5 Dariya News

ਪੰਜਾਬ ਸਟੇਟ ਜੂਨੀਅਰ ਚੈਂਪੀਅਨਸ਼ਿਪ ਮੁਕਾਬਲੇ ਸਾਨੋ ਸੋਕਤ ਨਾਲ ਸੁਰੂ ਹੋਏ

5 Dariya News(ਗੁਰਵਾਰਿਸ ਸੋਹੀ)

ਮੋਰਿੰਡਾ 05-Oct-2015

ਪੰਜਾਬ ਸਟੇਟ ਜੂਨੀਅਰ ਹੈਂਡਵਾਲ ਐਸੋਸ਼ੀਏਸ਼ਨ ਰਜਿ: ਵੱਲੋਂ ਸ਼ਹੀਦ ਭਗਤ ਸਿੰਘ ਹੈਂਡਵਾਲ ਕਲੱਬ ਮੋਰਿੰਡਾ ਦੇ ਸਹਿਯੋਗ ਨਾਲ ਸਥਾਨਕ ਪੁਲਸ ਥਾਣੇ ਦੇ ਨੇੜਲੇ ਮਿਲਟਰੀ ਗਰਾਂਉਡ 'ਚ ਪੰਜਾਬ ਸਟੇਟ ਜੂਨੀਅਰ ਲੜਕੇ ਅਤੇ ਲੜਕੀਆਂ ਦੀ ਹੈਂਡਵਾਲ ਚੈਪੀਅਨਸ਼ਿਪ ਸਾਨੋ ਸੋਕਤ ਨਾਲ ਸੁਰੂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਹੈਂਡਵਾਲ ਐਸੋਸ਼ੀਏਸ਼ਨ ਰੂਪਨਗਰ ਰਜਿ: ਦੇ ਜਨਰਲ ਸੈਕਟਰੀ ਰਾਜੇਸ਼ ਕੁਮਾਰ ਸ਼ੰਮਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਮੁਕਾਬਲਿਆਂ ਦਾ ਉਦਘਾਟਨ ਤੇਜਿੰਦਰਪਾਲ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਮੋਹਾਲੀ ਅਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਅੰਡਰ 19 ਚੈਂਪੀਅਨਸ਼ਿਪ ਵਿੱਚ ਪੰਜਾਬ ਤੋਂ 16 ਲੜ੍ਹਕੇ ਅਤੇ 16 ਲੜ੍ਹਕੀਆਂ ਦੀਆਂ ਟੀਮਾਂ ਨੇ ਭਾਗ ਲਿਆ ਹੈ। ਇਨ੍ਹਾਂ ਖ਼ਿਡਾਰੀਆਂ ਦੇ ਨਾਲ 150 ਕੋਚ ਮੈਨੇਜਰ ਵੀ ਹਨ। ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਖ਼ਿਡਾਰੀਆਂ ਅਤੇ ਕੋਚ ਮੈਨੇਜਰਾਂ ਦੇ ਰਹਿਣ ਅਤੇ ਖਾਣ ਪੀਣ ਦਾ ਇੰਤਜਾਮ ਐਸ਼ੋਸ਼ੀਏਸ਼ਨ ਵੱਲੋਂ ਹੀ ਕੀਤਾ ਜਾ ਰਿਹਾ ਹੈ। ਇਸ ਮੌਕੇ ਨਗਰ ਕੋਂਸਲ ਮੋਰਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਮੀਤ ਪ੍ਰਧਾਨ ਜ਼ਿਲ੍ਹਾ ਹੈਂਡਵਾਲ ਐਸੋਸ਼ੀਏਸ਼ਨ ,  ਕ੍ਰਿਸ਼ਨ ਰਾਣਾ , ਸ਼ਸੀ ਭੂਸਣ ਬਧਵਾਰ, ਸੰਜੇ ਸੂਦ, ਪਵਨ ਕੁਮਾਰ , ਗੁਰਦਰਸ਼ਨ ਸਿੰਘ ਮਾਵੀ , ਜਸਵਿੰਦਰ ਸਿੰਘ ਛੋਟੂ ਚੇਅਰਮੈਨ ਮਾਰਕਿਟ ਕਮੇਟੀ ਮੋਰਿੰਡਾ, ਹਰਜੀਤ ਸਿੰਘ ਗੋਰੀ , ਗੁਰਚਰਨ ਸਿੰਘ , ਗੁਰਪਾਲ ਸਿੰਘ , ਲਛਮਾਣ ਦਾਸ ਪੱਪੂ , ਰਜਨੀਸ਼ ਕੁਮਾਰ ਮਿੱਠੂ, ਰਾਜੂ ਰਾਣਾ ਸਮੇਤ ਸ਼ਹੀਦ ਭਗਤ ਸਿੰਘ ਕਲੱਬ ਮੈਂਬਰ ਹਾਜ਼ਰ ਸਨ।