ਬਾਬਾ ਸ਼ੇਖ ਫਰੀਦ ਬਲੱਡ ਡੋਨਰਜ ਕੌਂਸਲ ਅਤੇ ਲਾਇਨਜ਼ ਕਲੱਬ ਐਸ.ਏ.ਐਸ.ਨਗਰ ਵੱਲੋਂ 136ਵਾਂ ਵਿਸਾਲ ਖੂਨਦਾਨ ਕੈਂਪ ਦਾ ਆਯੋਜਨ
ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਖੂਨਦਾਨ ਕੈਂਪ ਦਾ ਕੀਤਾ ਅਗਾਜ ,ਖੂਨਦਾਨ ਕੈਂਪ ਦੌਰਾਨ 110 ਤੋਂ ਵੱਧ ਖੂਨਦਾਨੀਆਂ ਨੇ ਕੀਤਾ ਖੂਨਦਾਨ
5 Dariya News
ਐਸ.ਏ.ਐਸ.ਨਗਰ 10-Oct-2015
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਫੇਜ਼-5 ਸਵ: ਐਮ.ਜੇ.ਐਫ ਲਾਇਨ ਜੀਵਨ ਗੋਇਲ ਦੀ ਯਾਦ ਨੂੰ ਸਮਰਪਿਤ 136ਵਾਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਲਾਇਨਜ਼ ਕਲੱਬ ਐਸ.ਏ.ਐਸ.ਨਗਰ ਅਤੇ ਬਾਬਾ ਸ਼ੇਖ ਫਰੀਦ ਬਲੱਡ ਡੋਨਰਜ਼ ਕੌਂਸਲ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਕੈਂਪ ਦਾ ਅਗਾਜ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਉਨ੍ਹਾਂ ਇਸ ਮੌਕੇ ਇਕੱਤਰ ਖੂਨਦਾਨੀਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਅਤੇ ਕਿਸੇ ਵੀ ਵਿਅਕਤੀ ਵੱਲੋਂ ਕੀਤਾ ਗਿਆ ਖੂਨਦਾਨ ਕਦੇ ਵੀ ਅੰਜਾਈ ਨਹੀਂ ਜਾਂਦਾ ਸਗੋਂ ਕਈ ਵਾਰ ਜਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਵਿਅਕਤੀ ਨੂੰ ਨਵੀਂ ਜਿੰਦਗੀ ਪ੍ਰਦਾਨ ਕਰ ਦਿੰਦਾ ਹੈ। ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਖੂਨਦਾਨ ਅਤੇ ਅੱਖਾ ਦਾਨ ਲਹਿਰ ਨੂੰ ਪ੍ਰਫੂਲਤ ਕਰਨਾ ਸਮੇਂ ਦੀ ਲੋੜ ਹੈ ਉਥੇ ਸੁਰੱਖਿਅਤ ਖੂਨ ਲਈ ਨਸ਼ੇ ਛੁਡਾਉਣ ਅਤੇ ਮਾਰੂ ਰੋਗ ਏਡਜ਼ ਆਦਿ ਬਚਾਓ ਪ੍ਰਤੀ ਵੀ ਜਾਗਰੂਕਤਾ ਪ੍ਰਤੀ ਚੇਤਨ ਹੋਣ ਦੀ ਲੋੜ ਹੈ। ਇਸ ਮੌਕੇ ਪ੍ਰੋ: ਚੰਦੂਮਾਜਰਾ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਸਮਾਜ ਸੇਵੀ ਕੰਮਾਂ ਲਈ ਲਾਇਨਜ਼ ਕਲੱਬ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਖੂਨਦਾਨ ਕੈਂਪ ਵਿੱਚ 110 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ ਅਤੇ ਖੂਨਦਾਨੀਆਂ ਨੂੰ ਜਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਅਤੇ ਲਾਇਨਜ਼ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਖੂਨਦਾਨੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਐਸ.