ਲਾਰੇਂਸ ਸਕੂਲ ਦੇ ਵਿਦਿਆਰਥੀਆਂ ਵਲੋਂ ਦਿਵਾਲੀ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ
ਵਿਦਿਆਰਥੀਆਂ ਨੇ ਆਪਣੀਆਂ ਵਿੱਲਖਣ ਪ੍ਰਤਿਭਾਵਾਂ ਦਾ ਕੀਤਾ ਪ੍ਰਦਰਸ਼ਨ
5 Dariya News
ਐਸ.ਏ.ਐਸ. ਨਗਰ (ਮੁਹਾਲੀ) 07-Nov-2015
ਲਾਰੇਂਸ ਪਬਲਿਕ ਸੀਨਅੀਅਰ ਸਕੈਂਡਰੀ ਸਕੂਲ਼, ਸੈਟਕਰ ੫੧ ਦੀਵਾਲੀ ਦਾ ਪੱਵਿਤਰ ਤਿਉਹਾਰ ਆਪਣੇ ਵਿਦਿਆਰਥੀਆਂ ਰਾਹੀਂ ਦਿਵਾਲੀ ਦਾ ਤਿਉਹਾਰ ਪਟਾਖੇ ਨਾ ਚਲਾ ਕੇ ਘਰ ਨੂੰ ਸਜਾਉਣ ਦਾ ਸੁਨੇਹਾ ਦਿੰਦੇ ਹੋਏ ਮਨਾਇਆ ਗਿਆ। ਇਸ ਮੌਕੇ ਤੇ ਬੱਚਿਆਂ ਨੂੰ ਘਰ ਵਿਚ ਮੋਮਬਤੀਆਂ ਅਤੇ ਦੀਵੇ ਸਜਾਉਣ, ਰੰਗੌਲੀ ਬਣਾਉਣ ਅਤੇ ਰੰਗ ਬਿਰੰਗੇ ਪੇਪਰਾਂ ਨਾਲ ਘਰ ਦੀਆਂ ਕੰਧਾਂ ਸਜਾਉਣ ਦੇ ਤਰੀਕੇ ਦੱਸਦੇ ਹੋਏ ਮਨਾਈ ਗਈ। ਇਸ ਦੌਰਾਨ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਨੇ ਆਪਣੀਆਂ ਪ੍ਰਤਿਭਾਵਾਂ ਦੇ ਜ਼ੋਹਰ ਵਿਖਾਏ। ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਦੀਵਾਲੀ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਇਕ ਪ੍ਰੇਰਣਾ ਦਾਇਕ ਨਾਟਕ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਤੇ ਸਕੂਲ ਦੇ ਪ੍ਰਿਸੀਪਲ ਵੀਨਾ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਸਮੇਂ ਦੇ ਨਾਲ ਕੁਦਰਤੀ ਤਰੀਕੇ ਨਾਲ ਮਨਾਇਆ ਜਾਣ ਵਾਲਾ ਰੋਸ਼ਨੀ ਦੇ ਤਿਉਹਾਰ ਦਿਵਾਲੀ ਦਾ ਤਰੀਕਾ ਬਦਲ ਗਿਆ ਹੈ। ਅੱਜ ਦਿਵਾਲੀ ਮੌਕੇ ਪਟਾਖੇ ਚਲਾ ਕੇ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ ਜਦ ਕਿ ਪਹਿਲਾਂ ਦਿਵਾਲੀ ਮੌਕੇ ਰੋਸ਼ਨੀ ਅਤੇ ਘਰਾਂ ਨੂੰ ਸਜਾਉਣ ਲਈ ਜ਼ਿਆਦਾ ਧਿਆਨ ਦਿਤਾ ਜਾਂਦਾ ਸੀ ।ਉਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ 'ਚ ਵਾਪਿਸ ਜਾ ਕੇ ਆਪਣੇ ਮਾਪਿਆਂ ਨੂੰ ਉਨਾਂ ਨੂੰ ਪਟਾਖੇ ਨਾ ਲਿਆਉਣ ਦੀ ਪ੍ਰੇਰਣਾ ਕਰਦੇ ਹੋਏ ਇਹ ਦਿਵਾਲੀ ਮਾਪਿਆਂ ਨਾਲ ਘਰ ਨੂੰ ਸਜਾ ਕੇ ਅਤੇ ਰੋਸ਼ਨੀਆਂ ਨਾਲ ਰੋਸ਼ਨਾ ਕੇ ਮਨਾਉਣ। ਉਨਾ ਬੱਚਿਆਂ ਨੂੰ ਸਕੂਲ ਵਿਚ ਸਿੱਖੀ ਕਲਾ ਘਰਾਂ ਨੂੰ ਸਜਾਉਣ ਲਈ ਧਿਆਨ ਦੇਣ ਲਈ ਪ੍ਰੇਰਣਾ ਦਿਤੀ। ਅਖੀਰ 'ਚ ਸਕੂਲ ਮੈਨਜ਼ਮੈਂਟ ਵਲੋਂ ਬੱਚਿਆਂ ਨੂੰ ਚਾਕਲੇਟ ਵੰਡੀਆਂ ਗਈਆ ।