5 Dariya News

ਆਜਾਦੀ ਦੀ ਲੜਾਈ ਦੀ ਤਰਜ ਤੇ ਚਲਾਉਣਾ ਪਵੇਗਾ ਨਸ਼ੇ ਦੇ ਸੌਦਾਗਰਾਂ ਤੋਂ ਮੁਕਤੀ ਲਈ ਅੰਦੋਲਨ- ਸ਼ਿਵਵੀਰ ਸਿੰਘ ਰਾਜਨ

ਮੋਦੀ ਸਰਕਾਰ ਨੇ ਮਿਟਾਇਆ ਦੇਸ਼ ਦੇ ਮੱਥੇ ਤੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਕਲੰਕ

5 Dariya News (ਅਜੇ ਪਾਹਵਾ)

ਲੁਧਿਆਣਾ 25-Aug-2015

ਸੁੰਦਰ ਨਗਰ ਸਥਿਤ ਅਗਰਵਾਲ ਭਵਨ ਵਿਖੇ ਰਵੀ ਬੱਤਰਾ ਵਲੋਂ ਆਯੋਜਿਤ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਆਏ ਭਾਜਪਾ ਯੂਵਾ ਮੋਰਚਾ ਪੰਜਾਬ ਦੇ ਪ੍ਰਧਾਨ ਸ਼ਿਵਵੀਰ ਸਿੰਘ ਰਾਜਨ ਦਾ ਸਵਾਗਤ ਭਾਜਪਾ ਯੁਵਾ ਮੋਰਚਾ ਲੁਧਿਆਣਾ ਦੇ ਪ੍ਰਧਾਨ ਹਰਸ਼ ਸ਼ਰਮਾ ਨੇ ਪਰੰਪਰਾਗਤ ਰਿਵਾਇਤਾਂ ਨਾਲ ਕੀਤਾ। ਇਸ ਮੌਕੇ ਪੰਜਾਬ ਭਾਜਪਾ ਦੀ ਮੀਤ ਪ੍ਰਧਾਨ ਸੰਤੋਸ਼ ਕਾਲੜਾ, ਯੂਵਾ ਮੋਰਚਾ ਦੇ ਪ੍ਰਦੇਸ਼ ਮਹਾਮੰਤਰੀ ਅਮਿਤ ਗੁਸਾਈਂ ਅਤੇ ਜਿਲ੍ਹਾ ਭਾਜਪਾ ਵਪਾਰ ਸੈਲ ਦੇ ਕੋ-ਕਨਵੀਨਰ ਦਵਿੰਦਰ ਗੁਪਤਾ ਅਤੇ ਹੋਰ ਵੀ ਹਾਜਰ ਸਨ। ਸ਼ਿਵਵੀਰ ਸਿੰਘ ਰਾਜਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਜਨਹਿਤ ਵਿੱਚ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਅਪਣੇ ਇਕ ਸਾਲ ਦੇ ਥੋੜੇ ਸਮੇਂ ਵਿੱਚ ਕਾਂਗਰਸ ਪਾਰਟੀ ਦੇ 60 ਸਾਲਾਂ ਦੇ ਕੁਸ਼ਾਸਨ ਦੇ ਚਲਦੇ ਸੰਸਾਰ ਭਰ ਵਿੱਚ ਦੇਸ਼ ਦੀ ਵਿਗੜੇ ਅਕਸ ਨੂੰ ਸੁਧਾਰ ਕੇ ਗੁਆਂਢੀ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਵੱਲ ਕਦਮ ਵਧਾਏ। ਉਥੇ ਦੇਸ਼ ਦੇ ਮੱਥੇ ਤੇ ਲੱਗੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਕਲੰਕ ਨੂੰ ਵੀ ਸਾਫ ਕਰਨ ਦੇ ਉਪਰਾਲੇ ਕੀਤੇ। 

ਪੰਜਾਬ ਵਿੱਚ ਫੈਲੇ ਨਸ਼ਾ ਰੂਪੀ ਅੱਤਵਾਦ ਨੂੰ ਖਤਮ ਕਰਨ ਲਈ ਉਨ੍ਹਾਂ ਕਿਹਾ ਕਿ ਇਸ ਤੋਂ  ਛੁਟਕਾਰੇ ਲਈ ਜਨਤਾ ਨੂੰ ਆਜਾਦੀ ਦੀ ਲੜਾਈ ਦੀ ਤਰਜ ਤੇ ਸੜਕਾਂ ਤੇ ਉਤਰ ਕੇ ਨਸ਼ਾ ਵੇਚਣ ਵਾਲੇ ਸਫੇਦ ਪੋਸ਼ਾ ਨੂੰ ਬੇਨਕਾਬ ਕਰਨਾ ਪਵੇਗਾ। ਉਨ੍ਹਾਂ ਭਾਜਪਾ ਯੂਵਾ ਮੋਰਚਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜਨਤਾ ਦਾ ਸਹਿਯੋਗ ਲੇ ਕੇ ਗਲੀ ਮੁਹੱਲਿਆਂ, ਸਕੂਲ ਕਾਲਜਾਂ ਵਿੱਚ ਯੂਥ ਵਰਗ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਣ ਵਾਲਿਆਂ ਦੀ  ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਬੇਨਕਾਬ ਕਰਨ। ਰਵੀ ਬੱਤਰਾ ਨੇ ਭਾਜਪਾ ਯੂਵਾ ਮੋਰਚਾ ਪੰਜਾਬ ਦੇ ਪ੍ਰਧਾਨ ਸ਼ਿਵਵੀਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਅਪਣੇ ਸਾਥੀਆਂ ਸਮੇਤ ਨਸ਼ੇ ਦੇ ਖਿਲਾਫ ਜਮੀਨੀ ਪੱਧਰ ਤੇ ਮੁਹਿੰਮ ਚਲਾਉਣਗੇ। ਇਸ ਮੌਕੇ ਸੰਤੋਸ਼ ਕਾਲੜਾ, ਅਮਿਤ ਗੁਸਾਈਂ, ਹਰਸ਼ ਸ਼ਰਮਾ, ਸੁਮਿਤ ਟੰਡਨ, ਰਵੀ ਬੱਤਰਾ, ਅਮਿਤ ਸਾਂਪਲਾ, ਰਜਤ ਸੂਦ, ਦੀਪਕ ਗੋਪਾਲ, ਤਰੁਣ ਜੈਨ, ਰਾਜੀਵ ਕਾਲੜਾ, ਦਵਿੰਦਰ ਗੁਪਤਾ, ਅਮਰੀਕ ਸਿੰਘ ਚੌਹਾਨ, ਜਿੰਦਰ ਸਿੰਘ, ਮੋਨੂ ਸਿੰਘ, ਦੀਪਕ ਕੁਮਾਰ, ਸ਼ੁਭ ਅਰੋੜਾ, ਨਰੇਸ਼ ਜੈਨ, ਬਾਲ ਕ੍ਰਿਸ਼ਨ ਤਿਵਾੜੀ, ਧਰਮਿੰਦਰ, ਰਾਜੇਸ਼ ਮੱਗੋ, ਅੰਨੂ ਸਿੰਘ, ਬੌਬੀ ਨਾਗਰਾ, ਹਰਪ੍ਰੀਤ ਬਿੱਟੂ, ਨੀਤੀਨ ਬੱਤਰਾ ਆਦਿ ਹਾਜਰ ਸਨ।