ਚੁੰਨੀ ਲਾਲ ਵਲੋਂ ਲੇਬਰ ਸੈਡੱ ਦਾ ਕੀਤਾ ਉਦਘਾਟਨ ,20 ਲੱਖ ਦੀ ਲਾਗਤ ਨਾਲ ਕੀਤਾ ਗਿਆ ਤਿਆਰ
ਮਾਡਲ ਵੈਲਫੇਅਰ ਸੈਂਟਰ-ਕਮ-ਕਿਰਤ ਭਵਨ ਦਾ ਨੀਂਹ ਪੱਥਰ ਰਖਿਆ
5 Dariya News
ਚੰਡੀਗੜ੍ਹ 30-Oct-2015
ਕਿਰਤ ਮੰਤਰੀ ਚੁੰਨੀ ਲਾਲ ਭਗਤ ਵੱਲੋਂ ਅੱਜ ਫੇਜ਼-10, ਮੁਹਾਲੀ ਵਿਖੇ ਨਵੇਂ ਉਸਾਰੇ ਲੇਬਰ ਸੈੱਡ ਦਾ ਉਦਘਾਟਨ ਕੀਤਾ। ਇਹ ਸੈੱਡ ਕਿਰਤੀਆਂ ਦੀ ਸਹੂਲਤ ਲਈ 20 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਤਾਕਿ ਬਾਹਰੋਂ ਆਉਣ ਵਾਲੇ ਕਿਰਤੀਆਂ ਨੂੰ ਬੈਠਣ, ਸਾਫ਼ ਪੀਣ ਵਾਲੇ ਪਾਣੀ ਅਤੇ ਹੋਰ ਹਰ ਸੁਵਿਧਾ ਮੁਹੱਈਆ ਹੋ ਸਕੇ।ਮੰਤਰੀ ਵਲੋ ਮੁਹਾਲੀ ਵਿਖੇ ਲਵਭਗ 15 ਕਰੋੜ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ ਮਾਡਲ ਵੈਲਫੇਅਰ ਸੈਂਟਰ-ਕਮ-ਕਿਰਤ ਭਵਨ ਦਾ ਨੀਂਹ ਪੱਥਰ ਵੀ ਰਖਿਆ ਗਿਆ ਅਤੇ ਇਸ ਬਿਲਡਿੰਗ ਦੀ ਉਸਾਰੀ ਜੂਨ, 2016 ਤਕ ਮੁਕੰਮਲ ਹੋ ਜਾਵੇਗੀ।ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਦੇ ਕਈ ਦਫਤਰ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਵੱਖ-ਵੱਖ ਥਾਵਾਂ ਤੇ ਸਥਿਤ ਹਨ ਅਤੇ ਜਦੋਂ ਵੀ ਕੋਈ ਕਿਰਤੀ ਆਪਣੇ ਕੰਮ ਲਈ ਚੰਡੀਗੜ੍ਹ ਆਉਂਦਾ ਹੈ ਤਾਂ ਉਸ ਨੂੰ ਵੱਖ-ਵੱਖ ਦਫਤਰਾਂ ਦੇ ਚੱਕਰ ਕਟੱਣੇ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ ।
ਇਨ੍ਹਾਂ ਸਾਰੇ ਦਫਤਰਾਂ ਨੂੰ ਇਕੋ ਜਗਾ ਤੇ ਇਕੱਠਾ ਕਰਨ ਅਤੇ ਕਿਰਤੀਆਂ ਅਤੇ ਆਮ ਜਨਤਾ ਦੀ ਸਹੂਲਤ ਲਈ ਇਸ ਤੋਂ ਇਲਾਵਾ ਨਿਰਮਾਣ ਕੀਤੇ ਜਾਣ ਵਾਲੀ ਬਿਲਡਿੰਗ ਵਿੱਚ ਲੇਬਰ ਵੈਲਫੇਅਰ ਸੈਂਟਰ, ਮੀਟਿੰਗ ਹਾਲ, ਕਾਨਫਰੰਸ ਰੂਮ, ਕੈਂਟੀਨ ਦੀ ਵੀ ਸੁਵਿਧਾ, ਟਰੇਨਿੰਗ ਹਾਲ ਤੋਂ ਇਲਾਵਾ ਕਿਰਤੀਆਂ ਦੇ ਠਹਿਰਾਉਣ ਲਈ ਵੀ ਪ੍ਰਬੰਧ ਕੀਤੇ ਜਾਣਗੇ। ਇਸ ਤਰ੍ਹਾਂ ਜੋ ਕਿਰਤੀ ਟਰੇਨਿੰਗ ਲੈਣ ਲਈ ਆਉਣਗੇ, ਉਨ੍ਹਾਂ ਨੂੰ ਬਿਨਾ ਕੋਈ ਖਰਚ ਕੀਤੇ ਰਿਹਾਇਸ਼ ਦੀ ਸੁਵਿਧਾ ਪ੍ਰਾਪਤ ਹੋ ਸਕੇਗੀ। ਅਜ ਕਲ ਮਹਿੰਗਾਈ ਦੇ ਯੁੱਗ ਵਿੱਚ ਇਕ ਗਰੀਬ ਕਿਰਤੀ ਲਈ ਚੰਡੀਗੜ੍ਹ, ਮੋਹਾਲੀ ਵਰਗੀ ਜਗਾ ਤੇ ਰਾਤ ਕਟੱਣੀ ਬਹੁੱਤ ਮੁਸ਼ਕਿਲ ਹੈ। ਉਨਾਂ ਅੱਗੇ ਦੱਸਿਆ ਕਿ ਸਰਕਾਰ ਵਲੋ ਰਾਜ ਵਿੱਚ 29 ਹੋਰ ਨਵੇ ਅਜਿਹੇ ਭਲਾਈ ਸੈਟਰ ਉਸਾਰੇ ਜਾਣਗੇ।ਇਸ ਸਮਾਰੋਹ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀ ਤੋਂ ਇਲਾਵਾ ਚੋਧਰੀ ਨੰਦ ਲਾਲ ਮੁੱਖ ਸੰਸਦੀ ਸਕੱਤਰ ਕਿਰਤ, ਸ੍ਰੀ ਵਿਸਵਾਜੀਤ ਖੰਨਾ, ਪ੍ਰਮੁੱਖ ਸਕੱਤਰ ਕਿਰਤ, ਬੀਬੀ ਅਮਨਜੋਤ ਕੋਰ ਚੇਅਰਪਰਸਨ ਜਿਲਾ ਪਲੈਨਿਗ ਬੋਰਡ, ਪੰਚ ਸਰਪੰਚਾਂ ਵਲੋਂ ਵੀ ਭਾਗ ਲਿਆ ਗਿਆ।