ਪੰਜਾਬ ਸਰਕਾਰ 1.5 ਲੱਖ ਨੌਜਵਾਨਾਂ ਨੂੰ ਵਿਦੇਸ਼ ਵਿੱਚ ਕੰਮ ਕਰਨ ਲਈ ਸਿਖਿਅਤ ਕਰੇਗੀ
ਯੁਵਕਾਂ ਨੂੰ ਅਮਰੀਕਾ ਅਤੇ ਅਸਟਰੇਲੀਆਂ ਵਿੱਚ ਕੰਮ ਕਰਨ ਲਈ ਸਿਖਿਅਤ ਕੀਤਾ ਜਾਵੇਗਾ , ਪੰਜਾਬ ਵਲੋ' ਹੁਨਰਮੰਦ ਮਨੁੱਖੀ ਸਕਤੀ ਦੇ ਵਿਦੇਸ਼ ਵਿੱਚ ਕੰਮ ਕਰਨ ਲਈ ਭੇਜਣ ਸਾਰੇ ਪ੍ਰਬੰਧ ਮੁਕੰਮਲ
5 Dariya News
ਚੰਡੀਗੜ੍ਹ 29-Oct-2015
ਪੰਜਾਬ ਸਰਕਾਰ ਵਲੋ' ਆਪਣੇ ਨਾਗਰਿਕਾਂ ਵਿਸ਼ੇਸ਼ ਕਰਕੇ ਦੁਆਬਾ ਅਤੇ ਮਾਲਵਾ ਖੇਤਰ ਦੇ ਵਾਸੀਆਂ ਨੂੰ ਵਾਜਿਬ ਸਰਟੀਫਿਕੇਟ ਅਤੇ ਡਿਗਰੀ ਲਈ ਕੈਪਸੂਲ ਟ੍ਰੇਨਿੰਗ ਪ੍ਰੋਗਰਾਮ ਮੁਹੱਈਆ ਕਰਵਾ ਕੇ ਉਨਾਂ ਦੀ ਵਿਦੇਸ਼ ਜਾਣ ਦੀ ਲਾਲਸਾ ਨੂੰ ਪੂਰਾ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਸਿਖਲਾਈ ਪ੍ਰੋਗਰਾਮ ਉਨਾਂ ਨੂੰ ਅਸਟਰੇਲੀਆਂ, ਅਮਰੀਕਾ, ਸਾਊਦੀ ਅਰਬ ਅਤੇ ਹੋਰ ਕਿਰਤ ਦੀ ਘਾਟ ਵਾਲੇ ਦੇਸ਼ਾਂ ਵਿੱਚ ਵਰਕ ਵੀਜਾ ਹਾਸਲ ਕਰਨ ਦੇ ਯੋਗ ਬਣਾਉਣਗੇ। ਇਸ ਨਵੀ' ਨੀਤੀ ਫੈਸਲੇ ਦਾ ਵਿਲੱਖਣ ਪਹਿਲੂ ਇਹ ਹੈ ਕਿ ਇੱਕ ਨੌਜਵਾਨ ਨੂੰ ਹਰੇਕ ਦੇਸ਼ ਦੀ ਵਿਸ਼ੇਸ਼ ਲੋੜ ਮੁਤਾਬਿਕ ਸਿਖਿਅਤ ਕੀਤਾ ਜਾਵੇਗਾ ਤਾਂ ਜੋ ਉਹ ਉਨਾਂ ਦੇਸ਼ਾਂ ਦੀ ਇੰਮੀਗਰੇਸ਼ਨ ਅਤੇ ਵਰਕ ਵੀਜੇ ਦੀਆਂ ਸ਼ਰਤਾਂ ਪੂਰੀਆਂ ਕਰਕੇ ਨੌਕਰੀ ਹਾਸਲ ਕਰਨ ਦੇ ਯੋਗ ਹੋ ਜਾਵੇ। ਪੰਜਾਬ ਗੈਰ ਕਾਨੂੰਨੀ ਟਰੈਵਲ ਏਜੰਟਾਂ ਜੋ ਕਿ ਨੌਜਵਾਨਾਂ ਨੂੰ ਵਰਕ ਵੀਜੇ ਦੇ ਝੂਠੇ ਵਾਅਦੇ ਕਰਕੇ ਵਰਗਲਾ ਕੇ ਅਤੇ ਉਨਾਂ ਦੀ ਮਿਹਨਤ ਦੀ ਕਮਾਈ ਹੜਪ ਕੇ ਵਿਦੇਸ਼ਾਂ ਵਿੱਚ ਭੇਜ ਦਿੰਦੇ ਹਨ, ਤੋ' ਬਹੁਤ ਚਿੰਤਤ ਹੈ।