ਦੇਸ਼ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਅਸੀਂ ਦੇਸ਼ ਦੀ ਏਕਤਾ ਅਤੇ ਆਪਸੀ ਭਾਈਚਾਰਾ ਬਰਕਰਾਰ ਰੱਖੀਏ :ਬਲਬੀਰ ਸਿੰਘ ਸਿੱਧੂ
5 Dariya News
ਐਸ.ਏ.ਐਸ. ਨਗਰ (ਮੁਹਾਲੀ) 15-Aug-2015
ਜਿਲ੍ਹਾਂ ਕਾਂਗਰਸ ਕਮੇਟੀ ਮੋਹਾਲੀ ਅਤੇ ਸ਼ੋਸ਼ਲ ਵੈਲਫੇਅਰ ਕਲਚਰਲ ਅਤੇ ਸਪੋਰਟਸ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਅੱਜ ਦੇਸ਼ ਦਾ ਅਜ਼ਾਦੀ ਦਿਹਾੜਾ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸਮਾਗਮ ਵਿਚ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ। ਇਸ ਮੌਕੇ ਵਿਧਾਇਕ ਸ੍ਰ. ਸਿੱਧੂ ਨੇ ਹਾਜ਼ਰ ਲੋਕਾਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜਿਹੜੀ ਅਜ਼ਾਦੀ ਦਾ ਅੱਜ ਅਸੀਂ ਨਿੱਘ ਮਾਣ ਰਹੇ ਹਾਂ, ਇਹ ਸਾਨੂੰ ਸਾਡੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੋਈ ਹੈ ਅਤੇ ਹੁਣ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਦੇਸ਼ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਅਸੀਂ ਦੇਸ਼ ਦੀ ਏਕਤਾ ਅਤੇ ਆਪਸੀ ਭਾਈਚਾਰਾ ਬਰਕਰਾਰ ਰੱਖੀਏ। ਉਨ੍ਹਾਂ ਕਿਹਾ ਕਿ ਸਾਨੂੰ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਅਜ਼ਾਦੀ ਦੀ ਜੰਗ ਲੜਨ ਵਾਲੇ ਮਹਾਨ ਦੇਸ਼ ਭਗਤਾਂ ਦੀਆਂ ਜੀਵਨੀਆਂ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਸਾਡੇ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਭਾਰਤੀਆਂ ਨੂੰ ਅਜ਼ਾਦੀ ਦਿਵਾਈ ਤਾਂ ਕਿ ਲੋਕ ਬਿਨਾਂ ਕਿਸੇ ਡਰ ਭੈਅ ਤੋਂ ਆਪਣਾ ਜੀਵਨ ਬਤੀਤ ਕਰ ਸਕਣ। ਇਸ ਮੌਕੇ ਵਿਧਾਇਕ ਸ੍ਰ. ਸਿੱਧੂ ਨੇ ਐਸੋਸੀਏਸ਼ਨ ਵਲੋਂ ਪਿਛਲੇ ਦਿਨੀਂ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਪ੍ਰਧਾਨ ਐੱਸ.ਡੀ. ਸ਼ਰਮਾ, ਮਾ. ਰਾਮ ਸਰੂਪ ਜੋਸ਼ੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਮੀਤ ਪ੍ਰਧਾਨ ਸ੍ਰੀਮਤੀ ਸਤਪਾਲ ਕੌਰ ਤੂਰ, ਮੀਤ ਪ੍ਰਧਾਨ ਗੁਰਦੇਵ ਸਿੰਘ ਚੌਹਾਨ, ਹਰਪ੍ਰੀਤ ਕੌਰ ਸਕੱਤਰ, ਬੀ.ਐੱਸ ਗਰੇਵਾਲ, ਚੌ. ਹਰੀਪਾਲ ਚੋਲਟਾ ਕਲਾਂ, ਬੀ.ਸੀ. ਪ੍ਰੇਮੀ, ਇੰਦਰਜੀਤ ਸਿੰਘ ਖੋਖਰ, ਸੁਖਦੇਵ ਸਿੰਘ ਵੜੈਚ, ਰਜਿੰਦਰ ਸਿੰਘ ਧਰਮਗੜ੍ਹ, ਪ੍ਰਦੀਪ ਪੱਪੀ, ਗੁਰਪਾਲ ਸਿੰਘ, ਸੁਨੀਲ ਕੁਮਾਰ ਐੱਮ.ਸੀ ਖਾਨਪੁਰ, ਜਸਵਿੰਦਰ ਸਿੰਘ, ਡਾ. ਬਲਵਿੰਦਰ ਸਿੰਘ, ਰਜਿੰਦਰ ਸਿੰਘ ਧਰਮਗੜ੍ਹ, ਦਵਿੰਦਰ ਬੱਬੂ ਕੁਲਵਿੰਦਰ ਸਰਮਾ, ਦਿਲਬਰ ਖਾਨ, ਮਨਮੋਹਨ ਸਿੰਘ, ਰਮਨੀਤ ਸਿੰਘ, ਤਰਸੇਮ ਸਿੰਘ ਖੋਖਰ, ਮਨਜੀਤ ਸਿੰਘ ਤੰਗੋਰੀ, ਮਨੀਸ਼ ਮਲਹੋਤਰਾ, ਸੀ.ਕੇ. ਸਿੰਗਲਾ, ਐੱਚ.ਐੱਸ. ਢਿੱਲੋ. ਆਦਿ ਵੀ ਹਾਜ਼ਰ ਸਨ।