5 Dariya News

ਭਾਰਤੀ ਕਿਸਾਨ ਸੰਘ ਨੇ ਸ੍ਰੀਨਗਰ ਦੇ ਮਿਹਨਤਕਸ਼ ਕਿਸਾਨ ਰਾਜਿੰਦਰ ਸਿੰਘ ਨੂੰ ਸੌਂਪੀ ਪ੍ਰਧਾਨ ਅੱਹੁਦੇ ਦੀ ਕਮਾਨ

5 Dariya News

ਸ਼੍ਰੀਨਗਰ 18-Oct-2015

ਭਾਰਤੀ ਕਿਸਾਨ ਸੰਘ ਨੇ ਸੰਗਠਨ ਦਾ ਜ਼ਮੀਨੀ ਪੱਧਰ ਤੇ ਵਿਸਤਾਰ ਕਰਨ ਦੀ ਨਿਤੀ ਦੇ ਤਹਿਤ ਸ਼੍ਰੀਨਗਰ ਇਕਾਈ ਦਾ ਗਠਨ ਕਰਦੇ ਹੋਏ ਸ਼੍ਰੀਨਗਰ ਦੇ ਮਿਹਨਤਕਸ਼ ਕਿਸਾਨ ਰਾਜਿੰਦਰ ਸਿੰਘ  ਨੂੰ ਪ੍ਰਧਾਨ ਦੇ ਅੱਹੁਦੇ ਦੀ ਜਿੰਮੇਵਾਰੀ ਸੌਂਪੀ। ਭਾਰਤੀ ਕਿਸਾਨ ਸੰਘ ਉੱਤਰ ਭਾਰਤ  ( ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਜੰਮੂ-ਕਸ਼ਮੀਰ )  ਦੇ ਸੰਗਠਨ ਮੰਤਰੀ ਸ਼੍ਰੀ ਲੀਲਾਧਰ ਨੇ ਭਾਰਤੀ ਕਿਸਾਨ ਸੰਘ  ਦੇ ਰਾਸ਼ਟਰੀ ਪ੍ਰਧਾਨ ਅੰਨਾ ਸਾਹਿਬ ਮੁਰਕੁਟੇ, ਰਾਸ਼ਟਰੀ ਸੰਗਠਨ ਮੰਤਰੀ ਦਿਨੇਸ਼ ਕੁਲਕਰਣੀ ਅਤੇ ਰਾਸ਼ਟਰੀ ਮਹਾਮੰਤਰੀ ਪ੍ਰਭਾਕਰ ਕੇਲਕਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ  ਦੇ ਸੀਨੀਅਰ ਕਿਸਾਨ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੀ ਹਾਜ਼ਰੀ ਵਿੱਚ ਸ਼੍ਰੀਨਗਰ ਵਿੱਖੇ ਆਯੋਜਿਤ ਪੱਤਰਕਾਰ ਸਮੇਲਨ ਦੇ ਦੌਰਾਨ ਸ਼੍ਰੀਨਗਰ ਇਕਾਈ  ਦੇ ਅੱਹੁਦੇਦਾਰਾਂ ਦੀ ਘੋਸ਼ਣਾ ਕਰਦੇ ਹੋਏ ਰਾਜਿੰਦਰ ਸਿੰਘ ਨੂੰ ਸ਼੍ਰੀਨਗਰ ਇਕਾਈ ਦਾ ਪ੍ਰਧਾਨ ,ਹਗਗੀ ਅਹਿਮਦ  ਨਾਗੋ ਅਤੇ ਗੁਰੁਪੂਰਬ ਸਿੰਘ ਨੂੰ ਉਪ-ਪ੍ਰਧਾਨ, ਹਰਬਿੰਦਰ ਸਿੰਘ  ਨੂੰ ਜਨਰਲ ਸੱਕਤਰ , ਸੈਲੇਂਦਰ ਸਿੰਘ ਅਤੇ ਕੰਵਲ ਸਿੰਘ ਨੂੰ ਸੰਯੁਕਤ ਸਕੱਤਰ, ਪਰਮਜੀਤ ਸਿੰਘ ਨੂੰ ਖਜਾਨਚੀ ਅਤੇ ਅਬ ਰਾਸ਼ਿਦ ਲੋਨ, ਧਰਮਪਾਲ ਸਿੰਘ, ਸੁਖਜਿੰਦਰ ਸਿੰਘ, ਪੋਪਿੰਦਰ ਸਿੰਘ , ਨਸੀਰ ਅਹਦ ਮੀਰ ,ਮੁਹਮੰਦ ਅਖੂਨ, ਪ੍ਰਦੀਪ ਸਿੰਘ, ਬਿਲਾਲ ਅਹਦ ਖਾਨ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕਰਕੇ ਨਿਸ਼ਕਾਮ ਭਾਵ ਨਾਲ ਦੇਸ਼ , ਸਮਾਜ ਅਤੇ ਕਿਸਾਨ ਹਿਤਾਂ ਦੀ ਰੱਖਿਆ ਕਰਣ ਦੀ ਸਹੁੰ ਚੁੱਕਾਈ ।

