5 Dariya News

ਨਸ਼ਾਖੋਰੀ ਦਾ ਸਮੇਂ ਸਿਰ ਪਤਾ ਲਗਾਉਣ ਲਈ ਜਾਗਰੂਕਤਾ ਮੁਹਿੰਮ ਹੋਈ ਲਾਂਚ

5 Dariya News

ਚੰਡੀਗੜ੍ਹ 11-Jul-2015

ਡਾਕਟਰਾਂ ਦੇ ਮੁਤਾਬਿਕ ਜੇਕਰ ਕਿਸੇ ਵਿਅਕਤੀ ਵਿਚ ਅਜੀਬ ਤਾਲਮੇਲ ਦੇ ਲੱਛਣ, ਲਾਲ ਅੱਖਾਂ, ਪੁੱਤਲੀਆਂ ਸਧਾਰਣ ਤੋਂ ਵੱਡੀਆਂ ਜਾਂ ਛੋਟੀਆਂ ਨਜ਼ਰ ਆਉਣ, ਉਹ ਅਚਾਨਕ ਗੁੱਸੇ ਹੋਣ ਲੱਗੇ ਜਾਂ ਬਹੁਤ ਤੇਜ਼ੀ ਨਾਲ ਕੋਈ ਕੰਮ ਕਰਨ ਲੱਗੇ ਤਾਂ ਹੋ ਸਕਦਾ ਹੈ ਕਿ ਉਹ ਨਸ਼ਾਖੋਰੀ ਦੇ ਸ਼ੁਰੂਆਤੀ ਲੱਛਣ ਹੋਣ। ਅਜਿਹੇ ਲੱਛਣਾਂ ਦਾ ਸਮੇਂ ਸਿਰ ਪਤਾ ਲੱਗਣ ਨਾਲ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੂੰ ਇਸ ਖਤਰਨਾਕ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ।ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਭਰ ਵਿਚ ਨਸ਼ਿਆਂ ਦੇ ਵਿਰੁੱਧ ਇਕ ਸਕਾਰਾਤਮਕ ਅੰਦੋਲਨ ਛੇੜਨ ਵਾਲੀ ਜੋਸ਼ੀ ਫਾਉਂਡੇਸ਼ਨ ਨੇ ਅੱਜ ਆਪਣਾ ਜਾਗਰੂਕਤਾ ਫੋਲਡਰ ਰਿਲੀਜ਼ ਕੀਤਾ ਜਿਸ ਦੇ ਜਰੀਏ ਲੋਕਾਂ ਨੂੰ ਨਸ਼ਾਖੋਰੀ ਦੇ ਸ਼ੁਰੂਆਤੀ ਲੱਛਣਾਂ ਦੇ ਬਾਰੇ ਵਿਚ ਸਿੱਖਿਅਤ ਅਤੇ ਜਾਗਰੂਕ ਕੀਤਾ ਜਾਵੇਗਾ।ਭਾਜਪਾ ਦੇ ਨੈਸ਼ਨਲ ਵਾਈਸ ਪ੍ਰੈਜੀਡੈਂਟ ਅਤੇ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਅਤੇ ਜੋਸ਼ੀ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਵਿਨੀਤ ਜੋਸ਼ੀ ਨੇ ਅੱਜ ਦੱਸਿਆ ਕਿ ਜੁਲਾਈ ਦੇ ਮਹੀਨੇ ਦੇ ਅੰਦਰ ਹੀ ਅਜਿਹੇ 1 ਲੱਖ ਫੋਲਡਰ ਸੂਬੇ ਭਰ ਵਿਚ ਵੰਡੇ ਜਾਣਗੇ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਿਆ ਜਾ ਕਕੇ ਅਤੇ ਬਿਹਤਰ ਨਤੀਜੇ ਹਾਸਲ ਹੋਣ।ਆਗੂਆਂ ਨੇ ਕਿਹਾ ਕਿ ਪੰਜਾਬ ਭਰ ਵਿਚ ਇਹ ਫੋਲਡਰ ਵੰਡੇ ਜਾਣਗੇ ਤਾਂ ਕਿ ਮਾਂ-ਬਾਪ ਅਤੇ ਸਮਾਜ ਦੇ ਬਾਕੀ ਲੋਕ ਨਸ਼ਾਖੋਰ ਦੀ ਪਹਿਚਾਣ ਕਰ ਸਕਣ ਅਤੇ ਉਸ ਨਾਲ ਸਹੀ ਸਮੇਂ 'ਤੇ ਲੜਨ ਵਿਚ ਮਦਦ ਕਰ ਸਕਣ। ਇਹ ਫੋਲਡਰ ਵੱਡੇ ਪੱਧਰ 'ਤੇ ਸਕੂਲਾਂ, ਸਿੱਖਿਆ ਸੰਸਥਾਵਾਂ, ਉਦਯੋਗ ਭੂਮੀ, ਬੱਸ ਅੱਡਿਆਂ ਆਦਿ 'ਤੇ ਵੰਡੇ ਜਾਣਗੇ। 

