ਚੰਡੀਗੜ੍ਹ- ਪੰਜਾਬ ਯੂਨੀਅਨ ਆਫ ਜਰਨਲਿਸਟਸ ਦੀ ਖਰੜ ਇਕਾਈ ਦੀ ਹੋਈ ਸਲਾਨਾ ਚੋਣ
5 Dariya News
ਖਰੜ 10-Oct-2015
ਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਰਨਲਿਸਟਸ (ਰਜਿ:) ਦੀ ਖਰੜ ਇਕਾਈ ਦੀ ਇੱਕ ਅਹਿਮ ਮੀਟਿੰਗ ਅੱਜ ਖਰੜ ਵਿਖ਼ੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਪੱਤਰਕਾਰ ਅਵਤਾਰ ਮਹਿਰਾ ਨੂੰ ਸਾਲ 2015-16 ਲਈ ਖਰੜ ਇਕਾਈ ਦਾ ਪ੍ਰਧਾਨ ਅਤੇ ਪੱਤਰਕਾਰ ਸੁਖਵਿੰਦਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਸੀਨੀਅਰ ਪੱਤਰਕਾਰ ਗੁਰਮੁੱਖ ਸਿੰਘ ਮਾਨ ਨੂੰ ਇਕਾਈ ਦਾ ਚੇਅਰਮੈਨ,ਮਲਕੀਅਤ ਸਿੰਘ ਸੈਣੀ ਨੂੰ ਸੀਨੀਅਰ ਮੀਤ ਪ੍ਰਧਾਨ,ਦਵਿੰਦਰ ਕੌਰ ਨੂੰ ਮੀਤ ਪ੍ਰਧਾਨ,ਅਸ਼ਵਨੀ ਗੌਰ ਨੂੰ ਖਜਾਨਚੀ ,ਰਣਬੀਰ ਪਰਾਸ਼ਰ ਨੂੰ ਸਲਾਹਕਾਰ ਅਤੇ ਸਾਹਿਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੁਰਿੰਦਰ ਸ਼ਰਮਾਂ,ਮਾਸਟਰ ਜਤਿੰਦਰ ਮੇਹੋ,ਰਾਜੇਸ਼ ਕੌਸ਼ਿਕ,ਲੱਛਮਣ ਸਿੰਘ ਅਤੇ ਐਸ.ਪੀ.ਮਾਟਾ ਨੂੰ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਨਵਨਿਯੁਕਤ ਪ੍ਰਧਾਨ ਅਵਤਾਰ ਮਹਿਰਾ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਧਾਨ ਅਤੇ ਖਰੜ ਇਕਾਈ ਦੇ ਸਮੂਹ ਮੈਂਬਰਾਂ ਨੂੰ ਭਰੋਸਾ ਦਿੱਤਾ ਉਹ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਖਰੜ ਇਕਾਈ ਦੇ ਸਮੂਹ ਮੈਂਬਰ ਮੌਜੂਦ ਸਨ।