5 Dariya News

ਲੋਕ ਹਿੱਤ ਨਿਤੀਆ ਵਿੱਚ ਤੰਬਾਕੂ ਇੰਡਸਟਰੀ ਵੱਲੋਂ ਦਖਲ ਅੰਦਾਜੀ ਨਾਲ ਨਜਿੱਠਣ ਲਈ 8 ਰਾਜਾ ਨੇ ਹੱਥ ਮਿਲਾਇਆ

ਐਫ.ਸੀ.ਟੀ.ਸੀ ਦੇ ਆਰਟੀਕਲ 5.3 ਨੂੰ ਲਾਗੂ ਕਰਨ ਲਈ ਗੋਲ ਮੇਜ਼ ਸਮੇਲਣ ਕੀਤਾ ਗਿਆ

5 Dariya News

ਚੰਡੀਗੜ੍ਹ 23-Sep-2015

ਤੰਬਾਕੂ ਇੰਡਸਟਰੀ ਨਾਲ ਨਜਿੱਠਣ ਲਈ ਪਬਲਿਕ ਹੈਲਥ ਨੀਤੀ ਬਣਾਉਣ ਅਤੇ ਲਾਗੂ ਕਰਨ ਲਈ 8 ਰਾਜ ਪੰਜਾਬ, ਹਿਮਾਚਲ, ਹਰਿਆਣਾ, ਸਿਕਿਮ, ਕਰਨਾਟਕਾ, ਚੰਡੀਗੜ੍ਹ, ਬਿਹਾਰ ਅਤੇ ਕੇਰਲਾ ਇਕਠੇ ਹੋ ਗਏ ਹਨ।ਮਿਤੀ 23-24 ਸਤੰਬਰ 2015 ਨੂੰ ਮਾਨਯੋਗ ਸਿਹਤ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ÎਙÀਙ ਦੇ ਆਰਟੀਕਲ 5.3 ਨੂੰ ਲਾਗੂ ਕਰਨ ਲਈ ਇੱਕ ਗੋਲ ਮੇਜ਼ ਸੰਮੇਲਣ ਦਾ ਆਯੋਜਨ ਐਨ.ਜ਼ੀ.ਓ ਦੀ ਯੁਨੀਅਨ ਵੱਲੋਂ ਕੀਤਾ ਗਿਆ।ਇਸ ਸੰਮੇਲਣ ਵਿੱਚ ਵੱਖ-ਵੱਖ ਰਾਜਾਂ ਦੇ ਆਏ ਸਿਹਤ ਮਾਰਗ, ਲੀਗਲ ਮਾਹਿਰ, ਨੈਸ਼ਨਲ ਪ੍ਰੋਗਰਾਮ ਮੈਨੇਜਰ ਤੰਬਾਕੂ ਕੰਟਰੋਲ ਅਤੇ ਨੀਤੀ ਬਣਾਉਣ ਵਾਲੇ ਮਾਹਿਰ, ਜਨ ਸਿਹਤ ਮਾਹਿਰ ਸ਼ਾਮਿਲ ਹੋਏ। ਇਹ ਸਮੇਲਣ ਕਰਨਾਟਕਾ ਦੇ ਸਿਹਤ ਮੰਤਰੀ ਸ੍ਰੀ ਯੂ.ਟੀ ਖਦੇਰ, ਹਿਮਾਚਲ ਦੇ ਸਿਹਤ ਮੰਤਰੀ ਸ੍ਰੀ ਕੌਲ ਸਿੰਘ ਠਾਕੁਰ ਅਤੇ 8 ਰਾਜ ਪੰਜਾਬ, ਹਿਮਾਚਲ, ਹਰਿਆਣਾ, ਸਿਕਿਮ, ਕਰਨਾਟਕਾ, ਚੰਡੀਗੜ੍ਹ, ਬਿਹਾਰ ਅਤੇ ਕੇਰਲਾ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾ ਦੇ ਅਧਿਕਾਰੀ ਵੱਲੋਂ ਅਟੈਂਡ ਕੀਤੀ ਗਈ।ਯੁਨੀਅਨ ਵੱਲੋਂ ਡਾ. ਰਾਨਾ ਸਿੰਘ, ਸੀਨੀਅਰ ਟੈਕਨੀਕਲ ਐਡਵਾਈਜ਼ਰ ਨੇ ਸਾਰੇ ਮੈਂਬਰਾ ਦਾ ਸਵਾਗਤ ਕੀਤਾ ਅਤੇ ਇਸ ਸਮੇਲਣ ਦੇ ਮੰਤਵ ਬਾਰੇ ਦੱਸਿਆ ਕਿ ਇਸ ਸਮੇਲਣ ਦਾ ਮੰਤਵ ਤੰਬਾਕੂ ਕੰਟਰੋਲ ਪ੍ਰੋਗਰਾਮ ਵਿੱਚ ਤੰਬਾਕੂ ਇੰਡਸਟਰੀ ਨੂੰ ਨਜੀਠਣ ਦੀ ਵਿਧੀ ਨੂੰ ਸਮਝਣਾ ਅਤੇ ਆਰਟੀਕਲ 5.3 ਨੂੰ ਮਜ਼ਬੂਤ ਕਰਨ ਦੀ ਇੱਕ ਵਿਆਪਕ ਨੀਤੀ ਬਣਾਉਣਾ ਸੀ।

