5 Dariya News

ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਵੱਲੋਂ ਮੁਹਾਲੀ ਸਥਿਤ ਨੈਸ਼ਨਲ ਐਗਰੀ ਫੂਡ ਬਾਇਟੈਕਨੋਲੋਜੀ ਇੰਸਟੀਚਿਊਟ ਅਤੇ ਸੈਂਟਰ ਆਫ ਇੰਨੋਵੇਟੀਵ ਐਂਡ ਅਪਲਾਈਡ ਬਾਇਪ੍ਰੋਸੈਸਿੰਗ ਦਾ ਦੌਰਾ

ਕੇਂਦਰੀ ਮੰਤਰੀ ਨੇ ਵਿਗਿਆਨੀਆਂ ਨਾਲ ਕੀਤੀ ਮੀਟਿੰਗ

5 Dariya News

ਐਸ.ਏ.ਐਸ ਨਗਰ 19-Oct-2015

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 8 ਦੇ ਉਦੋਗਿਕ ਖੇਤਰ ਸਥਿਤ ਨੈਸ਼ਨਲ ਐਗਰੀ ਫੂਡ ਬਾਇਟੈਕਨੋਲੋਜੀ ਇੰਸਟੀਚਿਊਟ ਅਤੇ ਸੈਂਟਰ ਆਫ ਇੰਨੋਵੇਟੀਵ ਐਂਡ ਅਪਲਾਈਡ ਬਾਇਪ੍ਰੋਸੈਸਿੰਗ ਦਾ ਕੇਂਦਰੀ ਮੰਤਰੀ ਸਾਇੰਸ ਅਤੇ ਟੈਕਨੋਲੋਜੀ ਡਾ. ਹਰਸ਼ ਵਰਧਨ ਨੇ ਵਿਸ਼ੇਸ ਤੌਰ ਤੇ ਦੌਰਾ ਕੀਤਾ। ਉਨਾਂਹ ਇਸ ਮੌਕੇ ਵਿਗਿਆਨੀਆਂ ਨਾਲ ਕੀਤੀ ਮੀਟਿੰਗ ਵਿਚ ਚਲ ਰਹੇ ਖੋਜ ਕਾਰਜਾਂ ਦਾ ਜਾਇਜ਼ਾ ਵੀ ਲਿਆ।ਡਾ. ਹਰਸ਼ ਵਰਧਨ ਨੇ ਵਿਗਿਆਨਕਾ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਦੇਸ਼ ਜਿਹੜੀਆਂ ਖਾਦ ਖੁਰਾਕ ਸਬੰਧੀ ਸਮੱਸਿਆਵਾਂ ਨਾਲ ਗੁਜ਼ਰ ਰਿਹਾ ਹੈ। ਵਿਗਿਆਨੀਆਂ ਨੂੰ ਉਨਾਂਹ ਸਮੱਸਿਆਵਾਂ ਦੇ ਹੱਲ ਲੱਭਣ ਦੀ ਲੋੜ ਹੈ। ਉਨਾਂਹ ਕਿਹਾ ਦੇਸ਼ ਵਿਚ ਪਨੀਵੀਆਂ (ਆਇਰਨ ਦੀ ਕਮੀ) ਕਾਰਣ ਬਹੁਤ ਸਾਰੀਆਂ ਗਰਭਵਤੀ ਔਰਤਾਂ ਪੀੜਤ ਹਨ ਅਤੇ ਬੱਚੇ ਕੁਪੋਸ਼ਨ ਤੋਂ ਪ੍ਰਭਾਵਤ ਹੋ ਰਹੇ ਹਨ। ਦੇਸ਼ ਦੇ  ਖਾਦ ਵਿਗਿਆਨਕਾਂ ਨੂੰ ਅਜਿਹੀ ਤਕਨੀਕ ਦੀ ਖੋਜ ਕਰਨ ਦੀ ਲੋੜ ਹੈ ਜਿਨਾਂ੍ਹ ਨਾਲ ਉਤਪਾਦਾਂ ਦੀ ਗੁਣਵੰਤਾ ਨੂੰ ਵਧਾਇਆ ਜਾ ਸਕੇ ਅਤੇ ਅਜਿਹੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ । 

