5 Dariya News

ਮਾਡਲ ਤੋਂ ਗਾਇਕਾ ਬਣੀ ਸਾਰਾ ਗੁਰਪਾਲ

5 Dariya News (sandeep jatoi)

21-Aug-2015

ਮਿਸ ਚੰਡੀਗੜ੍ਹ ਰਹੀ ਸਾਰਾ ਗੁਣਪਾਲ ਮਾਡਲਿੰਗ ਦੀ ਦੁਨੀਆਂ 'ਚ ਆਪਣਾ ਰੁਤਬਾ ਬੁਣਾਉਣ ਤੋਂ ਬਾਅਦ ਹੁਣ ਗਾਇਕੀ ਦੇ ਖੇਤਰ 'ਚ ਪੈਰ ਰੱਖ ਰਹੀ ਹੈ। ਇੱਕ ਬਹੁਮੁਖੀ ਪ੍ਰਤੀਭਾ ਦੀ ਧਨੀ ਸਾਰਾ ਗੁਣਪਾਲ ਹਰਿਆਣਾ ਦੇ ਰਤੀਆ ਕਸਬੇ ਦੀ ਰਹਿਣ ਵਾਲੀ ਹੈ। ਇੱਕ ਸਫਲ ਮਾਡਲ ਅਤੇ ਕਲਾਕਾਰ ਦੇ ਰੂਪ 'ਚ ਸਥਾਪਿਤ ਹੋਣ ਤੋਂ ਬਾਅਦ ਸਾਰਾ ਹੁਣ ਆਪਣੀ ਪਹਿਲੀ ਪੰਜਾਬੀ ਐਲਬਮ 'ਟਰੱਸਟ ਗੇਮ' ਨਾਲ ਪੰਜਾਬੀ ਮਿਊਜ਼ਿਕ ਇੰਡਸਟ੍ਰੀ 'ਚ ਪੈਰ ਰੱਖ ਰਹੀ ਹੈ। ਇਸ ਐਲਬਮ ਵਿੱਚ ਸਾਰਾ ਇੱਕ ਐਕਸ਼ਨ ਰੋਲ ਵਿੱਚ ਆਪਣਾ ਗੀਤ ਪੇਸ਼ ਕਰੇਗੀ। ਸਾਰਾ ਦੀ ਐਲਬਮਾ ਆਉਣ ਤੋਂ ਪਹਿਲਾਂ, ਐਲਬਮ ਦਾ ਪੋਸਟਰ ਜਾਰੀ ਕੀਤਾ ਗਿਆ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਕਾਫ਼ੀ ਗਿਣਤੀ ਵਿੱਚ ਸੋਸ਼ਲ ਮੀਡੀਆ ਉੱਤੇ ਉਸ ਨੂੰ ਫੋਲੋ ਕੀਤਾ ਜਾ ਰਿਹਾ ਹੈ। ਸਾਰਾ ਦੇ ਅਨੁਸਾਰ ਉਨ੍ਹਾਂ ਦੀ ਇਹ ਐਲਬਮ ਬਿਲਕੁੱਲ ਵੱਖ ਹੋਵੇਗੀ ਅਤੇ ਇਹ ਲੋਕਾਂ ਦੀ ਉਮੀਦ ਉੱਤੇ ਖਰਾ ਉਤਰੇਗਾ। ਇਸ ਐਲਬਮ ਨੂੰ ਨਿਰਦੇਸ਼ ਕੀਤਾ ਹੈ ਜਸ਼ਨ ਨੇ ਅਤੇ ਸੰਗੀਤ ਗੋਲੜ ਬੁਆਏ ਦੁਆਰਾ ਰਚਿਆ ਗਿਆ ਹੈ ਇਸ ਜੋੜੀ ਦੇ ਪਹਿਲਾਂ ਕਈ ਗਾਣੇ ਮਾਰਕਿਟ ਵਿੱਚ ਧੁਮ ਮਚਾ ਚੂਕੇ ਹਨ।

