5 Dariya News

ਭੈਣਾਂ ਅਤੇ ਭਰਾਵਾਂ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਹੈ ਰੱਖੜੀ ਦਾ ਤਿਉਹਾਰ

ਬ੍ਰਹਮਾ ਕੁਮਾਰੀ ਭੈਣ ਨਮਰਤਾ ਨੇ ਡਿਪਟੀ ਕਮਿਸ਼ਨਰ ਸਮੇਤ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਬੰਨੀਆਂ ਰੱਖੜੀਆਂ

5 Dariya News

ਐਸ.ਏ.ਐਸ.ਨਗਰ 28-Aug-2015

ਭੈਣਾਂ ਅਤੇ ਭਰਾਵਾਂ ਦੇ ਆਪਸੀ ਪਿਆਰ ਦੇ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਬ੍ਰਹਮਾਕੁਮਾਰੀਜ਼ ਸੁਖ ਸ਼ਾਂਤੀ ਭਵਨ ਮੋਹਾਲੀ ਵੱਲੋਂ ਬੜੇ ਹੀ ਸ਼ਰਧਾਂ ਨਾਲ ਮਨਾਇਆ ਗਿਆ। ਬ੍ਰਹਮਾਕੁਮਾਰੀ ਭੈਣ ਨਮਰਤਾ ਵੱਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਵੱਖ-ਵੱਖ ਅਧਿਕਾਰੀਆਂ ਦੇ ਦਫ਼ਤਰਾਂ ਵਿਖੇ ਪੁੱਜ ਕੇ ਅਧਿਕਾਰੀਆਂ ਅਤੇ ਪੁਲਿਸ ਦੇ ਜਵਾਨਾਂ ਨੂੰ ਰੱਖੜੀਆਂ ਬੰਨੀਆਂ ਬ੍ਰਹਮਾ ਕੁਮਾਰੀਜ਼ ਵੱਲੋਂ ਰੱਖੜੀ ਬੰਨਣ ਦੀ ਰਸਮ ਦੀ ਸ਼ੁਰੂਆਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜ ਕੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰਪਾਲ ਸਿੰਘ ਸਿੱਧੂ  ਨੂੰ ਰੱਖੜੀ ਬੰਨਣ ਤੋਂ  ਕੀਤੀ। ਭੈਣ ਨਮਰਤਾ ਜੀ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਸਾਰੇ ਤਿਉਹਾਰਾਂ ਵਿੱਚ ਅਨੌਖਾ ਤਿਉਹਾਰ ਮੰਨਿਆ ਜਾਂਦਾ ਹੈ ਜੋ ਕਿ ਭਾਰਤ ਦੀ ਸੰਸਕ੍ਰਿਤੀ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਉਜਾਗਰ ਕਰਨ ਵਾਲਾ ਹੈ। ਇਹ ਤਿਉਹਾਰ ਭੈਣਾਂ ਅਤੇ ਭਰਾਵਾਂ ਵਿਚਾਲੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਦਾ ਹੈ। ਇਸ ਤੋਂ ਇਲਾਵਾ ਉਹਨਾਂ ਜ਼ਿਲਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਐਸ.ਪੀ(ਸਿਟੀ) ਸ੍ਰੀ ਅਸ਼ੀਸ ਕਪੂਰ, ਐਸ.ਪੀ.(ਟ੍ਰੈਫਿਕ)ਐਸ.ਐਸ.ਬੈਂਸ,ਡੀ.ਐਸ.ਪੀ(ਟ੍ਰੈਫਿਕ) ਰਾਮ ਚੰਦਰ ਸਮੇਤ ਹੋਰਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਰੱਖੜੀ ਬੰਨੀ। ਇਸ ਮੌਕੇ ਬ੍ਰਹਮਾ ਕੁਮਾਰੀਜ਼ ਸ਼ੁੱਖ ਸਾਂਤੀ ਭਵਨ ਦੇ ਮੀਡੀਆ ਇੰਚਾਰਜ ਸ੍ਰੀ ਕਰਮ ਚੰਦ ਸੈਣੀ , ਭਾਈ ਜਸਵੀਰ ਸਿੰਘ ਵੀ ਮੌਜੂਦ ਸਨ।