ਨਸ਼ਿਆਂ ਦੀ ਸਮੱਸਿਆ ਵਿਸ਼ਵ ਪੱਧਰ ਤੇ ਹੈ, ਪੰਜਾਬ ਨੂੰ ਨਸ਼ਿਆਂ ਦੀ ਵਰਤੋਂ ਬਾਰੇ ਬਦਨਾਮ ਜ਼ਿਆਦਾ ਕੀਤਾ: ਵਿਨੀਤ ਜੋਸ਼ੀ
ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਾਕਾਰ ਵਿਨੀਤ ਜੋਸ਼ੀ ਦੀ ਪ੍ਰਧਾਨਗੀ ਹੇਠ ਸੈਕਟਰ-67 ਵਿਖੇ ਨਸ਼ਿਆਂ ਵਿਰੁੱਧ ਹੋਈ ਮੁਹੱਲਾ ਪੱਧਰੀ ਮੀਟਿੰਗ
5 Dariya News
ਐਸ.ਏ.ਐਸ.ਨਗਰ (ਮੁਹਾਲੀ) 20-Sep-2015
ਨੌਜਵਾਨਾਂ ਦਾ ਨਸ਼ਿਆਂ ਵੱਲ ਨੂੰ ਵਧ ਰਿਹਾ ਰੁਝਾਨ ਅਤੇ ਇਸ ਦੀ ਵਰਤੋਂ ਸਬੰਧੀ ਸਮੱਸਿਆ ਵਿਸ਼ਵ ਪੱਧਰ ਦੀ ਸਮੱਸਿਆ ਹੈ। ਪੰਜਾਬ 'ਚ ਨਸ਼ਿਆਂ ਦੀ ਜ਼ਿਆਦਾ ਵਰਤੋਂ ਬਾਰੇ ਰਾਜਨੀਤਿਕ ਪਾਰਟੀ ਦੇ ਇਕ ਵੱਡੇ ਨੇਤਾ ਵੱਲੋਂ ਗੁੰਮਰਾਹਕੁਨ ਪ੍ਰਚਾਰ ਕਰਕੇ ਪੰਜਾਬ ਨੂੰ ਬਦਨਾਮ ਜ਼ਿਆਦਾ ਕੀਤਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਮੀਡੀਆ ਸਲਾਹਕਾਰ ਪੰਜਾਬ ਸਰਕਾਰ ਸ੍ਰੀ ਵਿਨੀਤ ਜੋਸ਼ੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ-67 ਵਿਖੇ ਗੁਰਮੀਤ ਸਿੰਘ ਸੰਧੂ ਦੇ ਗ੍ਰਹਿ 'ਚ ਰੈਜੀਡੈਂਟ ਵੈਲਫੇਅਰ ਸੁਸਾਇਟੀ ਅਤੇ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੇ ਵੱਲੋਂ ਨਸ਼ਿਆਂ ਵਿਰੁੱਧ ਕਰਵਾਈ ਜਾਗਰੂਕਤਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕੀਤਾ ਜਾ ਰਿਹਾ ਹੈ।
ਜਿਸ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੇ ਨਾਲ-ਨਾਲ ਮਨੂੱਖੀ ਸਿਹਤ ਤੇ ਪੈਣ ਵਾਲੇ ਮਾਰੂ ਅਸਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਪੰਜਾਬ ਵਿੱਚ ਨਸ਼ਿਆਂ ਦਾ ਮੁਕੰਮਲ ਖਾਤਮਾ ਹੋ ਸਕੇ। ਉਨਾਂ ਕਿਹਾ ਕਿ '' ਆਓ ਪੰਜਾਬ ਨੂੰ ਨਸ਼ਾ ਮੁੱਕਤ ਕਰੀਏ '' ਦੇ ਮਨੋਰਥ ਨੂੰ ਲੈ ਕੇ ਜੋਸ਼ੀ ਫਾਉਂਡੇਸ਼ਨ ਵੱਲੋਂ ਪੜਾ ਵਾਰੀ ਪ੍ਰੋਗਰਾਮ ਉਲੀਕੇ ਗਏ ਹਨ ਜਿਸ ਤਹਿ ਮੁੱਹਲਾ ਪੱਧਰ ਤੇ ਨੁਕੜ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਨਸ਼ਾਖੋਰ ਦੀ ਪਹਿਚਾਨ ਕਰਨ ਲਈ ਨਸ਼ਾਖੋਰਾਂ ਦੇ ਸਰੀਰਕ, ਵਿਵਹਾਰਿਕ ਅਤੇ ਮਨੋਵਿਗਿਆਨਿਕ ਲੱਛਣਾਂ ਬਾਰੇ ਜਾਗਰੂਕਤ ਕੀਤਾ ਜਾਵੇਗਾ । ਇਸ ਤੋਂ ਬਾਅਦ ਸਕੂਲਾਂ, ਕਾਲਜਾਂ ਵਿਚ ਜਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਵਰਤੋਂ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਦੱਸਿਆ ਜਾਵੇਗਾ ਕਿ ਨਸ਼ਾ ਕਰਨ ਵਾਲੇ ਦੀ ਉਮਰ ਤਕਰੀਬਨ 5-6 ਸਾਲ ਹੀ ਰਹਿ ਜਾਂਦੀ ਹੈ। ਇਸ ਉਪਰੰਤ ਪਰਿਵਾਰਾਂ ਅਤੇ ਸਮਾਜ ਨੂੰ ਨਸ਼ਿਆਂ ਦੀ ਵਰਤੋਂ ਵਿਰੁੱਧ ਲਾਮਵੰਦ ਕੀਤਾ ਜਾਵੇਗਾ ਤਾਂ ਜੋ ਨਸ਼ਿਆਂ ਵਿਰੁੱਧ ਸੰਦੇਸ਼ ਘਰ-ਘਰ ਵਿੱਚ ਪੁੱਜ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਸ਼ਿਆਂ ਵਿਰੁੱਧ ਇੱਕ ਮਿਸ਼ਨ ਦੇ ਤੌਰ ਤੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਸਮਾਜ ਵਿੱਚ ਨਸ਼ਿਆਂ ਦਾ ਖਾਤਮਾ ਹੋ ਸਕੇ।
ਸ੍ਰੀ ਜੋਸ਼ੀ ਨੇ ਕਿਹਾ ਕਿ ਚੰਗੇ ਅਤੇ ਨਰੋਏ ਸਮਾਜ ਲਈ ਸਮਾਜ ਵਿੱਚ ਨਸ਼ਿਆਂ ਦੇ ਖਾਤਮੇ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਵਿਰੁੱਧ ਵੀ ਚੇਤਨਾ ਪੈਦਾ ਕਰਨ ਦੀ ਲੋੜ ਹੈ। ਜੇਕਰ ਅਸੀਂ ਸਮਾਜਿਕ ਬੁਰਾਈਆਂ ਵਿਰੁੱਧ ਲਾਮਵੰਦ ਨਾ ਹੋਏ ਤਾਂ ਸਾਨੂੰ ਆਉਣ ਵਾਲੀਆਂ ਪੀੜੀਆਂ ਕਦੇ ਵੀ ਮੁਆਫ ਨਹੀ ਕਰਨਗੀਆਂ। ਉਨ੍ਹਾਂ ਲੋਕਾਂ ਨੂੰ ਆਖਿਆ ਕਿ ਭਾਵੇਂ ਸਰਕਾਰ ਰਾਜ ਵਿੱਚ ਨਸ਼ਾਂ ਮੁਕਤੀ ਲਈ ਵਿਸ਼ੇਸ ਯਤਨ ਕਰ ਰਹੀਂ ਹੈ ਪਰੰਤੂ ਇਹ ਮਿਸ਼ਨ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਸਫਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲਿਆਂ ਨੂੰ ਬਿਮਾਰ ਸਮਝਣ ਦੀ ਲੋੜ ਹੈ , ਉਨਾਂ੍ਹ ਨਾਲ ਘਿਰਣਾ ਨਹੀਂ ਕਰਨ ਚਾਹੀਦੀ । ਨਸ਼ਾ ਕਰਨ ਦੇ ਆਦੀ ਦੀ ਬਾਰ ਬਾਰ ਕੌਸਲਿੰਗ ਕਰਕੇ ਉਸ ਨੂੰ ਸਮਾਜ ਨਾਲ ਜੋੜਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਉਨਾਂ ਇਸ ਮੌਕੇ ਜੁੜੇ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਦੇ ਖਾਤਮੇ ਲਈ ਸਹੁੰ ਵੀ ਚੁੱਕਾਈ ਅਤੇ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਣ ਕਰਨ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੇ ਨਾਲ-ਨਾਲ ਖੇਡਾਂ ਵੱਲ ਪ੍ਰੇਰਿਤ ਕਰਨਗੇ।
ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ 16 ਤੋਂ 20 ਸਾਲ ਤੱਕ ਦੀ ਉਮਰ ਦੇ ਬੱਚੇ ਦੀ ਜ਼ਿਆਦਾ ਸੰਭਾਲ ਕਰਨ ਦੀ ਲੋੜ ਹੈ। ਇਸ ਸਮੇਂ ਬੱਚੇ ਨੂੰ ਜਿਹੋ ਜਿਹੇ ਸੰਸਕਾਰ ਮਿਲਣਗੇ ਉਨਾਂ੍ਹ ਤੋਂ ਉਹ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਉਨਾਂ੍ਹ ਕਿ ਸਕੂਲਾਂ ਦੀਆਂ ਛੁੱਟੀਆਂ ਸਮੇਂ ਬੱਚਿਆਂ ਨੂੰ ਧਾਰਮਿਕ ਸੰਸਕਾਰਾਂ ਨਾਲ ਜ਼ਿਆਦਾ ਜੋੜਿਆ ਜਾਵੇ ਜਿਸ ਨਾਲ ਮਾੜੀ ਸੰਗਤ ਤੋਂ ਬਚਾਓ ਹੋ ਸਕਦਾ ਹੈ। ਉਨਾਂ ਕਾਂਗਰਸ ਦੇ ਇਕ ਆਗੂ ਵੱਲੋਂ ਆਉਣ ਵਾਲੇ ਸਮੇਂ ਵਿਚ ਭੁੱਕੀ ਦੇ ਠੇਕੇ ਪੰਜਾਬ ਵਿਚ ਖੋਲ੍ਹਣ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਵੀ ਕੀਤੀ। ਇਸ ਮੌਕੇ ਸ. ਸਤਵੀਰ ਸਿੰਘ ਧਨੋਆ, ਸ. ਪਰਮਿੰਦਰ ਸਿੰਘ ਤਸਿੰਬਲੀ (ਦੋਵੇਂ ਕੌਸਲਰ), ਪ੍ਰਭਦੀਪ ਸਿੰਘ ਓਬਰਾਏ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-67 ਦੇ ਪ੍ਰਧਾਨ ਮਹਿੰਦਰ ਸਿੰਘ ਮਲੋਆ, ਰਘਬੀਰ ਸਿੰਘ ਤਕੀ, ਐਮ.ਐਸ ਢੀਡਸਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਵਤਾਰ ਸਿੰਘ ਅਣਖੀ, ਸ. ਗੁਰਮੇਲ ਸਿੰਘ, ਅਜੈਬ ਸਿੰਘ, ਰਾਜਬੀਰ ਸਿੰਘ, ਰਾਜ ਕਮਲ, ਪੀ.ਐਸ.ਬਲ, ਕਰਮਜੀਤ ਸਿੰਘ ਗੁਡਾਣਾ, ਮਹਾਂ ਸਿੰਘ ਸਮੇਤ ਹੋਰ ਸ਼ਹਿਰੀ ਪਤਵੰਤੇ ਵੀ ਮੌਜੂਦ ਸਨ।