ਸਾਰਾ ਨੇ ਇਸ ਸਬੰਧ ਵਿੱਚ ਦੱਸਿਆ ਕਿ ਉਨ੍ਹਾਂ ਦੀ ਇਹ ਐਲਬਮ ਉਨ੍ਹਾਂ ਦੀ ਕੜੀ ਮਿਹਨਤ ਦਾ ਨਤੀਜਾ ਹੈ ਇਸ ਐਲਬਮ ਲਈ ਕਈ ਮਹੀਨੀਆਂ ਤੱਕ ਉਹਨਾਂ ਟ੍ਰੇਨਿੰਗ ਲਈ। ਉਹਨਾ ਦੱਸਿਆ ਕਿ ਘਰ ਵਾਲਿਆਂ ਦੇ ਸਹਿਯੋਗ ਅਤੇ ਦੋਸਤਾਂ ਦੀ ਸਹਿਯੋਗ ਦੀ ਬਦੋਲਤ ਅੱਜ ਉਹ ਆਪਣੀ ਇਹ ਐਲਬਮ ਬਣਾ ਪਾਈ ਹੈ। ਉਸਨੇ ਦੱਸਿਆ ਕਿ ਉਸਦੇ ਪਰਿਵਾਰ 'ਚੋਂ ਕੋਈ ਵੀ ਇਸ ਖੇਤਰ 'ਚ ਨਹੀਂ ਹੈ। ਪਰ ਉਸਦੇ ਸੰਗੀਤ ਦੇ ਪ੍ਰਤੀ ਲਗਾਉ ਦਾ ਨਤੀਜਾ ਹੀ ਹੈ ਕਿ ਉਹ ਅੱਜ ਆਪਣਾ ਐਲਬਮ ਸਰੋਤਿਆਂ ਦੀ ਕਚਿਹਰਹੀ 'ਚ ਪੇਸ਼ ਕਰਨ 'ਚ ਸਫਲ ਹੋ ਪਾਈ ਹੈ। ਸਾਰਾ ਗੁਰਪਾਲ ਆਪਣੀ ਅਦਾਕਾਰੀ  ਦੇ ਬਲਬੂਤੇ ਪੰਜਾਬੀ ਗਾਇਕਾਂ ਦੇ ਗੀਤਾਂ ਦੇ ਬੋਲ ਉੱਤੇ ਫਿਟ ਬੈਠ ਰਹੀ ਹੈ ਅਤੇ ਸਰੋਤੇ ਗੀਤਾਂ ਵਿੱਚ ਸਾਰਾ ਗੁਰਪਾਲ ਦੀ ਅਦਾਕਾਰੀ ਦੀ ਵੀ ਪ੍ਰਸ਼ੰਸਾ ਕਰਦੇ ਹਨ। ਸਾਰਾ ਗੁਰਪਾਲ ਦਾ ਕਹਿਣਾ ਹੈ ਕਿ  ਉਨ੍ਹਾਂ ਦੇ  ਕਈ ਹੋਰ ਨਵੇਂ ਵੀਡੀਓ ਗੀਤ ਆ ਰਹੇ ਹਨ, ਜਿਨ੍ਹਾਂ ਵਿੱਚ ਜੈਗੂਆਰ -2 ਵੀ ਅਹਿਮ ਹੈ। 

