5 Dariya News

ਮੁੱਖਮੰਤਰੀ ਬਾਦਲ ਨੇ ਸਾਂਪਲਾ ਨੂੰ ਆਦਮਪੂਰ ਏਅਰਪੋਰਟ ਦੇ ਲਈ ਜਮੀਨ ਦੇਣ ਦਾ ਦਿੱਤਾ ਆਸ਼ਵਾਸਨ

ਆਦਮਪੁਰ ਏਅਰਪੋਰਟ ਸਬੰਧੀ ਖੰਨਾ ਅਤੇ ਸਾਂਪਲਾ ਮਿਲੇ ਮੁੱਖਮੰਤਰੀ ਬਾਦਲ ਨੂੰ

5 Dariya News

ਚੰਡੀਗੜ੍ਹ 11-Jul-2015

ਜਲੰਧਰ ਸਥਿੱਤ ਆਦਮਪੂਰ ਵਿਖੇ ਸਿਵਿਲ ਏਅਰਪੋਰਟ ਬਨਾਉਣ ਦੇ ਕਾਰਜ ਨੂੰ ਹੋਰ ਗਤੀ ਦਿੰਦਿਆਂ ਅੱਜ ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਂਪਲਾ, ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦੀ ਪ੍ਰਧਾਨਗੀ ਹੇਠ ਦੋਆਬਾ ਏਅਰਪੋਰਟ ਵੈਲਫੇਅਰ ਐਸੋਸਿਏਸ਼ਨ (ਦਾਵਾ) ਦੇ ਆਹੁਦੇਦਾਰਾਂ ਦਾ ਇਕ ਵਫਦ ਪੰਜਾਬ ਦੇ ਮੁੱਖਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ। ਇਸ ਵਫਦ ਵਿਚ ਐਸੋਸਿਏਸ਼ਨ ਦੇ ਚੇਅਰਮੈਨ ਐਚ.ਬੀ. ਹੰਸ, ਪ੍ਰਮੁੱਖ ਉਦਯੋਗਪਤੀ ਸ਼ੀਤਲ ਵਿਜ, ਲਵਲੀ ਯੂਨੀਵਰਸਿਟੀ ਤੋਂ ਰਮੇਸ਼ ਮਿੱਤਲ, ਮੇਟਲ ਪਾਈਪ ਇੰਡਸਟਰੀ ਤੋਂ ਨਰੇਂਦਰ ਮੈਂਗੀ, ਬਲਰਾਮ ਕਪੂਰ, ਜੇ.ਐਮ.ਪੀ., ਵਿਕਟਰ-2 ਅਸ਼ਵਨੀ ਕੁਮਾਰ ਆਦਿ ਸ਼ਾਮਲ ਸਨ। ਇਸ ਮੌਕੇ 'ਤੇ ਪੰਜਾਬ ਸਰਕਾਰ ਦੇ ਅਸਿਸਟੈਂਟ ਮੀਡੀਆ ਐਡਵਾਈਜਰ ਵਿਨੀਤ ਜੋਸ਼ੀ ਅਤੇ ਸਾਈਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐਸ.ਕੇ.ਪੁੰਜ ਵੀ ਮੌਜੂਦ ਸਨ।

ਸਿਵਿਲ ਏਅਰਪੋਰਟ ਬਨਾਉਣ ਦੇ ਲਈ ਏਅਰਫੋਰ ਸਟੇਸ਼ਨ ਨੂੰ ਜੋ 50 ਏਕੜ ਜਮੀਨ ਪੰਜਾਬ ਸਰਕਾਰ ਨੇ ਦੇਣੀ ਹੈ, ਉਸਦੇ ਲਈ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਮੀ ਭਰ ਦਿੱਤੀ ਅਤੇ ਇਸਦੇ ਲਈ ਪ੍ਰਿੰਸੀਪਲ ਸਕੱਤਰ ਐਸ.ਕੇ.ਸੰਧੂ ਨੂੰ ਉਚਿਤ ਕਾਰਵਾਈ ਦੇ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।ਖੰਨਾ ਅਤੇ ਸਾਂਪਲਾ ਨੇ ਕਿਹਾ ਕਿ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਆਉਣ ਦਾ ਫਾਈਦਾ ਹੁਣ ਪੰਜਾਬ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਸਾਲਾਂ ਪੁਰਾਣੀ ਇਹ ਮੰਗ ਹੁਣ ਜਲਦ ਹੀ ਪੂਰੀ ਹੋ ਜਾਵੇਗੀ। ਇਸਦੇ ਲਈ ਅਵਿਨਾਸ਼ ਰਾਏ ਖੰਨਾ ਅਤੇ ਵਿਜੈ ਸਾਂਪਲਾ ਸਮੇਤ ਐਸੋਸਿਏਸ਼ਨ ਦੇ ਆਹੁਦੇਦਾਰਾਂ ਨੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ।