5 Dariya News

ਗ੍ਰੇਜੂਏਟ ਤੇ ਪੋਸਟਗ੍ਰੈਜੂਏਟ ਕਲਾਸਾਂ 'ਚ ਦਾਖਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ- ਡਾ. ਪ੍ਰੀਤ ਮਹਿੰਦਰ ਪਾਲ ਸਿੰਘ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 15-Jul-2015

ਇਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਵਿਖੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਚੱਲ ਰਹੇ ਦਾਖਲਿਆਂ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਾਖਲੇ ਬਾਰੇ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਸਿੰਡੀਕੇਟ ਮੈਂਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦੱਸਿਆ ਕਿ ਕਾਲਜ 'ਚ ਬੀ.ਕਾਮ. ਭਾਗ ਪਹਿਲਾ, ਬੀਐੱਸ.ਸੀ. ਪਹਿਲਾ (ਨਾਨ-ਮੈਡੀਕਲ) ਅਤੇ ਐੱਮ.ਐੱਸਸੀ. ਕਮਿਸਟਰੀ ਭਾਗ ਪਹਿਲਾ ਵਿਚ ਸੀਟਾਂ ਭਰ ਚੁੱਕੀਆਂ ਹਨ ਜਦਕਿ ਬੀ.ਐੱਸਸੀ. (ਮੈਡੀਕਲ), ਬੀ.ਸੀ.ਏ. ਭਾਗ ਪਹਿਲਾ, ਪੀ.ਜੀ.ਡੀ.ਸੀ.ਏ., ਐੱਮ. ਕਾਮ. ਅਤੇ ਐੱਮ.ਏ. ਹਿਸਟਰੀ ਵਿਚ ਸੀਮਤ ਸੀਟਾਂ ਬਾਕੀ ਹਨ। ਦੱਸਿਆ ਕਿ ਐੱਮ.ਐੱਸਸੀ. ਕਮਿਸਟਰੀ ਵਿਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਡਾ. ਪ੍ਰੀਤ ਨੇ ਦੱਸਿਆ ਕਿ ਬੀ.ਏ. ਵਿਚ ਲੜਕਿਆਂ ਲਈ ਇਸ ਸਾਲ ਤੋਂ ਹੋਮ ਸਾਇੰਸ ਦਾ ਵਿਸ਼ਾ ਸ਼ੁਰੂ ਕੀਤਾ ਗਿਆ ਹੈ ਤੇ ਬੀ.ਏ. ਵਿਚ ਦਾਖਲਾ ਨਿਰੰਤਰ ਜਾਰੀ ਹੈ।