ਆਰਟੀਕਲ 5.3 ਤੰਬਾਕੂ ਇੰਡਸਟਰੀ ਤੋਂ ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਰੋਕਦਾ ਹੈ।ਸ੍ਰੀ ਯੂ.ਟੀ ਖਦੇਰਾ, ਸਿਹਤ ਮੰਤਰੀ ਕਰਨਾਟਕਾ ਵੱਲੋਂ ਰਾਜ ਵਿੱਚ ਤੰਬਾਕੂ ਕੰਟਰੋਲ ਸਬੰਧੀ ਵੱਖ-ਵੱਖ ਵਿਭਾਗਾਂ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਦਸਿਆ।ਉਹਨਾ ਕਿਹਾ ਕਿ ਕੋਈ ਵੀ ਮਹਤਵਤਾ ਨਹੀਂ।ਤੰਬਾਕੂ ਕੰਟਰੋਲ ਪ੍ਰੋਗਰਾਮ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਮਹੀਨੇਵਾਰ ਰਿਪੋਰਟ ਦੇ ਆਧਾਰ ਤੇ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਸਿਹਤ ਜੀ ਵੱਲੋਂ ਕੀਤਾ ਜਾਂਦਾ ਹੈ।ਰਾਜ ਵੱਲੋਂ ਵੈਬ-ਮੋਨੀਟਰ ਦੇ ਆਧਾਰ ਤੇ ਞਕ; Àਜਠਕ ਞਕਬਰਗਵਜਅਪ ਤਖਤਵਕਠ ਬਣਾਈਆ ਗਿਆ ਹੈ।ਤੰਬਾਕੂ ਉਗਾਉਣ ਵਾਲੇ ਕਿਸਾਨਾ ਦੀ ਰੌਜੀ-ਰੋਟੀ ਨਾਲ ਨਿਪਟਣ ਲਈ ਸਿਹਤ ਵਿਭਾਗ ਵੱਲੋਂ ਬਾਗਬਾਣੀ, ਖੇਤੀਬਾੜੀ ਅਤੇ ਭਲਾਈ ਬੋਰਡ ਨਾਲ ਕੰਮ ਕੀਤਾ ਜਾ ਰਿਹਾ ਹੈ।ਤਾਂ ਜ਼ੋ ਸਲਾਨਾ ਤੰਬਾਕੂ ਦੀ ਪਦਾਵਾਰ ਨੂੰ 10% ਘਟਾਇਆ ਜਾ ਸਕੇ।ਕਰਨਾਟਕ ਰਾਜ ਵਿੱਚ ਹੁੱਕਾ ਬਾਰਾਂ ਤੇ ਪਾਬੰਦੀ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਸ੍ਰੀ ਕੌਲ ਸਿੰਘ ਠਾਕੁਰ ਸਿਹਤ ਮੰਤਰੀ ਹਿਮਾਚਲ ਪ੍ਰਦੇਸ਼ ਵੱਲੋਂ ਕਿਹਾ ਗਿਆ ਕਿ ਨਾਨ-ਕਮਿਊਨੀਕੇਬਲ ਬਿਮਾਰੀਆ ਲਈ ਤੰਬਾਕੂ ਇੱਕ ਵਡਾ ਖਤਰਾ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਵੱਲੋਂ ਤੰਬਾਕੂ ਕੰਟਰੋਲ ਨੂੰ ਸਭ ਤੋਂ ਮਹਤੱਤਾ ਦਿੱਤੀ ਜਾ ਰਹੀ ਹੈ ਉਹਨਾ ਦਸਿਆ ਕਿ ਰਾਜ ਵਿੱਚ ਖੁੱਲੀ ਸਿਗਰੇਟ ਤੇ ਪਾਬੰਦੀ ਲਈ ਅਤੇ ਤੰਬਾਕੂ ਉਤਪਾਦਾ ਲਈ ਲਾਇਸੈਂਸ ਦੀ ਪ੍ਰੋਵੀਜ਼ਨ ਲਾਗੂ ਕਰਨ ਲਈ ਤਜਵੀਜ ਦਿੱਤੀ ਗਈ ਹੈ।ਉਹਨਾ ਤੰਬਾਕੂ ਪਦਾਰਥਾ ਤੇ ਗੈਰ-ਕਾਨੂੰਨੀ ਅੰਤਰ ਰਾਜੀ ਵਪਾਰ ਸਬੰਧੀ ਵੀ ਆਪਣੀ ਚਿੰਤਾ ਜਾਹਿਰ ਕੀਤੀ ਅਤੇ ਕਿਹਾ ਕਿ ਤੰਬਾਕੂ ਪਦਾਰਥਾ ਤੇ ਇਕੋ ਜਿਹੀ ਟੈਕਸ ਨਿਤੀ ਬਣਾਉਣ ਸਬੰਧੀ ਗੁਆਂਢੀ ਰਾਜਾ ਵੱਲੋਂ ਮਿਲ ਕਿ ਉਪਰਾਲੇ ਕਰਨ ਦੀ ਜਰੂਰਤ ਹੈ।

ਸ੍ਰੀ ਸੁਰਜੀਤ ਕੁਮਾਰੀ ਜਿਆਣੀ, ਸਿਹਤ ਮੰਤਰੀ ਪੰਜਾਬ ਜੀ ਵੱਲੋਂ ਕਿਹਾ ਗਿਆ ਕਿ ਪੰਜਾਬ ਨੂੰ ਤੰਬਾਕੂ ਕੰਟਰੋਲ ਲਈ ਚੰਗੇ ਕੰਮ ਅਤੇ ਡਬਲਿਓ.ਐਚ.À ਵੱਲੋਂ ਵਰਲਡ ਨੋ ਤੰਬਾਕੂ ਡੇਅ 2015 ਦਾ ਅਵਾਰਡ ਵੀ ਮਿਲਿਆ ਹੈ। ਉਹਨਾਂ ਵੱਲੋਂ ਦਸਿਆ ਗਿਆ ਕਿ ਤੰਬਾਕੂ ਇੰਡਸਟਰੀ ਵੱਲੋਂ ਤੰਬਾਕੂ ਕੰਟਰੋਲ ਐਕਟ ਨੂੰ ਸੁਖਾਵਾ ਕਰਨ ਲਈ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਵਾਪਿਸ ਲੈਣ ਲਈ ਪੰਜਾਬ ਸਰਕਾਰ ਦੇ ਵੱਖ-ਵੱਖ ਪੱਧਰ ਦੇ ਅਧਿਕਾਰੀਆ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਇਹ ਵੀ ਦਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਰਟੀਕਲ 5.3 ਨੂੰ ਲਾਗੂ ਕਰਨ ਲਈ ਇੱਕ ਇੰਪੈਨਰਲਡ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਤੰਬਾਕੂ ਕੰਟਰੋਲ 2003/ Îਛਛਂਜ਼ ਅਧੀਨ ਫਲੈਵਰਡ ਜਾਂ ਸਟੈਟਿਡ ਤੰਬਾਕੂ ਤੇ ਕੀਤੇ ਬੈਨ/ ਈ-ਸਿਗਰੇਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਨ ਸੰਬਧੀ ਤੰਬਾਕੂ ਇੰਡਸਟਰੀ ਵੱਲੋਂ ਦਿੱਤੀ ਰਿਪ੍ਰੈਸਨਟੇਸ਼ਨ ਤੇ ਵਿਚਾਰ ਕਰੇਗੀ।