5 Dariya News

ਮੋਹਾਲੀ ਪੁਲਿਸ ਨੇ ਅੰਤਰਰਾਜ਼ੀ ਕਾਰ ਗਿਰੋਹ ਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 14 ਗੱਡੀਆਂ ਬ੍ਰਾਮਦ ਕਰਵਾਉਣ ਵਿਚ ਵੱਡੀ ਸਫਲਤਾ ਹਾਸਲ ਕੀਤੀ : ਗੁਰਪ੍ਰੀਤ ਸਿੰਘ ਭੁੱਲਰ

ਗਿਰੋਹ ਦਾ ਮੁੱਖ ਦੋਸ਼ੀ ਬਲਰਾਜ ਗੁਪਤਾ ਵੀ ਆਇਆ ਪੁਲਿਸ ਦੇ ਅੜਿੱਕੇ

5 Dariya News

ਖਰੜ 22-Jul-2015

ਮੋਹਾਲੀ ਪੁਲਿਸ ਨੇ ਅੰਤਰਰਾਜ਼ੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ੍ਹ ਪਾਸੋਂ 14 ਚੋਰੀ ਦੀਆਂ ਗੱਡੀਆ ਬ੍ਰਾਮਦ ਕਰਵਾਉਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਜਿਲਾ੍ਹ ਪੁਲਿਸ ਮੁੱਖੀ  ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਉਸ ਖਰੜ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।ਜਿਲਾ੍ਹ ਪੁਲਿਸ ਮੁੱਖੀ ਨੇ ਦੱਸਿਆ ਕਿ ਇਹ ਗੱਡੀਆਂ ਚੋਰੀ ਕਰਨ ਵਾਲਾ ਗਿਰੋਹ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਚੰਡੀਗੜ੍ਹ  ਵਿਖੇ ਸਰਗਰਮ ਸੀ ਅਤੇ ਗੱਡੀਆਂ ਚੋਰੀ ਕਰਕੇ ਵੱਖ ਵੱਖ ਰਾਜਾਂ ਵਿਚ ਵੇਚਦੇ ਸਨ। ਉਨਾਂ ਦੱਸਿਆ ਕਿ ਇਸ ਗਿਰੋਹ ਦੇ ਕੁਝ ਮੈਂਬਰ ਕੰਡਮ ਗੱਡੀਆਂ ਅਤੇ ਐਕਸੀਡੈਂਟਲ ਗੱਡੀਆਂ ਖਰੀਦ ਕੇ ਉਨਾਂ੍ਹ ਦਾ ਚੈਸੀ ਤੇ ਇੰਜਣ ਨੰਬਰ ਉਤਾਰ ਕੇ ਚੋਰੀ ਦੀਆਂ ਗੱਡੀਆਂ ਉਪਰ ਲਗਾਕੇ ਗੱਡੀਆਂ ਅੱਗੇ ਵੇਚ ਦਿੰਦੇ ਸਨ ਸ੍ਰੀ ਭੁੱਲਰ ਨੇ ਦੱਸਿਆ ਇਸ ਗਿਰੋਹ ਦਾ ਮੁੱਖ ਦੋਸ਼ੀ ਬਲਰਾਜ ਗੁਪਤਾ ਹੈ। ਜਿਸ ਤੇ ਪਹਿਲਾਂ ਵੀ 20 ਮੁੱਕਦਮੇ ਦਰਜ ਹਨ। ਉਨਾਂ੍ਹ ਦੱਸਿਆ ਕਿ ਦੋਸ਼ੀ ਬਲਰਾਜ ਗੁਪਤਾ ਗੱਡੀਆਂ ਚੋਰੀ ਕਰਨ ਦੇ ਧੰਦੇ ਦੇ ਨਾਲ ਨਾਲ ਇਕ ਫਰਜ਼ੀ ਆਈ.ਡੀ ਤੇ ਕਾਰ ਲੋਨ , ਪ੍ਰਾਪਰਟੀ ਲੋਨ ਅਤੇ ਇੰਡਸਟਰੀ ਲੋਨ ਵੀ ਕਰਵਾਉਂਦਾ ਸੀ । ਜਿਸ ਬਦਲੇ ਉਹ ਮੋਟੀ ਰਕਮ ਹਾਸਲ ਕਰਦਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਵਿਚ ਵੀ ਸਫਲਤਾ ਹਾਸਲ ਕੀਤੀ ਹੈ।   

