5 Dariya News

ਕਿੰਡਰਪਿਲਰ ਆਈ ਵੀ ਸਕੂਲ ਵਿਚ ਰਿਜਨਲ ਟੀਚਰ ਟਰੇਨਿੰਗ ਵਰਕਸ਼ਾਪ ਦਾ ਆਯੋਜਨ, ਬਿਹਤਰੀਨ ਪੜਾਉਣ ਦੇ ਤਰੀਕਿਆਂ ਤੇ ਹੋਈ ਚਰਚਾ

5 Dariya News

ਚੰਡੀਗੜ੍ਹ 26-Oct-2015

ਕਿੰਡਰਪਿਲਰ ਆਈ ਵੀ ਸਕੂਲ, ਸੈਕਟਰ 46 ਵਿਚ ਅਜੋਕੇ ਸਮੇਂ ਵਿਚ ਸਿੱਖਿਆਂ ਦੇ ਖੇਤਰ ਵਿਚ ਆ ਰਹੇ ਬਦਲਾਵਾਂ ਅਤੇ ਬਿਹਤਰੀਨ ਪੜਾਉਣ ਦੇ ਤਰੀਕਿਆਂ ਦੀ ਜਾਣਕਾਰੀ ਸਾਂਝੀ ਕਰਨ ਲਈ ਰਿਜਨਲ ਟੀਚਰ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਉੱਤਰੀ ਭਾਰਤ ਦੇ ਪ੍ਰਦੇਸ਼ਾਂ ਦੇ ਆਈ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲੈ ਕੇ ਸਬੰਧਿਤ ਵਿਸ਼ੇ ਤੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਰਿਸੋਰਸ ਪਰਸਨ ਪ੍ਰੀਤੀ ਤਨੇਜਾ ਅਤੇ  ਅਰਵਿੰਦਰ ਕੌਰ ਨੇ ਦਿਮਾਗ਼ ਆਧਾਰਿਤ ਖੋਜ ਵਿਧੀ, ਅਸਰਦਾਰ ਅਨੁਸ਼ਾਸਨ, ਕਲਾਸ ਰੂਮ ਪ੍ਰਬੰਧਨ, ਉਮਰ ਅਤੇ ਵਿਕਾਸ, ਤਣਾਅ ਪ੍ਰਬੰਧਨ, ਮਾਤਾ ਪਿਤਾ ਨਾਲ ਸੰਚਾਰ ਅਤੇ ਗੱਲਬਾਤ ਕਰਨ ਦੇ ਤਰੀਕੇ, ਬੱਚਿਆਂ ਲਈ ਪ੍ਰੇਰਨਾ ਦਾਇਕ ਅਤੇ ਪ੍ਰੇਰਨਾ ਸਰੋਤ ਬਣਨ ਸਮੇਤ ਹੋਰ ਕਈ ਅਹਿਮ ਵਿਸ਼ਿਆਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਅਧਿਆਪਕ ਵੱਲੋਂ ਆਪਣੇ ਵਿਦਿਆਰਥੀ  ਲਈ ਪ੍ਰੇਰਨਾ ਅਤੇ ਸਚਾਰੂ ਸੋਚ ਦੇ ਰੌਸ਼ਨੀ ਦੇ ਮੀਨਾਰ ਵਜੋਂ ਬਣਨ ਦੇ ਤਰੀਕੇ ਸਾਂਝੇ ਕੀਤੇ ਗਏ।

ਇਸ ਮੌਕੇ ਤੇ  ਕਿੰਡਰਪਿਲਰ ਆਈ ਵੀ ਸਕੂਲ ਦੇ ਅਕੈਡਮਿਕ ਹੈੱਡ ਅਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੋਟੇ ਉਮਰ ਵਿਚ ਬੱਚਿਆਂ ਵਿਚ   ਬੱਚਿਆਂ ਅੰਦਰ ਨਾ ਸਿਰਫ਼ ਕੁੱਝ ਨਵਾਂ ਸਿੱਖਣ ਦੀ ਤਾਂਘ ਹੁੰਦੀ ਹੈ ਬਲਕਿ ਉਨ੍ਹਾਂ ਦੀ ਸੋਚ ਵੀ ਇਕ ਸਾਫ਼ ਪੰਨੇ ਦੀ ਤਰਾਂ ਹੁੰਦੀ ਹੈ। ਇਸ ਲਈ ਬੱਚਿਆਂ ਨੂੰ ਕੁੱਝ ਨਵਾਂ ਸਿਖਾਉਣਾ ਆਸਾਨ ਹੁੰਦਾ ਹੈ। ਇਸ ਵਰਕਸ਼ਾਪ ਵਿਚ ਅਧਿਆਪਕਾਂ ਨਾਲ ਵਧੀਆਂ ਢੰਗ ਨਾਲ ਬੱਚਿਆਂ ਨੂੰ ਪੜਾਉਣ ਦੇ ਤਰੀਕੇ  ਸਾਂਝੇ ਕੀਤੇ ਗਏ ਜੋ ਕਿ ਬੇਹੱਦ ਕਾਮਯਾਬ ਰਹੇ।