5 Dariya News

ਮੰਗਲ ਸਿੰਘ ਸੰਧੂ ਆਪਣੀ ਜ਼ਿੰਮੇਵਾਰੀ ਹੋਰਾਂ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕਰ ਰਿਹਾ- ਜਥੇਦਾਰ ਤੋਤਾ ਸਿੰਘ

ਮੁੱਖ ਮੰਤਰੀ ਦੀ ਵਿਭਾਗੀ ਮਾਮਲਿਆਂ ਵਿਚ ਕਦੀ ਵੀ ਸ਼ਮੂਲੀਅਤ ਨਹੀਂ ਹੁੰਦੀ ,ਖੇਤੀਬਾੜੀ ਮੰਤਰੀ ਵੱਲੋਂ ਉਨ੍ਹਾਂ ਦੇ ਨਾਂ 'ਤੇ ਛਪੀਆਂ ਖਬਰਾਂ ਦਾ ਖੰਡਣ

5 Dariya News

ਚੰਡੀਗੜ੍ਹ 28-Sep-2015

ਪੰਜਾਬ ਦੇ ਖਤੀਬਾੜੀ ਮੰਤਰੀ ਨੇ ਕਿਸੇ ਵੀ ਅਖਬਾਰ ਵਿਚ ਇਹ ਬਿਆਨ ਦਿੱਤੇ ਹੋਣ ਤੋਂ ਇਨਕਾਰ ਕੀਤਾ ਹੈ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਹੀ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਲਏ ਗਏ ਫੈਸਲਿਆਂ ਦੇ ਲਈ ਸਾਰੇ ਮੰਤਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੁੰਦੇ ਹਨ ਅਤੇ ਮੁੱਖ ਮੰਤਰੀ ਦੀ ਸ਼ਮੂਲੀਅਤ ਕੇਵਲ ਨੀਤੀ ਅਤੇ ਅੰਤਰ ਵਿਭਾਗੀ ਮਾਮਲਿਆਂ ਦੇ ਸਬੰਧ ਵਿਚ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮਾਮਲੇ ਵਿਚ ਮੁੱਖ ਮੰਤਰੀ ਦੀ ਸ਼ਮੂਲੀਅਤ ਕਰਵਾਉਣ ਦਾ ਕੋਈ ਵੀ ਅਧਾਰ ਨਹੀਂ ਹੈ।ਪ੍ਰੈਸ ਦੇ ਇਕ ਹਿੱਸੇ ਵਿਚ ਡਾ. ਮੰਗਲ ਸਿੰਘ ਸੰਧੂ ਵੱਲੋਂ ਦਿੱਤੇ ਗਏ ਗੈਰ-ਜ਼ਿੰਮੇਵਾਰੀ ਵਾਲੇ ਬਿਆਨ ਉਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕੀਟਨਾਸ਼ਕਾਂ ਦੀ ਖਰੀਦ ਦੇ ਲਈ ਵਿਧੀ ਵਿਧਾਨ ਦੇ ਅਨੁਸਾਰ ਚਲਣਾ ਅਧਿਕਾਰੀ ਦੇ ਪੱਖ ਤੋਂ ਜ਼ਰੂਰੀ ਹੈ।ਆਪਣੇ ਬਿਆਨ ਵਿਚ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਡਾ. ਮੰਗਲ ਸਿੰਘ ਹੁਣ ਕਦੀ ਕਿਸੇ ਅਤੇ ਕਦੀ ਕਿਸੇ ਉਤੇ ਦੋਸ਼ ਲਾਉਣ 'ਤੇ ਉਤਰ ਆਇਆ ਹੈ ਜੋ ਕਿ ਕਿਸੇ ਵਿਭਾਗ ਦੇ ਮੁੱਖੀ ਵਰਗੇ ਅਧਿਕਾਰੀ ਤੋਂ ਆਸ ਨਹੀਂ ਕੀਤੀ ਜਾ ਸਕਦੀ। ਖੇਤੀਬਾੜੀ ਮੰਤਰੀ ਨੇ ਅੱਗੇ ਕਿਹਾ ਕਿ ਅਧਿਕਾਰੀ ਨੂੰ ਆਪਣੇ ਦਫਤਰੀ ਰੁਤਬੇ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਕੇਵਲ ਆਪਣੀ ਚਮੜੀ ਬਚਾਉਣ ਦੇ ਲਈ ਹੀ ਕੀਟਨਾਸ਼ਕਾਂ ਦੀ ਖਰੀਦ ਨਾਲ ਸਬੰਧਤ ਤੱਥਾਂ ਨੂੰ ਤੋੜਣਾ-ਮਰੋੜਣਾ ਨਹੀਂ ਚਾਹੀਦਾ।ਖੇਤੀਬਾੜੀ ਮੰਤਰੀ ਨੇ ਸਬੰਧਤ ਅਧਿਕਾਰੀ ਨੂੰ ਆਪਣੀ ਡਿਊਟੀ ਨੈਤਿਕ ਉਚਤਾ ਅਤੇ ਜਨ ਵਿਵਹਾਰ ਦੇ ਨਿਰਧਾਰਤ ਅਸੂਲਾਂ ਦੇ ਘੇਰੇ ਵਿਚ ਹੀ ਨਿਭਾਉਣ ਦੀ ਸਲਾਹ ਦਿੱਤੀ ਹੈ।