ਸਾਬਕਾ ਸੈਨਿਕਾ /ਵਿਧਵਾਵਾਂ ਅਤੇ ਬੱਚਿਆਂ ਨੂੰ ਵੱਖ ਵੱਖ ਸਕੀਮਾਂ ਤਹਿਤ 27 ਲੱਖ 48 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ : ਤੇਜਿੰਦਰ ਪਾਲ ਸਿੰਘ ਸਿੱਧੂ
ਸਾਬਕਾ ਸੈਨਿਕ ਅਤੇ ਵਿਧਵਾਵਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ,ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਸੈਨਿਕ ਬੋਰਡ ਦੀ ਹੋਈ ਮੀਟਿੰਗ
5 Dariya News
ਸਾਹਿਬਜ਼ਾਦਾ ਅਜੀਤ ਸਿੰਘ ਨਗਰ 17-Aug-2015
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ' ਸਾਬਕਾ ਸੈਨਿਕ/ ਵਿਧਵਾਵਾਂ ਅਤੇ ਬੱਚਿਆਂ ਨੂੰ ਵੱਖ ਵੱਖ ਸਕੀਮਾਂ ਤਹਿਤ 27 ਲੱਖ 48 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੈਨਿਕ ਸਦਨ ਵਿਖੇ ਸਾਬਕਾ ਸੈਨਿਕਾਂ ਦੇ ਬੱਚਿਆਂ ਲਈ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨੋਲੋਜੀ ਸੈਂਟਰ ਖੋਲ੍ਹਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲਾ੍ਹ ਸੈਨਿਕ ਬੋਰਡ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲਾ੍ਹ ਸੈਨਿਕ ਬੋਰਡ ਦੀ ਪਲੇਟੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸਿੱਧੂ ਨੇ ਇਸ ਮੌਕੇ ਦੱਸਿਆ ਕਿ ਜਿਲ੍ਹੇ 'ਚ ਰਹਿੰਦੇ ਸਾਬਕਾ ਸੈਨਿਕਾਂ / ਵਿਧਵਾਵਾਂ ਅਤੇ ਬੱਚਿਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ਅਤੇ ਜਿਲ੍ਹੇ ਦੇ ਦਫਤਰਾਂ ਵਿਚ ਉਨਾਂ੍ਹ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਨਾਂ ਇਸ ਮੌਕੇ ਐਸ.ਪੀ. (ਹ.ਕੁ) ਸ੍ਰੀ ਹਰਪਾਲ ਸਿੰਘ ਸੰਧੂ ਨੂੰ ਵੀ ਆਖਿਆ ਕਿ ਜੇਕਰ ਥਾਣਿਆਂ ਵਿਚ ਕਿਸੇ ਸਾਬਕਾ ਸੈਨਿਕ/ਵਿਧਵਾਵਾਂ ਜਾਂ ਫੌਜ ਵਿਚ ਨੌਕਰੀ ਕਰ ਰਹੇ ਕਿਸੇ ਵੀ ਫੌਜੀ ਅਫਸਰ ਜਾਂ ਸੈਨਿਕਾਂ ਨੂੰ ਕੋਈ ਕੰਮ ਪੈਂਦਾ ਹੈ ਤਾਂ ਉਸ ਨੂੰ ਬਿਨਾਂ ਦੇਰੀ ਤੋਂ ਨਿਪਟਾਇਆ ਜਾਵੇ। ਉਨਾਂ੍ਹ ਇਸ ਮੌਕੇ ਜਿਲਾ੍ਹ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕਰਦਿਆਂ ਆਖਿਆ ਕਿ ਸਾਬਕਾ ਸੈਨਿਕਾਂ / ਵਿਧਵਾਵਾਂ ਅਤੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਿਨਾਂ੍ਹ ਕਿਸੇ ਦੇਰੀ ਤੋਂ ਦੇਣ ਨੂੰ ਯਕੀਨੀ ਬਣਾਈਆਂ ਜਾਣ।ਇਸ ਮੌਕੇ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ (ਸੇਵਾ ਮੁਕਤ) ਪਰਮਿੰਦਰ ਸਿੰਘ ਨੇ ਸਾਬਕਾ ਸੈਨਿਕਾਂ / ਵਿਧਵਾਵਾਂ, ਪੁਰਸਕਾਰ ਵਿਜੇਤਾਵਾਂ/ਜੰਗੀ ਵਿਧਾਵਵਾਂ ਨੂੰ ਇਸ ਸਾਲ ਹੁਣ ਤੱਕ ਦਿੱਤੀਆਂ ਗਈਆਂ ਸਹੂਲਤਾਂ ਅਤੇ ਗਰਾਂਟਾਂ ਬਾਰੇ ਹਾਊਸ ਨੂੰ ਜਾਣੂ ਕਰਾਇਆ ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਨ.ਡੀ.ਏ, ਆਈ.ਐਮ.ਏ ਅਤੇ ਓ.ਟੀ.ਏ ਵਿਚ ਟ੍ਰੇਨਿੰਗ ਕਰ ਰਹੇ ਕੈਡਿਟਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਤੀ ਕੈਡਿਟ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮੀਟਿੰਗ ਵਿਚ ਉਪ ਪ੍ਰਧਾਨ ਜਿਲਾ੍ਹ ਸੈਨਿਕ ਬੋਰਡ ਕਰਨਲ ਰਿਟਾਇਰਡ ਸ੍ਰੀ ਹਰਦੇਵ ਸਿੰਘ ਨੇ ਜਿਲਾ੍ਹ ਸੈਨਿਕ ਬੋਰਡ ਦੀ ਮੀਟਿੰਗ ਵਿਚ ਪੁੱਜੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰਾਂ ਦਾ ਧੰਨਵਾਦ ਕੀਤਾ । ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਭੁਪਿੰਦਰ ਸਿੰਘ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਕਰਨਲ (ਸੇ.ਮੁ) ਹਰਪਾਲ ਸਿੰਘ, ਕੈਪਟਨ(ਸੇ.ਮੁ) ਹਰਪਾਲ ਸਿੰਘ, ਕੈਪਟਨ(ਸੇ.ਮੁ) ਪੱਪੀ ਸਿੰਘ ਗੁਰਪ੍ਰੀਤ ਕੌਰ ਧਾਲੀਵਾਲ, ਸੁਖਵਿੰਦਰ ਕੌਰ, ਇੰਦਰਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।