5 Dariya News

ਸਾਰੇ ਹਸਪਤਾਲਾਂ 'ਚ ਪ੍ਰਾਈਵੇਟ-ਪਬਲਿਕ ਸਹਿਯੋਗ ਨਾਲ ਬਣਨਗੀਆਂ ਧਰਮਸ਼ਾਲਾਵਾਂ : ਜੇ.ਪੀ.ਨੱਡਾ

ਹਿਮਾਚਲਿਆਂ ਨੇ ਨਾ ਸਿਰਫ ਚੰਡੀਗੜ੍ਹ ਬਲਕਿ ਵਿਸ਼ਵ ਭਰ ਵਿਚ ਜਮਾਈ ਆਪਣੀ ਧਾਕ : ਜੇ.ਪੀ.ਨੱਡਾ

5 Dariya News

ਚੰਡੀਗੜ੍ਹ 27-Sep-2015

ਹਿਮਾਚਲ ਮਹਾਸਭਾ ਚੰਡੀਗੜ੍ਹ ਦਾ ਸਾਲਾਨਾ ਪ੍ਰੋਗਰਾਮ ਐਤਵਾਰ ਨੂੰ ਸੈਕਟਰ-12 ਸਥਿਤ ਪੀ. ਜੀ. ਆਈ. ਦੇ ਭਾਰਗਵ ਆਡੀਟੋਰੀਅਮ ਵਿਚ ਮਨਾਇਆ ਗਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਰਹੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜੇ.ਪੀ.ਨੱਡਾ ਅਤੇ ਗੈਸਟ ਆਫ ਆਨਰ ਸਨ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ। ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਅਤੇ ਚੰਡੀਗੜ੍ਹ ਦੇ ਵਾਰਡ ਨੰਬਰ 2 ਦੇ ਕੌਂਸਲਰ ਸੌਰਭ ਜੋਸ਼ੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।ਪ੍ਰੋਗਰਾਮ ਦਾ ਮੁੱਖ ਅਕਰਸ਼ਨ ਰਿਹਾ ਖੂਬਸੂਰਤ ਸੱਭਿਆਰਚਾਰਕ ਪ੍ਰੋਗਰਾਮ, ਜਿਸ ਵਿਚ ਚੰਡੀਗੜ੍ਹ ਵਿਚ ਰਹਿ ਰਹੇ ਹਿਮਾਚਲੀ ਕਲਾਕਾਰਾਂ ਨੇ ਹਿੱਸਾ ਲਿਆ। ਨਾਲ ਹੀ ਖਾਸ ਤੌਰ 'ਤੇ ਸੱਦੇ ਗਏ ਕਲਾਕਾਰਾਂ ਦੀ ਮਿਊਜ਼ੀਕਲ ਪ੍ਰਫਾਰਮੈਂਸ ਨੇ ਵੀ ਮਹਿਮਾਨਾਂ ਦੇ ਦਿਲ ਨੂੰ ਛੂਹਿਆ।

