5 Dariya News

ਦਿਨ ਦਿਹਾੜੇ ਬਜੁਰਗ ਮਹਿਲਾ ਤੋਂ ਲੁੱਟੇ ਸੋਨੇ ਦੇ ਗਹਿਣੇ

5 Dariya News (ਸੁਖਵਿੰਦਰ ਸਿੰਘ)

ਪੰਚਕੁਲਾ 08-Sep-2015

ਪੰਚਕੁਲਾ ਵਿੱਚ ਇੱਕ ਦੇ ਬਾਅਦ ਇੱਕ ਲੁੱਟ ਅਤੇ ਹੱਤਿਆ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਪੰਚਕੁਲਾ ਵਿੱਚ ਚੋਰ-ਲੂਟੇਰੇ ਸ਼ਰੇਆਮ ਘੁੰਮ ਰਹੇ ਹਨ ਅਤੇ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਸਫਲ ਹੋ ਰਹੇ ਹਨ।ਅੱਜ ਫੇਰ ਦਿਨ ਦਿਹਾੜੇ ਕੁੱਝ ਅਣਜਾਣ ਲੋਕਾਂ ਨੇ ਪੰਚਕੁਲਾ ਸੈਕਟਰ 7  ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਗੱਡੀ ਵਿੱਚ ਬਿਠਾ ਕੇ ਉਸਤੋਂ ਸੋਨੇ ਦੇ ਗਹਿਣੇ ਲੁੱਟੇ ਅਤੇ ਗੱਡੀ ਤੋਂ ਬਾਹਰ ਸੁੱਟ ਕੇ ਚਲੇ ਗਏ।ਪੰਚਕੁਲਾ ਵਿੱਚ ਕਰੀਬ ਇੱਕ ਮਹੀਨੇ ਤੋਂ ਲੁੱਟ ਅਤੇ ਹੱਤਿਆ ਦੀਆਂ ਕਈ ਵਾਰਦਾਤਾਂ ਵਾਪਰੀਆਂ ਹਨ, ਇਹ ਸੰਕੇਤ ਹਰਿਆਣੇ ਦੇ ਪੈਰਿਸ ਕਹੇ ਜਾਣ ਵਾਲੇ ਪੰਚਕੁਲਾ ਦੇ ਲੋਕਾਂ ਲਈ ਠੀਕ ਨਹੀਂ ਹੈ, ਕਿਉਂਕਿ  ਇੰਨ੍ਹਾਂ ਘਟਨਾਵਾਂ ਦੇ ਬਾਅਦ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਹੋਲ ਹੈ ਅਤੇ ਅਜਿਹਾ ਲੱਗਦਾ ਹੈ ਕਿ ਲੋਕਾਂ ਦਾ ਪੁਲਿਸ ਤੋਂ ਜਿਵੇਂ ਵਿਸ਼ਵਾਸ ਹੀ ਉਠ ਗਿਆ ਹੋਵੇ। 

ਮੂਰਤੀ ਨਾਮ ਦੀ 70 ਸਾਲ ਦਾ ਇੱਕ ਬਜ਼ੁਰਗ ਮਹਿਲਾ ਜੋ ਸਬਜ਼ੀ ਲੈਣ ਸੈਕਟਰ-7 ਦੀ ਮਾਰਕਿਟ ਆਈ ਹੋਈ ਸੀ, ਨੂੰ ਚਿੱਟੀ ਕਾਰ ਵਿੱਚ ਸਵਾਰ ਦੋ ਔਰਤਾਂ ਨੇ ਆਪਣੀ ਗੱਡੀ ਵਿੱਚ ਰਿਕਸ਼ੇ ਤੋਂ ਉਤਰਵਾ ਕੇ ਜਬਰਦਸਤੀ ਬਿਠਾ ਲਿਆ। ਕਾਰ ਵਿੱਚ ਬਿਠਾਉਣ  ਦੇ ਬਾਅਦ ਮਹਿਲਾ ਦੇ ਹੱਥ ਵਿੱਚ ਪਾਏ ਕੜੇ ਧਮਕੀ ਦੇਕੇ ਉਤਰਵਾ ਲਏ। ਚੋਰ ਬਿਲਕੁਲ ਸਾਦੇ ਕਪੜਿਆਂ ਵਿੱਚ ਸਨ।ਬਾਅਦ ਵਿੱਚ ਮਹਿਲਾ ਤੋਂ ਪੁੱਛਣ ਉੱਤੇ ਪਤਾ ਚੱਲਿਆ ਦੀ ਕੜੇ 5 ਤੋਲੇ ਦੇ ਸਨ।ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਨੂੰ ਬਹਿਲਾ-ਫੁਸਲਾ ਕੇ  ਗੱਡੀ ਵਿੱਚ ਬੈਠਾ ਲਿਆ ਅਤੇ ਕੁੱਝ ਦੁਰੀ ਉੱਤੇ ਜਾਣ  ਦੇ ਬਾਅਦ ਉਸਦੇ ਸਰੇ ਗਹਿਣੇ ਖੋਹ ਕੇ ਭੱਜ ਗਏ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।