਰਧਾਨ ਸ੍ਰੀ ਕਸ਼ਮੀਰੀ ਲਾਲ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ, ਪੰਜਾਬ ਭਾਜਪਾ ਦੇ ਆਰਗੇਨਾਇਜਿੰਗ ਜਨਰਲ ਸਕੱਤਰ ਸ੍ਰੀ ਦਿਨੇਸ਼, ਇੰਨਫੋਟੈਕ ਦੇ ਵਾਇਸ ਚੇਅਰਮੈਨ ਸ੍ਰੀ ਖੁਸ਼ਵੰਤ ਰਾਏ ਗੀਗਾ,  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਖਵਿੰਦਰ ਗੋਲਡੀ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਬੜਾ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸ੍ਰੀ ਸੁਭਾਸ਼ ਸ਼ਰਮਾ, ਪ੍ਰਧਾਨ ਐਮ ਆਈ ਏ ਸ੍ਰੀ ਸੰਜੀਵ ਵਸ਼ਿਸਟ, ਸਿਮਰਨਜੀਤ ਸਿੰਘ ਚੰਦੂਮਾਜਰਾ, ਓ ਐਸ.ਡੀ. ਹਰਦੇਵ ਸਿੰਘ ਹਰਪਾਲਪੁਰ, ਯੂਥ ਅਕਾਲੀ ਆਗੂ ਰਾਜਾ ਕੰਵਰਜੋਤ ਸਿੰਘ ਮੋਹਾਲੀ, ਕੌਂਸਲਰ ਪਰਮਿੰਦਰ ਸਿੰਘ ਸੁਹਾਣਾ, ਪਰਮਿੰਦਰ ਸਿੰਘ ਤਸਿੰਬਲੀ,  ਗੁਰਮੁੱਖ ਸਿੰਘ ਸੋਹਲ, ਸ੍ਰੀ ਅਸ਼ੋਕ ਝਾ, ਸ੍ਰੀ ਅਰੁਣ ਸ਼ਰਮਾ, ਬੋਬੀ ਕੰਬੋਜ, ਸੈਬੀ ਆਨੰਦ, ਸ. ਕਮਲਜੀਤ ਸਿੰਘ ਰੂਬੀ, ਹਰਦੀਪ ਸਿੰਘ ਸਰਾਓ, ਸ੍ਰੀਮਤੀ ਪ੍ਰਕਾਸ਼ ਵਤੀ, ਵਾਇਸ ਪ੍ਰਧਾਨ ਬੀ.ਜੇ.ਪੀ ਰਾਮੇਸ ਵਰਮਾ, ਜਨਰਲ ਸਕੱਤਰ ਸ੍ਰੀ ਰਵਿੰਦਰ ਸੈਣੀ, ਸੁਸੀਲ ਰਾਣਾ, ਸ੍ਰੀ ਅਸ਼ੋਕ ਸਾਂਪਲਾ, ਸ੍ਰੀ ਜਵੇਦ ਅਸਲਮ , ਜਸਪਿੰਦਰ ਸਿੰਘ ਵਿਰਕ, ਸ. ਕਰਤਾਰ ਸਿੰਘ ਤਸਿੰਬਲੀ, ਗੁਰਮੀਤ ਸਿੰਘ ਬਾਕਰਪੁਰ, ਮੁਕੇਸ਼ ਗਾਂਧੀ, ਸੋਹਣ ਸਿੰਘ, ਜਸਜੀਤ ਮਹਿਤਾ,  ਸਮੇਤ ਭਾਜਪਾ ਦੇ ਹੋਰ ਆਗੂ ਵੀ ਮੌਜੂਦ ਸਨ।