ਕਮਲ ਕਿਸੋਰ ਸ਼ਰਮਾ ਕਾਲੇ ਦੀ ਚੋਣ ਮੁਹਿੰਮ ਦੇਖ ਵਿਰੋਧੀਆਂ ਦੀ ਨੀਂਦ ਹਰਾਮ : ਹਰਮਿੰਦਰ ਸਿੰਘ ਮਾਵੀ
5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)
ਖਰੜ 23-Jan-2012
'ਇਲਾਕੇ ਦੇ ਲੋਕ ਅੱਜ ਸਮਝ ਚੁੱਕੇ ਹਨ ਕਿ ਪਾਰਟੀ ਬਾਜ਼ੀ ਦੇ ਪਿਛੇ ਲੱਗ ਕੇ ਇਲਾਕੇ ਦਾ ਵਿਕਾਸ ਨਹੀਂ ਬਲਕਿ ਲਾਰਿਆਂ ਦੀ ਪੰਡ ਮਿਲਦੀ ਹੈ ਤੇ ਨਾਲ ਹੀ ਕਿਹਾ ਕਿ ਕਮਲ ਕਿਸੋਰ ਕਾਲੇ ਦੀ ਚੋਣ ਮੁਹਿੰਮ ਇੰਨੀ ਭਖ਼ ਚੁੱਕੀ ਹੈ ਕਿ ਚੋਣ ਅਖਾੜੇ ਵਿਚ ਆਏ ਵਿਰੋਧੀਆਂ ਦੀ ਨੀਂਦ ਹਰਾਮ ਹੋ ਚੁੱਕੀ ਹੈ।' ਇਹ ਵਿਚਾਰ ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਅੱਜ ਖਰੜ ਵਿਧਾਨ ਸਭਾ ਹਲਕੇ ਦੇ ਪਿੰਡ ਖ਼ਿਜ਼ਰਾਬਾਦ, ਮਾਜਰੀ, ਕੰਸਾਲਾ, ਲੁਬਾਣਗੜ੍ਹ ਸਮੇਤ ਇੱਕ ਦਰਜ਼ਨ ਪਿੰਡਾਂ ਵਿਚ ਚੋਣਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਮੁਕਤੀ ਮੋਰਚਾ ਖਰੜ ਦੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਦੇ ਚੋਣ ਪ੍ਰਚਾਰ ਦੀ ਕੜੀ ਤਹਿਤ ਪਿੰਡਾਂ, ਸ਼ਹਿਰਾਂ ਵਿਚ ਪ੍ਰਚਾਰ ਦਾ ਇੱਕ ਗੇੜ ਪੂਰਾ ਕਰ ਲਿਆ ਗਿਆ ਹੈ ਅਤੇ 28 ਜਨਵਰੀ ਨੂੰ ਸਵੇਰੇ 10 ਵਜੇ ਦੁਸਾਹਿਰਾ ਗਰਾਊਡ ਖਰੜ ਵਿਖੇ ਟੀ-ਪਾਰਟੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿਚ ਇਲਾਕੇ ਤੋਂ ਲੋਕ ਭਾਰੀ ਗਿਣਤੀ ਵਿਚ ਹੁੰਮ ਹੁਮਾ ਕੇ ਪਹੁੰਚਣਗੇ। ਇਸ ਮੌਕੇ ਸਮੀਰ ਸਿੰਘ ਲੰਬਰਦਾਰ, ਮਾਨ ਸਿੰਘ ਸਾਬਕਾ ਸਰਪੰਚ, ਪਿੰਰਸੀਪਲ ਰਾਮਕਰਨ, ਹਰਮੇਸ਼ ਚੰਦ, ਰਾਮ ਮੂਰਤੀ, ਨਿਰਪਾਲ ਰਾਣਾ, ਰਾਮ ਸਰੂਪ ਰਿੱਕੀ, ਰਣਜੀਤ ਸਿੰਘ ਠੇਕੇਦਾਰ, ਸੁਰਜਨ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ ਆਦਿ ਸਮੇਤ ਹੋਰ ਪਿੰਡਾਂ ਦੇ ਨਿਵਾਸੀ ਹਾਜ਼ਰ ਸਨ।