ਏ.ਐਸ.ਨਗਰ ਸ੍ਰੀ ਰਾਜ ਮਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ ਜਿਹੜੇ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਚੇਅਰਮੈਨ ਵੀ ਹਨ ਦੀ ਰਹਿਨੁਮਾਈ ਹੇਠ ਰੈੱਡ ਕਰਾਸ ਸੋਸਾਇਟੀ ਸਮਾਜ ਭਲਾਈ ਦੇ ਕਾਰਜਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੀ ਹੈ। ਉਹਨਾਂ ਕਿਹਾ ਕਿ ਰੈੱਡ ਕਰਾਸ ਸੋਸਾਇਟੀ ਖੂਨਦਾਨ ਨੂੰ ਲੋਕ ਲਹਿਰ ਬਣਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੇਗੀ।
ਇਸ ਮੌਕੇ ਲਾਇਨਜ਼ ਕਲੱਬ ਦੇ ਚਾਰਟਰ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਮੋਹਾਲੀ, ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਬਜਾਜ, ਲਿਮਕਾ ਰਿਕਾਰਡ ਹੋਲਡਰ ਬਲੱਡ ਡੋਨਰਜ ਅਤੇ ਬਲਵੰਤ ਕੌਰ ਅਤੇ ਬਲਵੰਤ ਸਿੰਘ ਨੇ ਬਲੱਡ ਡੋਨਰਾਂ ਨੂੰ ਵੈਜ ਲਗਾਏ ਅਤੇ ਮੋਮੈਂਟੋ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ। ਸ੍ਰ: ਸਿਮਰਨਜੀਤ ਸਿੰਘ ਚੰਦੂਮਾਜਰਾ, ਯੂਥ ਅਕਾਲੀ ਆਗੂ ਰਾਜਾ ਕਵੰਰਜੋਤ ਸਿੰਘ ਮੋਹਾਲੀ, ਕੌਂਸਲਰ ਗੁਰਮੁੱਖ ਸਿੰਘ ਸੋਹਲ, ਓ.ਐਸ.ਡੀ ਹਰਦੇਵ ਸਿੰਘ ਹਰਪਾਲਪੁਰ, ਲਾਇਨਜ਼ ਕਲੱਬ ਦੇ ਜੋਨਲ ਚੇਅਰਮੈਨ ਹਰਵਿੰਦਰ ਸਿੰੰਘ ਖਿਲਨ, ਸ੍ਰੀ ਜੀ.ਐਸ ਪਾਲ, ਸ੍ਰੀ ਜੇ.ਐਸ ਰਾਹੀਂ, ਸ੍ਰੀ ਡੀ.ਐਸ ਚੰਡੋਕ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਕਰਨੈਲ ਸਿੰਘ, ਕੁਲਦੀਪ ਸਿੰਘ, ਸ੍ਰੀ ਗੁਰਮੇਲ ਸਿੰਘ, ਸ੍ਰੀ ਨਰਿੰਦਰ ਸਿੰਘ ਦਾਲਮ, ਸ੍ਰੀ ਆਰ.ਪੀ. ਸਿੰਘ, ਸ੍ਰੀ ਐਸ.ਕੇ. ਭੱਲਾ, ਸ੍ਰੀ ਅਮਨਦੀਪ ਸਿੰਘ ਗਿੱਲ, ਇਕਬਾਲ ਸਿੰਘ, ਅਰਮਜੀਤ ਸਿੰਘ ਅਹੁਜਾ, ਬੀ.ਐਸ.ਸੰਧੂ, ਜਸਵੀਰ ਸਿੰਘ ਧਾਲੀਵਾਲ, ਸਵਰਨ ਸਿੰਘ ਬੈਦਵਾਨ ਵੀ ਮੌਜੂਦ ਸਨ। ਇਸ ਮੌਕੇ ਡਾ. ਸੱਤਿਆ ਪ੍ਰਕਾਸ ਦੀ ਅਗਵਾਈ ਹੇਠ ਪੀ.ਜੀ.ਆਈ.ਟੀਮ ਨੇ ਬਲੱਡ ਯੂਨੀਟ ਇਕੱਤਰ ਕੀਤਾ।