ਵਿਨੀ ਮਹਾਜਨ, ਪ੍ਰਮੁੱਖ ਸਕੱਤਰ, ਸਿਹਤ ਜੀ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਹਰ ਤਰ੍ਹਾ ਦੇ ਚਬਾਉਣ ਵਾਲੇ ਤੰਬਾਕੂ ਅਤੇ ਖੁਲੀ ਸਿਗਰੇਟ/ ਤੰਬਾਕੂ ਤੇ ਪੂਰਨ ਪਾਬੰਦੀ ਹੈ ਅਤੇ ਉਲਘਣਾ ਕਰਨ ਵਾਲੇ ਵਪਾਰਿਕ ਅਦਾਰਿਆ ਦਾ ਲਾਇਸੰਸ ਵੀ ਰੱਦ ਕੀਤਾ ਜਾਵੇਗਾ।ਉਹਨਾ ਵੱਲੋਂ ਇਹ ਵੀ ਕਿਹਾ ਗਿਆ ਕਿ ਤੰਬਾਕੂ ਦੇ ਸੇਵਨ ਕਾਰਨ ਹਰ ਰੋਜ਼ ਦੇਸ਼ ਵਿੱਚ ਲਗਭਗ 2200 ਮੌਤਾਂ ਹੁੰਦੀਆ ਹਨ ਇਸਲਈ ਇਸ ਦੀ ਵਰਤੋਂ ਨੂੰ ਠੱਲ ਪਾਉਣਾ ਸਮੇ ਦੀ ਮੰਗ ਹੈ।ਉਹਨਾਂ ਨੇ ਪਬਲਿਕ ਨੂੰ ਅਧੀਲ ਕੀਤੀ ਕਿ ਇਸ ਮੁਹਿਮ ਨੂੰ ਕਾਮਯਾਬ ਕਰਨ ਲਈ ਸਰਕਾਰ ਦੀ ਮਦਦ ਕੀਤੀ ਜਾਵੇ।ਉਹਨਾਂ ਕਿਹਾ ਕਿ ਪੰਜਾਬ ਇੱਕਲਾ ਅਜਿਹਾ ਰਾਜ ਜਿਸ ਨੇ ਤੰਬਾਕੂ ਇੰਡਸਟਰੀ ਨਾਲ ਨਜਿੱਠਣ ਲਈ ਇੱਕ ਇੰਮਪਵਾਰਡ ਕਮੇਟੀ ਦਾ ਗਠਨ ਕੀਤਾ ਹੈ।ਗੋਲਮੇਜ਼ ਸੰਮੇਲਨ ਅਟੈਂਡ ਕਰਨ ਵਾਲੇ ਸਮੂਹ ਮੈਂਬਰਾਂ ਵੱਲੋਂ ਵੱਧ ਤੋ ਵੱਧ ਲੋਕ ਹਿੱਤ ਲਈ ਤੰਬਾਕੂ ਦੀ ਵਰਤੋਂ ਸਬੰਧੀ ਸਖ਼ਤ ਤੋ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਤੇ ਜੋਰ ਦਿੱਤਾ ਗਿਆ।