5 Dariya News

ਖਰੜ- ਕਰਾਲੀ ਸ਼ਹਿਰ ਨੂੰ ਕਜੌਲੀ ਵਾਟਰ ਵਰਕਸ ਤੋਂ ਪਾਣੀ ਲਿਆਂਵਾਂਗਾ: ਕਮਲ ਕਿਸੋਰ ਸ਼ਰਮਾ

5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)

ਖਰੜ 24-Jan-2012

ਮੁਕਤੀ ਮੋਰਚਾ ਖਰੜ ਦੇ ਸਰਬ ਸਾਂਝੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਨੇ ਸਪੱਸ਼ਟ ਤੌਰ ਤੇ ਐਲਾਨ ਕੀਤਾ ਕਿ ਚੋਣ ਜਿੱਤਣ ਤੋਂ ਬਾਅਦ ਖਰੜ , ਕੁਰਾਲੀ ਸ਼ਹਿਰ ਨੂੰ ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਲੈਣ, ਦੋਵੇਂ ਸ਼ਹਿਰਾਂ ਵਿਚ ਪਾਰਕਿੰਗ ਦੀ ਸਮੱਸਿਆ ਲਈ ਵਿਸੇਸ਼ ਪ੍ਰਬੰਧਾਂ ਕਰਵਾਉਣ ਲਈ ਪਹਿਲ ਕਦਮੀ ਹੋਵੇਗੀ ਕਿਉਕਿ ਦੋਵੇਂ ਸ਼ਹਿਰ ਇਨ੍ਹਾਂ ਦੋਵੇਂ ਸਮੱਸਿਆਵਾਂ ਨਾਲ ਘਿਰੇ ਪਏ ਹਨ। ਉਨ੍ਹਾਂ ਅੱਜ ਖਰੜ ਸ਼ਹਿਰ ਵਿਚ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕਿ ਜੋ ਸਿਆਸੀ ਪਾਰਟੀਆਂ ਦੇ ਆਗੂ ਇਥੋ ਚੋਣ ਜਿੱਤ ਕੇ ਗਏ ਉਨ੍ਹਾਂ ਕਦੇ ਵੀ ਖਰੜ ਹਲਕੇ ਦੇ ਵਿਕਾਸ ਲਈ ਗਰਾਂਟ ਨਹੀਂ ਦਿੱਤੀ,  ਪਰ ਅੱਜ ਇਹ ਆਗੂ ਖਰੜ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ। ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਜਿਹੜੇ ਸਿਆਸੀ ਆਗੂ ਅੱਜ ਕੇਂਦਰ ਸਰਕਾਰ ਤੋਂ ਗਰਾਟਾਂ ਲਿਆ ਕੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ ਉਹ ਦੱਸਣ ਕਿ ਉਨ੍ਹਾਂ ਪੰਜ ਸਾਲ ਵਿਚ ਖਰੜ ਸ਼ਹਿਰ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦੀ ਲੜਾਈ ਸਿਆਸੀ ਨਹੀਂ ਹੈ ਬਲਕਿ ਖਰੜ, ਕੁਰਾਲੀ ਸ਼ਹਿਰ, ਪਿੰਡਾਂ ਦੇ ਵਿਕਾਸ ਪ੍ਰਤੀ ਹੈ ਕਿਉਕਿ ਸਮੇਂ ਦੀਆਂ ਸਰਕਾਰਾਂ ਨੇ ਪੱਖਪਾਤ ਨੀਤੀ ਅਪਣਾ ਕੇ ਵਿਕਾਸ ਨਹੀਂ ਕਰਵਾਇਆ। ਐਡੋਵੇਕਟ ਰਾਕੇਸ਼ ਸ਼ਰਮਾ ਨੇ ਵੀ ਮੀਟਿੰਗ ਨੂੰ ਸੰਬੋਧਨ ਕਿਹਾ ਕਿ ਅੱਜ ਸਮੁੱਚੇ ਹਲਕੇ ਵਿਚ ਵੋਟਰਾਂ ਦੀ ਲਹਿਰ ਕਮਲ ਕਿਸੋਰ ਸ਼ਰਮਾ ਦੇ ਹੱਕ ਵਿਚ ਖੜ੍ਹੀ ਹੋ ਚੁੱਕੀ ਹੈ।  ਇਸ ਮੌਕੇ ਕੌਸਲ ਦੇ ਸਾਬਕਾ ਪ੍ਰਧਾਨ ਪੰਡਿਤ ਓਮ ਪ੍ਰਕਾਸ਼, ਗੁਰਮੁੱਖ ਸਿੰਘ ਸਾਬਕਾ ਮੀਤ ਪ੍ਰਧਾਨ,  ਬਿੱਟੂ ਜੈਨ, ਅਮਨਦੀਪ ਸਿੰਘ, ਅਸੋਕ ਸ਼ਰਮਾ ਵਿਓਪਾਰ ਮੰਡਲ ਖਰੜ ਦੇ ਪ੍ਰਧਾਨ,ਰਾਜਿੰਦਰ ਸਿੰਘ, ਮਨਜਿੰਦਰ ਸਿੰਘ , ਹਰਵਿੰਦਰ ਸਿੰਘ ਸੋਢੀ ਆਦਿ ਸਮੇਤ ਹੋਰ ਸ਼ਹਿਰ ਨਿਵਾਸੀ ਭਾਰੀ ਗਿਣਤੀ ਵਿਚ ਹਾਜ਼ਰ ਸਨ।