ਨਵੀ ਨੀਤੀ ਫੈਸਲਾ ਪੰਜਾਬੀਆਂ ਨੂੰ ਵਿਧੀਵਤ ਤਰੀਕੇ ਨਾਲ ਬਾਹਰ ਭੇਜਣ ਵਿੱਚ ਸਹਾਈ ਹੋਵੇਗਾ।ਸ੍ਰੀ ਮਦਨ ਮੋਹਨ ਮਿੱਤਲ, ਤਕਨੀਕੀ ਸਿੱਖਿਆ ਮੰਤਰੀ ਨੇ ਇਨਾਂ ਨਵੇ' ਵਿਚਾਰਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਯੁੱਗਾਂ ਤੋ' ਰਾਸ਼ਟਰ ਦੀ ਅਗਵਾਈ ਕਰਦਾ ਆਇਆ ਹੈ ਅਤੇ ਹੁਨਰ ਵਿਕਾਸ ਇਸ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਏਗਾ।
ਸੈਸਨ ਦੌਰਾਨ ਓਬੇਰ ਵਲੋ' ਸਾਰੇ ਰਾਜਾਂ ਲਈ 50000 ਮਹਿਲਾ ਅਤੇ 50000 ਪੁਰਸ਼ ਡਰਾਈਵਰਾਂ ਨੂੰ ਸਿਖਲਾਈ ਦੇਣ ਲਈ ਸਮਝੌਤਾ ਦਸਖਤ ਕੀਤਾ ਗਿਆ ਜਿਸ ਤਹਿਤ ਡਰਾਈਵਰਾਂ ਨੂੰ ਸਖਸੀਅਤ ਉਭਾਰਨ ਅਤੇ ਅੰਗਰੇਜੀ ਬੋਲਣ ਲਈ ਕੈਪਸੂਲ ਕੋਰਸਾਂ ਨਾਲ ਸਿਖਿਅਤ ਕੀਤਾ ਜਾਵੇਗਾ ਅਤੇ ਇਨਾਂ ਡਰਾਈਵਰਾਂ ਨੂੰ ਹੋਰਨਾਂ ਰਾਜਾਂ ਵਿੱਚ ਰੇਡੀਓ ਟੈਕਸੀ ਦੀਆਂ ਵੱਧ ਰਹੀਆਂ ਲੋੜਾਂ ਅਨੂਸਾਰ ਰੋਜਗਾਰ ਦਿੱਤਾ ਜਾਵੇਗਾ।ਇਹਨਾਂ ਡਰਾਈਵਰਾਂ ਨੂੰ ਵਿਦੇਸ਼ਾਂ ਵਿੱਚ ਵਿਸ਼ੇਸ਼ ਕਰਕੇ ਯੂ.ਐਸ.ਏ ਤੇ ਕੈਨੇਡਾ ਵਿੱਚ ਹੈਵੀ ਡਿਊਟੀ ਵਾਹਨ ਚਲਾਉਣ ਲਈ ਸਰਕਾਰ ਵਲੋ' ਯੋਗ ਮਾਨਤਾ ਹੋਵੇਗੀ।ਇਸ ਤੋ' ਇਲਾਵਾ ਪੰਜਾਬ ਵਲੋ' ਉਦਯੋਗਿਕ ਉਸਾਰੀ ਵਿੱਚ ਇੱਕ ਲੱਖ ਯੁਵਕਾਂ ਨੂੰ ਸਿਖਿਅਤ ਕੀਤਾ ਜਾਵੇਗਾ ਜੋ ਅਰਬ ਦੇਸਾਂ ਵਿੱਚ ਰੋਜਗਾਰ ਹਾਸਲ ਕਰਨ ਦੇ ਯੋਗ ਬਣ ਜਾਣਗੇ।ਵਿਸ਼ੇਸ਼ ਸੈਸਨ ਨੂੰ ਸੰਬੋਧਨ ਕਰਦਿਆਂ ਪ੍ਰੈਜੀਡੈਟ ਓਬੇਰ ਇੰਡੀਆ ਸ੍ਰੀ ਅਮਿੱਤ ਜੈਨ ਨੇ ਦੱਸਿਆ ਕਿ ਇਨਾਂ ਸਿਖਿਅਤ ਕੀਤੇ ਜਾਣ ਵਾਲੇ ਇੱਕ ਲੱਖ ਡਰਾਈਵਰਾਂ ਵਿਚੋ 50 ਹਜਾਮਹਿਲਾ ਡਰਾਇਵਰ ਹੋਣਗੀਆਂ।