ਉਨਾਂਹ ਹੋਰ ਕਿਹਾ ਕਿ ਕਣਕ ਅਤੇ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਉਸ ਦੀ ਰਹਿੰਦ ਖੁਹੰਦ ਦੇ ਸਹੀ ਇਸਤੇਮਾਲ ਲਈ ਨਵੀਂ ਤਕਨੀਕ ਵਿਕਸਤ ਕੀਤੀ ਜਾਵੇ ਤਾਂ ਜੋ ਉਨਾਂ੍ਹ ਨੂੰ ਅੱਗ ਲਾਉਣ ਨਾਲ ਫੈਲਣ ਵਾਲੇ ਪ੍ਰਦੂਸਣ ਤੋਂ ਬਚਾਅ ਹੋ ਸਕੇ। ਉਨਾਂਹ ਵਿਗਿਆਨੀਆਂ ਨੂੰ ਅਜਿਹੀਆਂ ਖੋਜਾਂ ਕਰਨ ਲਈ ਆਖਿਆ ਜਿਨ੍ਹਾਂ ਦਾ ਸਿੱਧਾ ਅਸਰ ਵਿਵਹਾਰਕ ਜੀਵਨ ਤੇ ਦਿਖਾਈ ਦੇਵੇ।ਕੇਂਦਰੀ ਮੰਤਰੀ ਨੇ ਸਮੂਹ ਵਿਗਿਆਨੀਆਂ ਨੂੰ ਆਖਿਆ ਕਿ ਉਹ ਇਕ ਅਜਿਹੇ ਸੁਪਨੇ ਦਾ ਵਿਕਾਸ ਕਰਨ ਜਿਸ ਲਈ ਉਹ ਸੁਪਨੇ ਨੂੰ ਸਕਾਰ ਕਰਨ ਲਈ ਦਿਨ ਰਾਤ ਮਿਹਨਤ ਕਰਨ । ਜਿਸ ਨਾਲ ਸਮਾਜ ਅਤੇ ਮਾਨਵਤਾ ਦਾ ਭਲਾ ਹੋ ਸਕੇ। ਉਨਾਂਹ ਕਿਹਾ ਕਿ ਦੇਸ਼ 'ਚ ਪੋਲੀਏ ਨੂੰ ਜੜ ਤੋਂ ਖਤਮ ਕਰਨ ਦੀ ਜਿੱਤ ਇਕ ਕ੍ਰਾਤੀ ਕਾਰੀਕਦਮ ਹੈ। ਉਨਾਂਹ ਇਸ ਮੌਕੇ ਲੈਬ ਦਾ ਨਿਰਿਖਣ ਵੀ ਕੀਤਾ।ਇਸ ਤੋਂ ਪਹਿਲਾਂ ਕਾਰਜਕਾਰੀ ਡਾਇਰੈਕਟਰ ਨਾਬੀ ਪ੍ਰੋ: ਅਖਲੀਸ਼ ਕੇ ਤਿਆਗੀ ਅਤੇ ਕਾਰਜਕਾਰੀ ਅਫਸਰ ਡਾ. ਆਰ.ਐਸ ਸਾਗਵਨ ਸੀ.ਆਈ.ਏ.ਬੀ. ਨੇ ਕੇਂਦਰੀ ਮੰਤਰੀ ਦਾ ਇੰਸਟੀਚਿਉਟ ਵਿਚ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਇਸ ਤੋਂ ਉਪਰੰਤ ਉਨਾਂ੍ਹ ਨਾਲਜ ਸਿਟੀ ਸੈਕਟਰ 81 ਵਿਖੇ ਨਾਬੀ ਅਤੇ ਸੀ.ਆਈ.ਏ.ਬੀ ਦੀ ਨਵੀ ਬਣ ਰਹੀ ਇਮਾਰਤ ਦਾ ਜਾਇਜ਼ਾ ਵੀ ਲਿਆ ਅਤੇ ਪੌਦਾ ਵੀ ਲਗਾਇਆ।