ਮੇਰੇ ਖਿਲਾਫ ਬੈਠਣ ਦਾ ਪ੍ਰਚਾਰ ਕਰਨ ਵਾਲੇ ਆਪਣੀਆਂ ਹੀ ਜ਼ਮਾਨਤਾਂ ਬਚਾ ਲੈਣ: ਕਮਲ ਕਿਸੋਰ ਸ਼ਰਮਾ
5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)
ਖਰੜ 23-Jan-2012
'ਮੇਰੇ ਖਿਲਾਫ ਹਲਕੇ ਵਿਚੋ ਜੋ ਸਿਆਸੀ ਆਗੂ ਮੀਟਿੰਗਾਂ ਬੈਠਣ ਬਾਰੇ ਗੁੰਮਰਾਹ ਕਰ ਰਹੇ ਹਨ ਉਹ ਪਹਿਲਾਂ ਆਪਣੀਆਂ ਹੀ ਜ਼ਮਾਨਤਾਂ ਬਚਾ ਲੈਣ ਕਿਉਕਿ ਉਨ੍ਹਾਂ ਦੀ ਹਲਕੇ ਵਿਚ ਵੱਧ ਰਹੀ ਚੜ੍ਹਤ ਉਨ੍ਹਾਂ ਨੂੰ ਆਪਣੀ ਹਾਰ ਦਿੱਖ ਰਹੀ ਹੈ।' ਇਹ ਐਲਾਨ ਮੁਕਤੀ ਮੋਰਚਾ ਖਰੜ ਦੇ ਸਰਬ ਸਾਂਝੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਨੇ ਅੱਜ ਕੁਰਾਲੀ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿਚ ਭਰਵੀਆਂ ਜਨ ਸਮੂਹ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕੀਤਾ ਅਤੇ ਕਿਹਾ ਕਿ ਹਲਕੇ ਦੇ ਵੋਟਰਾਂ ਵਲੋਂ ਮੈਨੂੰ ਪੂਰਾ ਆਸੀਰਵਾਦ ਹੋ ਚੁੱਕਿਆ ਹੈ ਤੇ ਉਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਵੋਟਰਾਂ ਵਲੋਂ ਦਿੱਤੇ ਭਰੋਸੇ ਤੇ ਮੈ ਪੂਰਾ ਖ਼ਰਾ ਉਤਰਾਂਗਾਂ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਅਵਾਜ਼ ਅਤੇ ਸਾਡੀ ਜਿੱਤ ਨੂੰ ਕੋਈ ਹਲਕੇ ਵਿਚ ਨਹੀਂ ਦਬਾ ਸਕਦਾ ਜਿਸ ਕਾਰਨ ਇਹ ਵਿਰੋਧੀਆਂ ਪਾਰਟੀਆਂ ਦੇ ਆਗੂਆਂ ਵਲੋਂ ਹੱਥਕੰਢੇ ਵਰਤੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਖਰੜ ਹਲਕੇ ਦੀ ਚੋਣ ਵੋਟਰਾਂ ਦੇ ਭਰਪੂਰ ਸਮਰੱਥਨ ਨਾਲ ਜਿੱਤ ਕੇ ਖਰੜ ਹਲਕੇ ਨੂੰ ਪੰਜਾਬ ਵਿਚ ਇੱਕ ਨੰਬਰ ਹਲਕਾ ਬਣਾਉਣਗੇ। ਇਸ ਮੌਕੇ ਵਿਸਵ ਬੰਧੂ, ਵਿਨੋਦ ਕੁਮਾਰ, ਸੰਜੇ ਕੁਮਾਰ, ਰਾਜਨ ਸ਼ਰਮਾ, ਸੰਜੀਵ ਕੁਮਾਰ, ਯੋਗੀ, ਕਾਲਾ ਸਰਪੰਚ, ਮੇਵਾ ਸਿੰਘ, ਚੂਹੜ ਸਿੰਘ, ਇੰਦਰਪਾਲ ਸ਼ਰਮਾ, ਵਿਸ਼ਵ ਬੰਧੂ, ਸ਼ਰਮਾ, ਵਿਨੋਦ ਜੈਨ ਆਦਿ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।