ਇਸ ਮੌਕੇ ਤੇ ਬੋਲਦਿਆਂ ਸ੍ਰੀ ਮਦਨ ਮੋਹਨ ਮਿੱਤਲ ਨੇ ਆਖਿਆ ਕਿ ਹੁਨਰ ਵਿਕਾਸ ਭਾਰਤ ਦੇ ਭਵਿੱਖਤ ਆਰਥਿਕ ਵਿਕਾਸ ਅਤੇ ਅੰਤਰਰਾਸ਼ਟਰੀ ਅਰਥਵਿਵਸਥਾ ਵਿੱਚ ਆਪਣਾ ਅਹਿਮ ਸਥਾਨ ਬਣਾਉਣ ਲਈ ਜਰੂਰੀ ਹੈ। ਹੁਨਰਵਿਕਾਸ ਦੇ ਖੇਤਰ ਵਿੱਚ ਭਾਰਤ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ ਅਤੇ ਕੁਝ ਚਿਰ ਪਹਿਲਾਂ ਹੀ ਨਵੇਂ ਹੁਨਰ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ।
ਉਨਾਂ ਕਿਹਾ ਕਿ ਭਾਂਵੇ ਕਿ ਹੁਨਰ ਵਿਕਾਸ ਦੇ ਖੇਤਰ ਵਿਚ ਕੇਂਦਰ ਤੇ ਸੂਬਾ ਸਰਕਾਰ ਨੇ ਬਹੁਤ ਉਪਰਾਲੇ ਕੀਤੇ ਹਨ ਪਰ ਅਜੇ ਵੀ ਇਸ ਖੇਤਰ ਦੇ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ। ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸੱਦਾ ਦਿੰਦਿਆਂ ਉਨਾਂ ਕਿਹਾ ਕਿ ਨਿੱਜੀ ਖੇਤਰ ਦੀਆਂ ਕੰਪਨੀਆਂ ਆਪਣੇ ਉਦਯੋਗ ਮੁਹਾਰਤ ਅਤੇ ਪੇਸ਼ੇਵਾਰਾਨਾ ਪਹੁੰਚ ਅਪਣਾ ਕੇ ਹੁਨਰਵਿਕਾਸ ਪ੍ਰੋਗਰਾਮ ਦੇ ਵਿਕਾਸ ਵਿੱਚ ਆਪਣਾ ਅਹਿਮ ਰੋਲ ਨਿਭਾ ਸਕਦੀਆਂ ਹਨ ਜੋ ਕਿ ਉਦਯੋਗਿਕ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ। ਸ੍ਰੀ ਮਿੱਤਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਿੱੱਖਿਆ ਵਿਕਾਸ ਸੂਚਕ (ਈ.ਡੀ.