ਸ਼੍ਰੀ ਲੀਲਾਧਰ ਜੀ ਨੇ ਹਾਜਰ ਜਨਸਮੂਹ ਅਤੇ ਭਾਰਤੀ ਕਿਸਾਨ ਸੰਘ ਦੀ ਸ਼੍ਰੀਨਗਰ ਇਕਾਈ  ਦੇ ਨਵਨਿਯੂਕਤ ਅੱਹੁਦੇਦਾਰਾਂ ਨੂੰ ਸੰਗਠਨ ਦੀਆਂ ਨਿਤੀਆਂ ਅਤੇ ਕਾਰਜਸ਼ੈਲੀ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਭਾਰਤੀ ਕਿਸਾਨ ਸੰਘ ਸੰਗਠਨਾਤਮਕ, ਰਚਨਾਤਮਕ ਅਤੇ ਸੰਘਰਸ਼ਾਤਮਕ ਢੰਗ ਨਾਲ ਕਾਰਜ ਕਰਣ ਵਿੱਚ ਵਿਸ਼ਵਾਸ ਰੱਖਦਾ ਹੈ । ਕਿਸਾਨ ਹਿਤਾਂ ਦੀ ਰੱਖਿਆ ਲਈ ਕੀਤੇ ਜਾਣ ਵਾਲੇ ਕਾਰਜਾਂ ਤੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਗਠਨ ਦਾ ਮਕਸਦ ਕਿਸਾਨ ਨੂੰ ਆਤਮਨਿਰਭਰ ਬਣਾਉਣ ਲਈ ਹਰ ਖੇਤ ਦਾ ਬੀਮਾ ਯੋਜਨਾ ਨੂੰ ਲਾਗੂ ਕਰਵਾਉਣਾ, ਖੇਤੀਬਾੜੀ ਜਮੀਨ ਨੂੰ ਕਿਸੇ ਹੋਰ ਕਾਰਜ ਵਿੱਚ ਤਬਦੀਲ ਨਹੀਂ ਕਰਣਾ, ਕਿਸਾਨਾਂ ਨੂੰ ਉਚਿਤ ਲਾਭਕਾਰੀ ਮੁੱਲ ਦੁਆਉਣਾ, ਜੈਵਿਕ ਖੇਤੀ ਦੀ ਵਿਵਸਥਾ, ਜੇਐਮਪੀ ਬੀਜਾਂ ਦੇ ਇਸਤੇਮਾਲ ਤੇ ਪਾਂਬਦੀ ਲਗਵਾਉਣਾ ਅਤੇ ਰਾਸ਼ਟਰਹਿਤ ਨੂੰ ਕਿਸਾਨ ਹਿਤਾਂ ਤੋਂ ਉਪਰ ਰੱਖਣਾ ਅਤੇ ਹੋਰ ਮਾਮਲੇ ਵੀ ਸ਼ਾਮਿਲ ਹਨ । ਇਸ ਮੌਕੇ ਭਾਰਤੀ ਕਿਸਾਨ ਸੰਘ ਦੇ ਵਰਕਰ ਭਾਰੀ ਗਿਣਤੀ ਵਿੱਚ ਮੌਜੂਦ ਸਨ ।