ਪੰਜਾਬੀ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਵੀ ਗੀਤ ਵਿੱਚ ਸਾਰਾ ਗੁਰਪਾਲ ਨੇ ਕੰਮ ਕੀਤਾ ਹੈ, ਉਹ ਗੀਤ ਉਸਦੀ ਹਾਜ਼ਰੀ ਨਾਲ ਕਾਫ਼ੀ ਖਾਸ ਬਣ ਜਾਂਦਾ ਹੈ। ਸਾਰਾ ਕਹਿੰਦੀ ਹੈ ਕਿ ਸੁੰਦਰਤਾ ਤਾਂ ਹਰ ਵਿਅਕਤੀ ਦੇ ਕੋਲ ਹੁੰਦੀ ਹੈ, ਪਰ ਉਸਨੂੰ ਆਪਣਾ ਟੇਲੈਂਟ ਵਿਖਾਉਣ ਦਾ ਮੌਕਾ ਚਾਹੀਦਾ ਹੈ।ਪੰਜਾਬ ਵਿੱਚ ਸਾਰਾ ਇੱਕ ਫੇਮਸ ਚਿਹਰੇ  ਦੇ ਰੂਪ ਵਿੱਚ ਉਭਰੀ ਹੈ ਆਪਣੀ ਮਿਹਨਤ ਅਤੇ ਕਾਬਲਿਅਤ ਨਾਲ ਉਹ ਇੱਕ ਵੱਡਾ ਮੁਕਾਮ ਹਾਸਲ ਕਰਨ ਕਾਮਯਾਬ ਹੋਈ ਹੈ। ਸਾਰਾ ਨੇ ਦੱਸਿਆ ਕਿ ਉਹ ਉਨ੍ਹਾਂ ਗੀਤਾਂ ਦੀਆਂ ਵੀਡਿਓਜ 'ਚ ਬਤੋਰ ਐਕਟਰੈਸ ਕੰਮ ਕਰਦੀ ਹੈ ਜਿਹੜੇ ਯੂਥ ਨੂੰ ਪਸੰਦ ਆਉਣ ਅਤੇ ਉਹ ਅੱਗੇ ਉਨਾਂ ਗੀਤਾਂ ਜਾ ਫਿਲਮਾਂ ਵਿੱਚ ਵੀ ਕੰਮ ਕਰਨਾ ਚਾਹੁੰਦੀ ਹੈ ਜਿਹੜੇ ਸੋਸ਼ਲ ਮੈਸੇਜ ਦੇਣ। ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਸਬੰਧੀ ਸਾਰਾ ਕਹਿੰਦੀ ਹੈ ਕਿ ਉਹ ਪਾਲੀਵੁੱਡ ਵਿੱਚ ਇੱਕ ਜਾਣਾ- ਪਹਿਚਾਣਿਆ ਚਹਿਰਾ ਹੈ ਅਤੇ ਵੱਡੇ ਪਰਦੇ ਉੱਤੇ ਕੰਮ ਕਰਨਾ ਉਨਾਂ ਦੇ ਲਈ ਇੱਕ ਸੁਪਨੇ ਵਰਗਾ ਵੀ ਹੈ, ਪਰ ਨਾਲ ਹੀ ਉਹ ਫਿਲਮੀ ਜਗਤ ਵਿੱਚ ਆਪਣੇ ਆਪ ਨੂੰ ਬਤੋਰ ਐਕਟਰਸ ਦੇ ਨਾਲ ਸਮਾਜ ਵਿੱਚ ਔਰਤਾਂ ਦੇ ਸ਼ਕਤੀਕਰਣ ਲਈ ਕੁੱਝ ਖਾਸ ਕਰਨਾ ਚਾਹੁੰਦੀ ਹੈ। ਸਾਰਾ ਨੇ ਦੱਸਿਆ ਉਹ ਆਪਣੇ ਸਾਰੇ ਫੈਂਸ ਨੂੰ ਮੈਸੇਜ ਵੀ ਦੇਣਾ ਚਾਹੁੰਦੀ ਕਿ ਫੇਸਬੁਕ ਉੱਤੇ ਉਸਦਾ ਇੱਕ ਹੀ ਪੇਜ ਹੈ ਇਸ ਤੋਂ ਇਲਾਵਾ ਫੇਸਬੁਕ ਉੱਤੇ ਸਾਰੇ ਪੇਜ ਫੇਕ ਹਨ ।