ਮੁਖ ਮਹਿਮਾਨ ਨੇ ਸੋਵੀਨਾਰ 'ਹਿਮ ਉਥਾਨ' ਦੀ ਕਾਪੀ ਰਿਲੀਜ਼ ਕੀਤੀ ਅਤੇ ਨਾਲ ਹੀ ਮੈਟਰੀਮੋਨੀਅਲ ਵੈਬਸਾਈਟ www.himachalmahasabha.org ਵੀ ਲਾਂਚ ਕੀਤੀ। ਆਪਣੇ ਸੰਬੋਧਨ ਵਿਚ ਮੁਖ ਮਹਿਮਾਨ ਨੇ ਕਿਹਾ, 'ਮੈਨੂੰ ਅੱਜ ਇੱਥੇ ਆ ਕੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਸਭਾ ਦੇ ਸਾਰੇ ਮੈਂਬਰਾਂ ਵਿਚ ਆਪਣੇ ਸੂਬੇ ਦੇ ਕਲਚਰ ਦੀ ਸੰਭਾਲ ਪ੍ਰਤੀ ਸਪਿਰਟ ਕਾਬਲ-ਏ-ਤਾਰੀਫ ਹੈ। ਮੈਂ ਦੇਸ਼ ਦੇ ਹਰ ਕੋਨੇ ਵਿਚ ਅਜਿਹਾ ਜੋਸ਼ ਦੇਖਣਾ ਪਸੰਦ ਕਰਾਂਗਾ ਤਾਂ ਕਿ ਵੱਖ-ਵੱਖ ਸੰਸਕ੍ਰਿਤਿਆਂ ਵਿਚ ਵੀ ਅਸੀਂ ਲੋਕ ਏਕਤਾ ਦੇ ਨਾਲ  ਇਕ ਦੇਸ਼ ਦੇ ਰੂਪ ਵਿਚ ਅੱਗੇ ਵਧੀਏ।' ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਪੀਜੀਆਈ ਵਿਚ ਆਉਣ ਵਾਲੇ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਠਹਿਰਾਉਣ ਲਈ ਜੋ ਪਰੇਸ਼ਾਨੀ ਆਉਂਦੀ ਹੈ ਉਸ ਦੇ ਲਈ ਪ੍ਰਾਈਵੇਟ-ਪਬਲਿਕ ਫੰਡਿੰਗ ਸਹਿਯੋਗ ਨਾਲ ਧਰਮਸ਼ਾਲਾਵਾਂ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਵਿਚ ਲੋਕ ਆਰਾਮ ਨਾਲ ਰਹਿ ਸਕਦੇ ਹਨ। ਉਨ੍ਹਾਂ ਕਿਹਾ ਸਿਰਫ ਪੀਜੀਆਈ ਵਿਚ ਹੀ ਨਹੀਂ ਬਲਕਿ ਦੇਸ਼ ਵਿਚ ਬਣਨ ਵਾਲੇ ਹਰ ਹਸਪਤਾਲ ਵਿਚ ਪਰਿਵਾਰਕ ਮੈਂਬਰਾਂ ਲਈ ਰਹਿਣ ਲਈ ਵਿਸ਼ੇਸ ਸਹੂਲਤਾਂ ਬਣਾਈਆਂ ਜਾਣਗੀਆਂ। ਨੱਡਾ ਨੇ ਮਾਣ ਨਾਲ ਕਿਹਾ ਕਿ ਬੇਹੱਦ ਮਾਣ ਦੀ ਗੱਲ ਹੈ ਕਿ ਹਿਮਾਚਲ ਦੇ ਲੋਕਾਂ ਨੇ ਨਾ ਸਿਰਫ ਚੰਡੀਗੜ੍ਹ ਬਲਕਿ ਵਿਸ਼ਵ ਵਿਚ ਵੀ ਆਪਣੀ ਧਾਕ ਜਮਾਈ ਹੈ। ਇਸ ਦੀ ਇਲਾਵਾ ਕੁਦਰਤੀ ਸੁੰਦਰਤਾ ਦੇ ਲਈ ਵੀ ਹਿਮਾਚਲ ਦਾ ਅਹਿਮ ਯੋਗਦਾਨ ਹੈ ਜੋ ਕਿ ਹਿਮਾਚਲ ਲਈ ਮਾਣ ਵਾਲੀ ਗੱਲ ਹੈ।

