ਜ਼ਿਲ੍ਹੇ 'ਚ ਫੋਟੋ ਵੋਟਰ ਸੂਚੀਆਂ ਨੂੰ ਆਧਾਰ ਕਾਰਡਾਂ ਨਾਲ ਜੋੜਨ ਲਈ ਬੂਥ ਪੱਧਰ ਤੇ ਕੈਂਪ ਲਗਾਏ
ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੀ.ਐਲ.ਓਜ਼ ਆਪੋ ਆਪਣੇ ਬੂਥਾਂ ਤੇ ਰਹੋ ਹਾਜ਼ਰ
5 Dariya News
ਐਸ.ਏ.ਐਸ ਨਗਰ 05-Jul-2015
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਫੋਟੋ ਵੋਟਰ ਸੂਚੀਆਂ ਨੂੰ ਆਧਾਰ ਕਾਰਡਾਂ ਨਾਲ ਜੋੜਨ ਲਈ ੰ ਬੂਥ ਪੱਧਰ ਤੇ ਕੈਂਪ ਲਗਾਏ ਗਏ ਅਤੇ ਬੂਥ ਲੈਬਲ ਅਫ਼ਸਰ ਆਪੋ ਆਪਣੇ ਬੂਥਾਂ ਤੇ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹਾਜ਼ਰ ਰਹੇ। ਇਸ ਸਬੰਧੀ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਬੂਥਾਂ ਤੇ ਜਾ ਕੇ ਚਲ ਰਹੇ ਕੰਮ ਦੀ ਸਮੀਖਿਆ ਕਰਨ ਉਪਰੰਤ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਰੁੱਟੀ ਮੁਕਤ ਅਤੇ ਪ੍ਰਮਾਣਿਤ ਵੋਟਰ ਸੂਚੀ ਤਿਆਰ ਕਰਨ ਲਈ ਜਾਰੀ ਕੀਤੇ ਨੈਸ਼ਨਲ ਇਲੈਕਟੋਰਲ ਰੋਲ ਪਿਉੁਰੀਫਿਕੇਸ਼ਨ ਐਂਡ ਅਥੰਟੀਕੇਸ਼ਨ ਪ੍ਰੋਗਰਾਮ ਅਨੁਸਾਰ ਹਰੇਕ ਵੋਟਰ ਨੂੰ ਆਪਣਾ ਅਧਾਰ ਕਾਰਡ ਆਪਣੇ ਵੋਟਰ ਫੋਟੋ ਸ਼ਨਾਖਤੀ ਕਾਰਡ ਨਾਲ ਜੋੜਨਾ ਜ਼ਰੂਰੀ ਹੈ।ਵੋਟਰ ਖੁਦ ਵੀ ਭਾਰਤ ਦੇ ਚੋਣ ਕਮਿਸ਼ਨ ਦੀ ਵੈਬਸਾਈਟ htpp://eci.gov.in, 'ਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ (NSVP)ਦਾ ਇਸਤੇਮਾਲ ਕਰਕੇ ਆਪਣਾ ਆਧਾਰ ਕਾਰਡ ਦਾ ਨੰਬਰ ਦਰਜ ਕਰਵਾ ਸਕਦਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਵੋਟਰ ਟੋਲ ਫਰੀ ਨੰਬਰ 1950 'ਤੇ ਕਾਲ ਕਰਕੇ ਵੀ ਇਹ ਸੁਵਿਧਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਨੂੰ ਦਰੁਸਤ ਕੀਤਾ ਜਾ ਸਕਦਾ ਹੈ, ਇਥੋਂ ਤੱਕ ਕਿ ਵੋਟਰ ਆਪਣੀ ਫੋਟੋ ਵੀ ਤਬਦੀਲ ਕਰਵਾ ਸਕਦਾ ਹੈ।
ਉਨਾਂ੍ਹ ਇਸ ਮੌਕੇ ਨਾਗਰਿਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਅਜੇ ਵੀ ਕਿਸੇ ਨੇ ਆਪਣਾ ਆਧਾਰ ਕਾਰਡ ਨਹੀਂ ਬਣਵਾਇਆ ਤਾਂ ਉਹ ਤੁਰੰਤ ਆਧਾਰ ਕਾਰਡ ਜਰੂਰ ਬਣਵਾ ਲੈਣ ਤਾਂ ਜੋ ਉਨ੍ਹਾਂ ਦੇ ਆਧਾਰ ਨੰਬਰ ਦਾ ਵੋਟਰ ਫੋਟੋ ਸ਼ਨਾਖਤੀ ਕਾਰਡ ਨਾਲ ਲਿੰਕ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵੋਟਰ ਦੀ ਸਹੀ ਪਹਿਚਾਣ ਵਾਸਤੇ ਅੱਗੇ ਤੋਂ ਆਧਾਰ ਕਾਰਡ ਨੰਬਰ ਦਾ ਹਰੇਕ ਵੋਟਰ ਕੋਲ ਹੋਣਾ ਲਾਜਮੀ ਹੋਵੇਗਾ। ਇਸ ਮੌਕੇ ਉਨਾਂ੍ਹ ਦੇ ਨਾਲ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿਲੋਂ ਵੀ ਮੌਜੂਦ ਸਨ।