ਆਈ.) ਅਨੁਸਾਰ ਪੰਜਾਬ ਰਾਜ ਸਿੱਖਿਆ ਦੇ ਖਤੇਰ ਦੇਸ਼ ਭਰ 'ਚ ਤੀਸਰੇ ਸਥਾਨ 'ਤੇ ਹੈ ਅਤੇ ਤਕਨੀਕੀ ਹੁਨਰਮੰਦ ਪ੍ਰਤਿਭਾ ਦੇ ਕੇਂਦਰ ਵਜੋਂ ਤਿਆਰ ਹੈ। ਉਨਾਂ ਆਖਿਆ ਕਿ ਰਾਜ ਵਿੱਚ 111 ਇੰਜੀਨੀਅਰਿੰਗ ਕਾਲਜ, 137 ਬਹੁਤਕਨੀਕੀ ਕਾਲਜ ਅਤੇ 137 ਉਦਯੋਗਿਕ ਸਿਖਲਾÂ ਿਸੰਸਥਾਵਾਂ ਹਨ ਜੋ ਕਿ ਉਦਯੋਗਾਂ ਦੀ ਲੋੜ ਅਨੁਸਾਰ ਹੁਨਰਮੰਦ ਪ੍ਰਤਿਭਾ ਤਿਆਰ ਕਰ ਰਹੀਆਂ ਹਨ। ਰਾਜ ਵਿੱਚ ਆਈ.ਟੀ.ਆਈ. ਸਕੀਮ ਤਹਿਤ 34 ਸੈਂਟਰ ਆਫ ਐਕਸੀਲੈਂਸ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਲਈ ਸਥਾਪਤ ਕੀਤੇ ਗਏ ਹਨ।ਸਨਅਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਹੁਨਰਵਿਕਾਸ ਕੇਂਦਰ ਸਥਾਪਤ ਕਰਨ ਲਈ ਨਿੱਜੀ ਕੰਪਨੀਆਂ ਨੂੰ ਉਤਸ਼ਾਹਤ ਕਰ ਰਹੀ ਹੈ। ਉਨਾਂ ਕਿਹਾ ਕਿ ਵਰਧਮਾਨ ਤੇ ਟਾਟਾ ਕੰਪਨੀਆਂ ਨੇ ਪੰਜਾਬ ਵਿੱਚ ਹੁਨਰ ਵਿਕਾਸ ਕੇਂਦਰ ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ ਸੈਂਟਰਮ, ਜੈਨੀਸਿਸ, ਐਨ.ਏ.ਐਸ.ਐਸ.ਓ.ਐਮ. ਆਦਿ ਕੰਪਨੀਆਂ ਵੀ ਹੁਨਰ ਵਿਕਾਸ ਦੇ ਖੇਤਰ 'ਚ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।ਇਸ ਮੌਕੇ ਸ੍ਰੀ ਮਨੀਸ ਸੱਭਰਵਾਲ, ਪ੍ਰੈਜੀਡੇਂਟ ਸੈਂਚੀਊਰੀਅਨ ਯੂਨੀਵਰਸਿਟੀ ਉੜੀਸਾ, ਡਾ. ਮੁਕਤੀ ਖੰਨਾ ਮਿਸਰਾ, ਸੀਈਓ ਅਤੇ ਡਾਇਰੈਕਟਰ ਸੈਂਟਰਮ ਲਰਨਿੰਗ ਲਿਮਟਿਡ, ਸ੍ਰੀ ਸੰਜੀਵ ਦੁਗਲ, ਐਮ.ਡੀ. ਕਲਾਸ ਇੰਡੀਆ, ਸ੍ਰੀਨਿਵਾਸ ਕਾਮੀਸੈਟੀ ਅਤੇ ਸੀ.ਈ.ਓ.ਆਈ. ਆਟੋਮੋਟਿਵ ਸਕਿੱਲ ਡਿਵੈਲਪਮੈਂਟ ਕੌਂਸਲ ਅਤੇ ਸ੍ਰੀ ਸੁਨੀਲ ਕੇ ਚਤੁਰਵੇਦੀ ਨੇ ਆਪਣੇ ਵਿਚਾਰ ਸਾਂਝੇ ਕੀਤੇ।