ਇਸ ਦੌਰਾਨ ਬੋਲਦੇ ਹੋਏ ਪੰਜਾਬ ਸਰਕਾਰ ਦੇ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਕਿਹਾ ਕਿ ਹਿਮਾਚਲ ਦੇ ਲੋਕਾਂ ਦੀਆਂ ਮੰਗਾਂ ਚੰਡੀਗੜ੍ਹ ਵਿਚ ਰਹਿੰਦੇ ਹੋਏ ਬਿਲਕੁੱਲ ਜਾਇਜ ਹਨ ਜਿਨਾਂ ਦੇ ਲਈ ਛੇਤੀ ਹੀ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨਾਲ ਮਿਲਕੇ ਉਨਾਂ ਨੂੰ ਜਾਣੂ ਕਰਵਾਇਆ ਜਾਵੇਗਾ। ਹਿੱਸਾ ਲੈਣ ਵਾਲੇ ਅਤੇ ਖਾਸ ਸਖਸੀਅਤਾਂ ਜਿਵੇਂ ਭਾਜਪਾ ਚੰਡੀਗੜ੍ਹ ਦੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ, ਚੰਡੀਗੜ੍ਹ ਦੇ ਵਾਰਡ ਨੰਬਰ 2 ਵਿਚ ਕੌਂਸਲਰ ਸੌਰਭ ਜੋਸ਼ੀ, ਡਾ. ਐਸ. ਕੇ. ਸ਼ਰਮਾ, ਸਾਬਕਾ ਡਾਇਰੈਕਟਰ, ਪੀਜੀਆਈ, ਡਾ. ਵਾਈ.ਪੀ ਸ਼ਰਮਾ, ਐਚਓਡੀ, ਕਾਰਡੀਓਲੋਜੀ, ਪੀਜੀਆਈ ਆਦਿ ਨੂੰ ਨੱਡਾ ਨੇ ਸਨਮਾਨਿਤ ਕੀਤਾ। ਨਾਲ ਹੀ ਪਹਿਲੀ ਵਾਰ ਸਭਾ ਵਲੋਂ ਨਾਲ ਹੀ ਪਹਿਲੀ ਵਾਰ ਸਭਾ ਵਲੋਂ ਦੋ ਲੋਕਾਂ ਨੂੰ ਹਿਮਾਚਲ ਦੇ ਲਈ ਸੇਵਾ ਦੇ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ। ਇਨਾਂ ਵਿਚ ਪਹਿਲੀ ਹੈ ਹਮੀਰਪੁਰ ਦੀ ਜਿਲਾ ਪ੍ਰੀਸ਼ਦ ਦੀ ਪ੍ਰਧਾਨ ਸਰਲਾ ਸ਼ਰਮਾ ਜਿਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ 'ਪੰਚਾਇਤ ਸ਼ਸ਼ਕਤੀਕਰਣ' ਦੇ ਲਈ 3 ਲੱਖ ਰੁਪਏ ਦਾ ਪਹਿਲਾ ਇਨਾਮ ਦਿੱਤਾ ਗਿਆ ਸੀ। ਦੂਸਰੇ ਸਨ ਹਮੀਰਪੁਰ ਜਿਲੇ ਦੀ ਬਿਝਾਰੀ ਤਹਿਸੀਲ ਦੀ ਗ੍ਰਾਮ ਪੰਚਾਇਤ ਦੇ ਪ੍ਰੈਜੀਡੈਂਟ ਕ੍ਰਿਸ਼ਣ ਕੁਮਾਰ ਜੋ ਕਲਿਆਣਕਾਰੀ ਕੰਮਾਂ ਦੇ ਲਈ ਕਈ ਇਨਾਮ ਜਿੱਤ ਚੁੱਕੇ ਹਨ।ਇਹ ਗੱਲ ਜਿਕਰਯੋਗ ਹੈ ਕਿ ਐਮ. ਪੀ. ਅਗਨੀਹੋਤਰੀ ਦੀ ਅਗਵਾਈ ਵਿਚ ਹਿਮਾਚਲ ਮਹਾਸਭਾ ਚੰਡੀਗੜ੍ਹ ਦੀ ਟੀਮ ਸ਼ਹਿਰ ਵਿਚ ਰਹਿ ਰਹੇ ਹਿਮਾਚਲੀ ਲੋਕਾਂ ਦੇ ਲਈ ਬੇਹਤਰਨੀ ਸਮਾਜ ਸੇਵੀ ਕੰਮ ਕਰ ਰਹੀ ਹੈ।