5 Dariya News

ਨਵੀਂ ਕੌਮੀ ਸਿੱਖਿਆ ਨੀਤੀ ਸਬੰਧੀ ਇੱਕ ਰੋਜ਼ਾ ਖੇਤਰੀ ਪੱਧਰ ਦੀ ਮੀਟਿੰਗ

5 Dariya News

ਚੰਡੀਗੜ੍ਹ 30-Sep-2015

ਭਾਰਤ ਸਰਕਾਰ ਵੱਲੋਂ ਐਨ ਸੀ ਈ ਆਰ ਟੀ ਦੇ ਉਪਰਾਲੇ ਨਾਲ ਉਲੀਕੀ ਜਾ ਰਹੀਂ ਨਵੀਂ ਕੌਮੀ ਸਿੱਖਿਆ ਨੀਤੀ ਸਬੰਧੀ ਇੱਕ ਰੋਜ਼ਾ ਖੇਤਰੀ ਪੱਧਰ ਦੀ ਮੀਟਿੰਗ ਮਾਣਯੋਗ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ ਪੰਜਾਬ ਸ੍ਰੀ ਸੀ. ਰਾਓਲ ਦੇ ਦਿਸ਼ਾ ਨਿਰਦੇਸ਼ ਹੇਠ ਆਰ ਆਈ ਸੀ ਐਮ ਦੇ ਆਡੀਟੋਰੀਅਮ ਸੈਕਟਰ 32 ਚੰਡੀਗੜ ਵਿਖੇ ਆਯੋਜਿਤ ਕੀਤੀ ਗਈ।ਪ੍ਰੋਜੈਕਟ ਦੇ ਸਟੇਟ ਨੋਡਲ ਅਫ਼ਸਰ ਸ: ਸੁਖਦੇਵ ਸਿੰਘ ਕਾਹਲੋਂ ਨੈਸ਼ਨਲ ਅਵਾਰਡੀ, ਡਾਇਰੈਕਟਰ ਐਸ ਸੀ ਆਰ ਟੀ ਪੰਜਾਬ ਨੇ ਮੀਟਿੰਗ ਵਿੱਚ ਪੁੱਜੇ ਐਨ ਸੀ ਈ ਆਰ ਟੀ ਨਵੀਂ ਦਿਲੀ ਅਤੇ ਅਜਮੇਰ ਦੇ ਅਧਿਕਾਰੀਆਂ ਦਾ ਸੁਆਗਤ ਕੀਤਾ ਅਤੇ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਪੰਜਾਬ ਅਤੇ ਯੂਟੀ ਚੰਡੀਗੜ ਤੋਂ ਆਏ ਨੁਮਾਇੰਦਿਆਂ ਨੂੰ ਸੰਬੋਧਣ ਕਰਦੇ ਹੋਏ ਕਿਹਾ ਕਿ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਆਈ ਏ ਐਸ ਦੀ ਤਰਜ਼ ਤੇ ਕੌਮੀ ਪੱਧਰ ਦਾ ਸਿੱਖਿਆ ਕਾਡਰ ਸਥਾਪਤ ਕਰਨਾ ਅਜੋਕੇ ਸਮੇਂ ਦੀ ਮੰਗ ਹੈ।ਪ੍ਰੋ ਸਰੋਜ਼ ਯਾਦਵ ਡੀਨ ਅਕੈਡਮਿਕ ਐਨ ਸੀ ਈ ਆਰ ਟੀ ਨਵੀਂ ਦਿੱਲੀ ਵੱਲੋਂ ਨਵੀਂ ਕੌਮੀ ਸਿੱਖਿਆ ਨੀਤੀ ਨਾਲ ਸਬੰਧਤ 10 ਥੀਮ, ਜਿਵੇਂ ਆਰ ਟੀ ਈ , ਸੀ ਸੀ ਈ , ਇਨਕਲੁਸਿਵ ਐਜ਼ੂਕੇਸ਼ਨ ਟੀਚਰ ਰਿਕਰੂਟਮੈਂਟ ਆਦਿ 'ਤੇ presentation ਦਿੱਤੀ ਗਈ। 

ਇਸ ਖੇਤਰੀ ਪੱਧਰ ਦੀ ਮੀਟਿੰਗ ਦੇ ਮੁੱਖ ਆਯੋਜਕ ਡਾ: ਵੀ.ਕੇ. ਕਾਕੜੀਆ ਪ੍ਰਿੰਸੀਪਲ੍ਹ, ਆਰ.ਆਈ.ਈ. ਅਜਮੇਰ ਨੇ ਸਮੂਹ ਸਿੱਖਿਆ ਸ਼ਾਸਤਰੀਆਂ ਨੂੰ ਆਪਣੀਆਂ ਉਸਾਰੂ ਦਲੀਲਾਂ ਦੇਣ ਲਈ ਉਤਸਾਹਿਤ ਕੀਤਾ। ਖੇਤਰੀ ਕੋਆਰਡੀਨੇਟਰ ਪ੍ਰੋ: ਪਤੰਜਲੀ ਸ਼ਰਮਾ ਅਤੇ ਸਟੇਟ ਕੋਆਰਡੀਨੇਟਰ ਸ੍ਰੀਮਤੀ ਬਲਜੀਤ ਕੌਰ ਵਿਸ਼ਾ ਮਾਹਿਰ ਨੇ ਇਸ ਮੀਟਿੰਗ ਦੇ ਸੁਚਾਰੂ ਪ੍ਰਬੰਧਾਂ ਲਈ ਅਹਿਮ ਭੂਮਿਕਾ ਨਿਭਾਈ। ਇਸ ਮੀਟਿੰਗ ਵਿੱਚ ਹੇਠਲੇ ਪੱਧਰ ਤੋਂ ਲੈਕੇ ਉੱਚ ਅਧਿਕਾਰੀਆਂ ਤੱਕ ਸਮੂੰਹ ਵਰਗਾਂ ਨੇ ਸਿੱਖਿਆ ਪ੍ਰਤੀ ਆਪਣੀਆਂ ਧਾਰਨਾਵਾਂ, ਆਉਂਦੀਆਂ ਮੁਸ਼ਕਿਲਾਂ ਅਤੇ ਅਮਲੀ ਸਿੱਖਿਆ ਨੀਤੀ ਆਉਣ ਵਾਲੇ ਪੀੜੀ ਨੂੰ ਸਮੇਂ ਦੀ ਹਾਣੀ ਕਿਵੇਂ ਬਣਾਏਗੀ, ਵਿਚਾਰ ਚਰਚਾ ਲਈ ਸਰਕਾਰੀ, ਪ੍ਰਾਇਵੇਟ ਸਕੂਲਾਂ ਦੇ ਪ੍ਰਿੰਸੀਪਲ੍ਹ,ਐਸ ਸੀ ਈ ਆਰ ਟੀ / ਡਾਇਟਾਂ, ਵਿਸ਼ਾ ਮਾਹਿਰਾਂ, ਅਧਿਆਪਕਾਂ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਪਧਾਨ/ਚੇਅਰਮੈਨ, ਐਨ.ਜੀ.ਓਜ਼ ਅਤੇ ਮੀਡੀਆ ਨੇ ਭਾਗ ਲਿਆ ਤਾਂ ਜੋ ਨਵੀਂ ਕੌਮੀ ਸਿੱਖਿਆ ਨੀਤੀ ਵਿੱਚ ਵਿਦਿਆਰਥੀ ਦਾ ਕੋਈ ਵੀ ਪੱਖ ਅਣਵਾਚਿਆ ਨਾ ਰਹਿ ਸਕੇ।