ਖੰਨਾ, ਸਾਂਪਲਾ ਅਤੇ ਜੋਸ਼ੀ ਨੇ ਸਾਂਝੇ ਤੌਰ 'ਤੇ ਕਿਹਾ, 'ਇਹ ਉਸ ਸਕਾਰਤਮਕ ਅੰਦੋਲਨ ਦਾ ਹਿੱਸਾ ਹੈ ਜਿਸ ਵਿਚ ਕਿਸੇ 'ਤੇ ਇਲਜ਼ਾਮ ਲਗਾਏ ਬਿਨਾਂ ਇਸ ਸਮੱਸਿਆ ਨਾਲ ਲੜਨ ਦੇ ਹੱਲ 'ਤੇ ਫੋਕਸ ਕੀਤਾ ਜਾ ਰਿਹਾ ਹੈ। ਸਮੇਂ ਸਿਰ ਸਮੱਸਿਆ ਨੂੰ ਫੜਨ ਲਿਆ ਜਾਵੇ ਤਾਂ ਕਾਫੀ ਮਿਹਨਤ ਬਚ ਜਾਂਦੀ ਹੈ।'ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਅਕਸਰ ਆਪਣੇ ਲੱਛਣਾਂ ਨੂੰ ਲੁਕਾਉਣ ਦੀ ਕੋਸਿਸ਼ ਕਰਦੇ ਹਨ ਅਤੇ ਆਪਣੀ ਪ੍ਰੇਸ਼ਾਨੀ ਨੂੰ ਤਵੱਜੋ ਨਹੀਂ ਦਿੰਦੇ ਜੋ ਕਿ ਉਸ ਨੂੰ ਹੋਰ ਵਧਾ ਦਿੰਦੀ ਹੈ। ਖੰਨਾ ਨੇ ਕਿਹਾ, 'ਇਸ ਪਹਿਲ ਨਾਲ ਬੁਰੀਆਂ ਆਦਤਾਂ 'ਤੇ ਵਾਰ ਕੀਤਾ ਜਾਵੇਗਾ। ਫੋਲਡਰ ਵਿਚ ਭੁੱਖ, ਸਾਉਣ ਦੀ ਆਦਤ ਵਿਚ ਬਦਲਾਓ, ਅਚਾਨਕ ਵਜ਼ਨ ਘੱਟਣ ਜਾਂ ਵੱਧਣ, ਸਾਹ, ਸਰੀਰ ਅਤੇ ਕੱਪੜਿਆਂ ਵਿਚੋਂ ਬਦਬੂ ਆਉਣ, ਇਕੱਲੇਪਣ ਦੀ ਮੰਗ ਕਰਨਾ, ਵਰਗੀਆਂ ਚੀਜ਼ਾਂ 'ਤੇ ਫੋਕਸ ਕੀਤਾ ਗਿਆ ਹੈ। ਇਹ ਉਹ ਸਾਰੀਆਂ ਗੱਲਾਂ ਹਨ ਜਿਨ੍ਹਾਂ ਨਾਲ ਨਸ਼ਾਖੋਰ ਦੀ ਪਹਿਚਾਣ ਕੀਤੀ ਜਾ ਸਕਦੀ ਹੈ।'ਪੰਜਾਬ ਵਿਚ ਜੋਸ਼ੀ ਫਾਉਂਡੇਸ਼ਨ ਦੇ ਪਿਛਲੇ 6 ਮਹੀਨੇ ਤੋਂ ਲਗਾਤਾਰ ਚਲ ਰਹੇ ਇਸ ਐਂਟੀ-ਡਰੱਗ ਕੈਂਪੇਨ ਨਾਲ ਨਾ ਸਿਰਫ ਇਕ ਬਿਹਤਰ ਬਦਲਾਓ ਆ ਰਿਹਾ ਹੈ ਬਲਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਪੰਜਾਬ ਵਿਚ ਸਰਕਾਰ, ਐਨ. ਜੀ. ਓ. ਅਤੇ ਸਿਆਸੀ ਪਾਰਟੀਆਂ ਵਲੋਂ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਅਤੇ ਨਾਜਾਇਜ ਵਪਾਰ ਦਿਵਸ ਵੀ ਮਨਾਏ ਗਏ। ਪਿਛਲੇ 6 ਮਹੀਨਿਆਂ ਵਿਚ ਜ਼ਾਰੀ ਨਸ਼ਾ ਵਿਰੋਧੀ ਕੈਂਪੇਨ ਵਿਚ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਖੰਨਾ, ਸਾਂਪਲਾ ਅਤੇ ਜੋਸ਼ੀ ਨੇ ਕਿਹਾ ਕਿ ਨਸ਼ਾਖੋਰੀ ਵੱਡੇ ਪੱਧਰ 'ਤੇ ਪਰਿਵਰਤਨ ਦੇ ਸਮੇਂ 'ਤੇ ਵੱਧਦੀ ਹੈ। ਜਿਵੇਂ ਸਕੂਲ ਬਦਲਣ 'ਤੇ, ਨਵੀਂ ਜਗ੍ਹਾ 'ਤੇ ਜਾਣ ਜਾਂ ਤਲਾਕ ਹੋਣ 'ਤੇ। ਆਗੂਆਂ ਨੇ ਕਿਹਾ, 'ਮਾਂ-ਬਾਪ ਲਈ ਚੁਣੌਤੀ ਇਹ ਹੈ ਕਿ ਕਿਸ਼ੋਰ ਅਵਸਥਾ ਵਿਚ ਬੱਚੇ ਦੀ ਜਿੰਦਗੀ ਵਿਚ ਆਏ ਬਦਲਾਵਾਂ 'ਤੇ ਨਜ਼ਰ ਕਿਵੇਂ ਰੱਖਣ। ਸਮੇਂ ਸਿਰ ਕਦਮ ਉਠਾਇਆ ਜਾਵੇ ਤਾਂ ਜਿੰਦਗੀ ਬਚਾਈ ਜਾ ਸਕਦੀ ਹੈ।' 

ਜਨਵਰੀ 2015 ਤੋਂ ਜੋਸ਼ੀ ਫਾਉਂਡੇਸ਼ਨ ਨੇ ਘੱਟੋ-ਘੱਟ 17 ਐਂਟੀ-ਡਰੱਗ ਪ੍ਰੋਗਰਾਮ ਆਯੋਜਿਤ ਕੀਤੇ ਹਨ। ਸ਼ੁਰੂਆਤ ਚੰਡੀਗੜ੍ਹ ਵਿਚ ਗੋਲਮੇਜ਼ ਕਾਨਫਰੰਸ ਤੋਂ ਹੋਈ ਜਿਸ ਵਿਚ ਸਮਾਜਿਕ ਆਗੂਆਂ ਨੇ ਹਿੱਸਾ ਲਿਆ ਅਤੇ ਇਸ ਸਮੱਸਿਆ ਦੇ ਹੱਲ 'ਤੇ ਗੱਲ ਹੋਈ। ਇਸ ਦੇ ਬਾਅਦ ਪਠਾਨਕੋਟ ਵਿਚ ਜਨ ਸਹੁੰ ਚੁੱਕ ਸਮਾਗਮ, ਨਵਾਂ ਸ਼ਹਿਰ ਵਿਚ ਕਾਨਫਰੰਸ, ਚੰਡੀਗੜ੍ਹ ਵਿਚ ਜਮੀਨੀ ਪੱਧਰ 'ਤੇ ਕੰਮ ਕਰ ਰਹੇ ਲੋਕਾਂ ਦੀ ਗੋਲਮੇਜ਼ ਕਾਨਫਰੰਸ, ਜੱਲਿਆਂਵਾਲਾ ਬਾਗ ਅੰਮ੍ਰਿਤਸਰ ਵਿਚ ਜਨ ਸਹੁੰ ਚੁੱਕ ਸਮਾਰੋਹ, ਹੁਸ਼ਿਆਰਪੁਰ ਵਿਚ ਸੰਤ ਸਮਾਜ ਦੀ ਗੋਲਮੇਜ਼ ਕਾਨਫਰੰਸ, ਬਟਾਲਾ ਵਿਚ ਨਸ਼ਾ ਮੁਕਤ ਪੰਜਾਬ ਸੈਮੀਨਾਰ, ਲੁਧਿਆਣਾ ਵਿਚ ਸਿੱਖਿਆ ਸ਼ਾਸਤਰੀਆਂ ਦੀ ਗੋਲਮੇਜ਼ ਕਾਨਫਰੰਸ, ਜੀਰਾ ਵਿਚ ਸੈਮੀਨਾਰ ਅਤੇ ਮੋਹਾਲੀ ਅਤੇ ਖੰਨਾ ਵਿਚ ਸਮਾਜਿਕ ਆਗੂਆਂ ਦੀ ਗੋਲਮੇਜ਼ ਕਾਨਫਰੰਸ ਆਯੋਜਿਤ ਹੋਈ। ਇਸ ਦੇ ਇਲਾਵਾ 26 ਜੂਨ ਨੂੰ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਅਤੇ ਨਸ਼ਾ ਵਪਾਰ ਦਿਵਸ ਦੇ ਮੌਕੇ 'ਤੇ ਪੰਜਾਬ ਭਰ ਵਿਚ ਜੋਸ਼ੀ ਫਾਉਂਡੇਸ਼ਨ ਦੇ ਸਵੈਸੇਵਕਾਂ ਵਲੋਂ 1000 ਤੋਂ ਜਿਆਦਾ ਨਸ਼ਾ ਵਿਰੋਧੀ ਸਹੁੰ ਚੁੱਕ ਸਮਾਗਮ ਆਯੋਜਿਤ ਹੋਏ ਸਨ। 

ਖਤਰੇ ਦੀ ਘੰਟੇ ਕਦੋਂ ਵੱਜੇਗੀ।

ਕੰਮ ਦੀ ਜਗ੍ਹਾ ਜਾਂ ਸਕੂਲ, ਕਾਲਜ ਵਿਚ ਹਾਜ਼ਰੀ ਘੱਟਣਾ ਅਤੇ ਕੰਮ ਵਿਚ ਪ੍ਰਦਰਸ਼ਨ ਕਮਜ਼ੋਰ ਪੈਣਾ।

ਬਿਨਾਂ ਕੋਈ ਕਾਰਣ ਦੱਸੇ ਪੈਸੇ ਦੀ ਮੰਗ ਕਰਨਾ ਜਾਂ ਆਰਥਿਕ ਤੰਗੀ ਹੋਣਾ, ਇਸ ਦੇ ਲਈ ਉਧਾਰ ਲੈਣਾ ਜਾਂ ਚੋਰੀ ਕਰਨਾ। 

ਰਹੱਸਮਈ ਜਾਂ ਸ਼ੱਕੀ ਵਿਵਹਾਰ ਕਰਨਾ।

ਅਚਾਨਕ ਦੋਸਤਾਂ, ਪਸੰਦੀਦਾ ਜਗ੍ਹਾ ਅਤੇ ਆਦਤਾਂ ਦਾ ਬਦਲ ਜਾਣਾ।

ਅਕਸਰ ਮੁਸੀਬਤਾਂ ਵਿਚ ਪੈਣਾ (ਲੜਾਈ, ਦੁਰਘਟਨਾ, ਗੈਰ-ਕਾਨੂੰਨੀ ਹਰਕਤਾਂ ਆਦਿ) 

ਅਚਾਨਕ ਮੂਡ ਬਦਲਣਾ, ਚਿੜਚਿੜਾਪਣ, ਗੁੱਸੇ ਭਰਿਆ ਹੋਣ। 

ਜਿਆਦਾ ਸਰਗਰਮ ਹੋਣਾ, ਉਤੇਜਿਤ ਰਹਿਣਾ ਜਾਂ ਚੱਕਰ ਆਉਣਾ। 

ਉਤਸ਼ਾਹ ਵਿਚ ਕਮੀ, ਆਲਸੀ ਸੁਭਾਅ।

ਬਿਨਾਂ ਕਿਸੇ ਕਾਰਣ ਡਰਿਆ ਹੋਇਆ, ਉਤਸੁਕ ਜਾਂ ਰੋਗੀਆਂ ਵਰਗਾ ਦਿਖਣਾ। 

ਲਾਲ ਅੱਖਾਂ, ਪੁੱਤਲੀਆਂ ਦਾ ਸਧਾਰਣ ਤੋਂ ਛੋਟਾ ਜਾਂ ਵੱਡਾ ਹੋਣਾ।

ਕੀਮਤੀ ਚੀਜ਼ਾਂ ਨੂੰ ਖੋਹ ਦੇਣਾ।

ਇਕੱਲੇਪਣ ਦੀ ਮੰਗ ਕਰਨਾ।

ਬੰਦ ਕਮਰੇ ਵਿਚ ਰਹਿਣਾ, ਨਜ਼ਰਾਂ ਚੁਰਾਉਣਾ।