5 Dariya News

ਖਾਲਸਾ ਕਾਲਜ ਮੋਹਾਲੀ ਵਿੱਚ ਸਲਾਨਾਂ ਖੇਡ ਸਮਾਰੋਹ ਦਾ ਆਯੋਜਨ

ਮਨਮੋਹਨ ਸਿੰਘ ਅਤੇ ਮਨਦੀਪ ਕੌਰ ਬਣੇ ਬੈਸਟ ਐਥਲੀਟ

5 ਦਰਿਆ ਨਿਊਜ਼

ਐਸ.ਏ.ਐਸ.ਨਗਰ (ਮੁਹਾਲੀ) 07-Mar-2013

ਇਥੋਂ ਦੇ ਫੇਸ-3ਏ ਸਥਿਤ ਖਾਲਸਾ ਕਾਲਜ ਮੋਹਾਲੀ ਵਿੱਚ ਸਲਾਨਾ ਖੇਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹਕੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਡਾਇਰੇਕਟਰ ਡਾ: ਰਾਜ ਕੁਮਾਰ ਨੇ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਸਲਾਨਾਂ ਖੇਡ ਸਮਾਰੋਹ ਵਿੱਚ ਕਾਲਜ ਵਲੋਂ ਬੈਸਟ ਐਥਲੀਟ ਲੜਕਿਆਂ ਵਿਚੋਂ ਮਨਮੋਹਣ ਸਿੰਘ ਅਤੇ ਬੈਸਟ ਐਥਲੀਟ ਲੜਕੀਆਂ ਦੀ ਸ਼੍ਰੇਣੀ ਵਿੱਚ ਬੀ. ਐਸੀ. ਈ ਆਈ.ਟੀ. ਦੀ ਵਿਦਿਆਰਥਣ ਮਨਦੀਪ ਕੋਰ ਨੂੰ ਚੁਣਿਆ ਗਿਆ । ਇਸ ਪ੍ਰੋਗਰਾਮ ਸਬੰਧੀ ਕਾਲਜ ਦੀ ਪਿੰਸੀਪਲ ਡਾ: ਹਰੀਸ਼ ਕੁਮਾਰੀ ਦੱਸਿਆ ਕਿ ਇਸ ਸਲਾਨਾ ਖੇਡਾਂ 'ਚ 100 ਅਤੇ 400 ਮੀਟਰ ਦੌੜ, ਸ਼ਾਟਪੁਟ, ਲੌਂਗ ਜੰਪ, ਹਾਈ ਜੰਪ,  ਸਲੋ-ਸਾਈਕਿਲਿੰਗ, ਟਗ ਆਫ ਵਾਰ,  ਟੇਬਲਟੈਨਿਸ,  ਸੈਕਰੇਸ, ਲੇਮਨ ਰੇਸ ਅਤੇ ਸ਼ਤਰੰਜ ਖੇਡਾਂ ਸ਼ਾਮਿਲ ਸਨ । ਇਸ ਪ੍ਰੋਗਰਾਮ ਵਿੱਚ ਬੱਚਿਆ ਦੇ ਪ੍ਰਵਾਰਕ ਮੈਂਬਰ ਵੀ ਸ਼ਾਮਿਲ ਹੋਏ । ਪ੍ਰੋਗਰਾਮ ਵਿੱਚ ਮੌਜੂਦ ਵਿਦਿਵਾਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਆਏ ਮੁੱਖ ਮਹਿਮਾਨ ਡਾ: ਰਾਜ ਕੁਮਾਰ ਨੇ  ਸਭ ਤੋਂ ਪਹਿਲਾਂ ਸਲਾਨਾਂ ਖੇਡ ਸਮਾਰੋਹ ਵਿੱਚ ਜੇਤੂ ਵਿਦਿਵਾਰਥੀਆਂ ਨੂੰ ਬਹੁਤ- ਬਹੁਤ ਵਧਾਈ ਦਿੰਦਿਆ ਕਿਹਾ ਕਿ  ਉਨ੍ਹਾਂ ਨੂੰ ਉਮੀਦ ਹੈ ਕਿ ਖਾਲਸਾ ਕਾਲਜ ਮੋਹਾਲੀ ਦੇ ਵਿਦਿਵਾਰਥੀ ਯੂਨੀਵਰਸਿਟੀ ਦੁਆਰਾ ਲਈ ਜਾਣ ਵਾਲੀ ਪਰੀਖਿਆਵਾਂ ਵਿੱਚ ਚੰਗੇ ਨੰਬਰ ਲੈ ਕੇ ਯੂਨੀਵਰਸਿਟੀ ਅਤੇ ਕਾਲਜ  ਦਾ ਨਾਂਅ ਰੋਸ਼ਨ ਕਰਨਗੇਂ । 

ਉਨ੍ਹਾਂ ਨੇ  ਕਿਹਾ ਕਿ ਖੇਡ ਵਿਅਕਤੀ ਲਈ ਅਹਿਮ ਹਿੱਸਾ ਹੈ ਜਦੋਂ ਕਿ ਨੋਜਵਾਨਾਂ ਤੇ ਖਾਸ ਕਰਕੇ ਵਿਦਿਵਾਰਥੀਆਂ ਦੇ ਲਈ ਆਉਣ ਵਾਲੀ ਜਿੰਦਗੀ 'ਚ ਅਹਿਮ ਹੋਲ ਅਦਾ ਕਰਦੀਆਂ ਹਨ ਇਸ ਲਈ ਵੱਧ ਤੋਂ ਵੱਧ ਖੇਡ ਮੁਕਾਬਲੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਰੀਰ ਨੂੰ ਨਸ਼ੇ ਦੇ ਕੋਹੜ ਤੋਂ ਦੂਰ ਰੱਖਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਉਥੇ ਹੀ ਕਾਲਜ ਦੀ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਆਏ  ਮਹਿਮਾਨਾਂ ਦਾ ਸਵਾਗਤ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਦੀ ਕੋਸ਼ਿਸ਼ ਹੈ ਕਿ ਇੱਥੋਂ ਦੇ ਵਿਦਿਵਾਰਥੀਆਂ ਨੂੰ ਸਪੋਰਟਸਮੈਨ ਬਣਾਉਣ ਲਈ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਦੀਆਂ ਹਨ ਅਤੇ ਉਨ੍ਹਾਂ ਨੂੰ ਵਧੀਆ ਖਿਡਾਰੀ ਸਾਬਤ ਕਰਨ ਲਈ ਉਨ੍ਹਾਂ ਦੀ ਮਦਦ ਕਰਨਾ ਹੈ । ਪ੍ਰੋਗਰਾਮ ਤੇ ਅੰਤ ਵਿੱਚ ਕਾਲਜ ਦੇ ਵਿਧਿਆਰਥੀਆਂ ਵੱਲੋਂ ਗਿੱਧਾ ਤੇ ਭੰਾਗੜਾ ਪਾ ਕੇ ਖੂਬ ਰੰਗ ਬੰਨਿਆ ਜਿਸਨੂੰ ਸਾਰਿਆ ਨੇ ਖੂਬ ਸਰਾਹਿਆ । ਇਸ ਮੌਕੇ ਤੇ ਵਿਦਿਵਾਰਥੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਖਾਲਸਾ ਕਲੇਜ ਮੋਹਾਲੀ ਦੇ ਐਲਮੂਨਾਈ ਐਸੋਸੀਏਸ਼ਨ ਮੈਂਬਰ ਤੇ ਸਾਬਕਾ ਸੇਵਾਮੁਕਤ ਐਸ. ਪੀ. ਅਮਰਜੀਤ ਸਿੰਘ, ਗੁਰਚਰਨ ਸਿੰਘ  ਬੋਪਾਰਾਏ, ਕਰਨਲ ਬੀ. ਐਸ. ਸਰਾਓ ਅਤੇ ਕਾਲਜ ਦੇ ਫਾਉਂਡਰ ਸੈਕਟਰੀ ਸਵਰਣ ਸਿੰਘ  ਵੀ ਮੌਜੂਦ ਸਨ ।