ਜਿਲਾ੍ਹ ਪੁਲਿਸ ਮੁੱਖੀ ਨੇ ਦੱਸਿਆ ਕਿ ਐਸ.ਪੀ (ਡੀ) ਸ਼ੀ੍ਰ ਜੀ ਐਸ ਗਰੇਵਾਲ ਅਤੇ ਡੀ.ਐਸ.ਪੀ (ਡੀ) ਸ੍ਰੀ ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ  ਸੀ.ਆਈ.ਏ. ਇੰਚਾਰਜ ਇਸਪੈਕਟਰ ਸ੍ਰੀ ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਇਸ ਗੱਡੀਆਂ ਦੇ ਚੋਰ ਗਿਰੋਹ ਨੂੰ ਚੋਰੀ ਦੀਆਂ ਗੱਡੀਆ ਸਮੇਤ ਗ੍ਰਿਫਤਾਰ ਕਰਨ ਵਿਚ ਸ਼ਾਨਦਾਰ ਡਿਊਟੀ ਨਿਭਾਈ ਹੈ। ਜਿਨਾਂ੍ਹ ਨੂੰ ਕੇ ਵਿਭਾਗ ਵੱਲੋਂ ਪ੍ਰਸੰਸਾ ਪੱਤਰ ਦੇਣ ਦੀ ਸਿਫਾਰਸ਼ ਵੀ ਕੀਤੀ ਜਾਵੇਗੀ। ਜਿਲਾ੍ਹ ਪੁਲਿਸ ਮੁੱਖੀ ਨੇ ਦੱਸਿਆ ਕਿ ਏ.ਐਸ.ਆਈ ਸ੍ਰੀ ਵਿਮਲ ਕ੍ਰਿਸ਼ਨ ਨੇ ਸੂਚਨਾ ਦੇ ਅਧਾਰ ਤੇ ਬਲਰਾਜ ਗੁਪਤਾ ਵਾਸੀ ਅਸ਼ੋਕ ਨਗਰ ਲੁਧਿਆਣਾ, ਭਾਨੂੰ ਵਾਸੀ ਸੁਜਾਨਗੜ੍ਹ (ਰਾਜਸਥਾਨ) ਵਿਰੁੱਧ ਮੁਕੱਦਮਾ ਨੰਬਰ 83 ਮਿਤੀ 19.05.15 ਅ/ਧ 379,411,420,467,471 ਆਈ ਪੀ ਸੀ ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮੇ ਦੇ ਦੋਸ਼ੀ ਬਲਰਾਜ ਗੁਪਤਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਦੋ ਚੋਰੀ ਦੀਆਂ ਗੱਡੀਆਂ ਮਾਰਕਾ ਨੰਬਰ ਪੀ.ਬੀ 10 ਸੀ.ਪੀ-5148 ਤੇ ਵਰਨਾ ਨੰਬਰ ਸੀ.ਐਚ 04 ਬੀ-2620 ਬਰਾਮਦ ਕੀਤੀਆਂ । 

ਉਨਾਂ ਦੱਸਿਆ ਕਿ ਦੋਸ਼ੀ ਬਲਰਾਜ ਗੁਪਤਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕਾਲੂ ਰਾਮ , ਬਿਕਰਮ ਸਿੰਘ, ਮਹਿੰਦਰ ਸਿੰਘ ਜੋ ਕੇ ਪਿੰਡ ਟਾਟ ਜਿਲਾ੍ਹ ਬਿਕਾਨੈਰ ਦੇ ਰਹਿਣ ਵਾਲੇ ਹਨ। ਉਹ ਪੰਜਾਬ 'ਚ ਅਤੇ ਨਾਲ ਲਗਦੇ ਹੋਰ ਰਾਜਾਂ ਵਿਚੋਂ ਗੱਡੀਆਂ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਜਿਸ ਦੇ ਅਧਾਰ ਤੇ ਦੋਸ਼ੀ ਕਾਲੂ ਰਾਮ ਨੂੰ ਨਗੌਰ (ਰਾਜਸਥਾਨ) ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਜੀਪ ਥਾਰ ਨੰਬਰ ਪੀ.ਬੀ 29 ਪੀ 3939 ਅਤੇ ਇਕ ਬਲੈਰੋ ਜੀਪ ਬਿਨਾਂ੍ਹ ਨੰਬਰ ਬ੍ਰਾਮਦ ਕੀਤੀ ਇਸੇ ਤਰਾਂਅਬਦੁਲ ਬਹੀਦ ਲਕਸ਼ਮਣ ਪੁਰਾ ਜੇ.ਕੇ  ਮੋਹਾਲੀ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦੀ ਗੱਡੀ ਮਾਰਕਾ ਆਈ-10 ਜਿਸ ਤੇ ਜਾਲੀ ਨੰਬਰ ਲਗਾਇਆ ਹੋਇਆ ਸੀ ਅਤੇ ਜਾਲੀ ਆਰ.ਸੀ.ਵੀ ਬ੍ਰਾਮਦ ਕੀਤੀ ਗਈ ਅਤੇ ਇਹ ਮੁਹਾਲੀ ਸ਼ਹਿਰ ਵਿਚੋਂ ਹੋਰ ਗੱਡੀ ਚੋਰੀ ਕਰਨ ਦੀ ਤਾਕ ਵਿਚ ਸੀ ਅਤੇ ਇਸ ਨੂੰ ਗੱਡੀਆਂ ਚੋਰੀ ਕਰਨ ਦੇ ਅਜ਼ਾਰਾਂ ਸਮੇਤ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਯੂਨੀਸਥਾਨ ਵਾਸੀ ਸ਼ੇਰਾਨੀ ਅਬਾਦ ਛੋਟੀ ਖਾਟੁ ਜਿਲਾ੍ਹ ਨਗੌਰ ਅਤੇ ਬਿਕਰਮ ਸਿੰਘ ਅਤੇ ਮਹਿੰਦਰ ਸਿੰਘ ਨੂੰ ਰਾਜਸਥਾਨ ਤੋਂ ਸੀ.ਆਈ.ਏ ਦੀ ਪੁਲਿਸ ਪਾਰਟੀ ਏ.ਐਸ.ਆਈ ਹਰਮਿੰਦਰ ਸਿੰਘ ਨੇ ਗ੍ਰਿਫਤਾਰ ਕਰਕੇ  ਇਨਾਂ ਪਾਸੋਂ 9 ਚੌਰੀ ਦੀਆਂ ਗੱਡੀਆਂ ਬ੍ਰਾਮਦ ਕੀਤੀਆਂ।ਇਹ ਗੱਡੀਆਂ ਚੋਰ ਗਿਰੋਹ ਵੱਲੋਂ ਮੁਹਾਲੀ ਲੁਧਿਆਣਾ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਚੋਰੀ ਕੀਤੀਆਂ ਗਈਆਂ ਸਨ।ਸ੍ਰੀ ਭੁੱਲਰ ਨੇ ਦੱਸਿਆ ਕਿ ਚੋਰ ਗਿਰੋਹ ਵੱਲੋਂ ਜੋ ਗੱਡੀਆਂ ਧੋਖੇ ਵਿਚ ਰੱਖਕੇ ਵੇਚੀਆਂ ਸਨ ਉਨਾਂ ਲੋਕਾਂ ਨੂੰ ਇਸ ਕੇਸ ਵਿਚ ਗਵਾਹ ਦੇ ਤੌਰ ਤੇ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਗ੍ਰਿਫਤਾਰ ਕਰਨ ਬਾਕੀ ਹਨ ਜਿਨਾਂ ਦੀ ਗ੍ਰਿਫਤਾਰੀ ਉਪਰੰਤ ਹੋਰ ਗੱਡੀਆਂ ਦੀ ਬ੍ਰਮਾਦਗੀ ਹੋਣ ਦੀ ਸੰਭਾਵਨਾ ਹੈ। ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।