5 Dariya News

ਇਕ ਸੁਹਾਣੀ ਮੁਲਾਕਾਤ ਇਕ ਸੁੰਦਰ ਉਰਦੂ ਸ਼ਾਇਰਾ ਡਾ. ਸੋਨੀਆ ਦੇ ਨਾਲ

5 Dariya News

04-Jul-2015

ਅੱਜ ਜਦੋਂ ਵੀ ਕਈ ਨਵੀਆਂ ਪੀੜੀਆਂ ਦੇ ਕਵੀ, ਸਟੇਜ ਐਂਕਰ ਦਾ ਨਾਂਅ ਆਉਂਦਾ ਹੈ ਤਾਂ ਡਾ. ਸੋਨੀਆ ਸਿੰਘ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ । ਇਹਨਾਂ ਦੀ ਸ਼ਾਇਰੋ-ਸ਼ਾਇਰੀ ਲੋਕਾਂ ਨੂੰ ਬੰਨ੍ਹ ਲੈਂਦੀ ਹੈ । ਲੋਕ ਇਹਨਾਂ ਦੇ ਸ਼ਾਇਰੀ ਅਤੇ ਸਟੇਜ ਐਂਕਰਿੰਗ ਦੇ ਸ਼ੌਕੀਨ ਹਨ । ਡਾ. ਸੋਨੀਆ ਸਵੀਡਨ ਵਿਚ ਰਹਿੰਦੇ ਹੋਏ ਵੀ ਦੇਸ਼ ਭਾਰਤ ਨਾਲ ਜੁੜੇ ਹੋਏ ਹਨ । ਆਓ ਇਹਨਾਂ ਦੇ ਨਾਲ ਕੁਝ ਗੱਲਾਂ ਕਰੀਏ ।

ਸੰਦੀਪ :   ਡਾ. ਸੋਨੀਆ ਜੀ ਤੁਸੀ ਇਹ ਦੱਸੋ ਕਿ ਤੁਸੀ ਸਵੀਡਨ ਵਿਚ ਰਹਿੰਦੇ ਹੋਏ ਵੀ ਆਪਣੇ ਦੇਸ਼ ਭਾਰਤ ਦੀ ਸੱਭਿਅਤਾ ਦੇ ਲਈ ਕਿਸ ਤਰ੍ਹਾਂ ਸਰਗਰਮ ਹੋ ?

ਡਾ. ਸੋਨੀਆ :   ਸੰਦੀਪ ਜੀ , ਮੈਂ ਯੂਨਿਅਨ ਵੁਮੈਨ ਸਵੀਡਨ, ਸਟਾਕਹੋਮ ਫਿਲਮ ਫੇਸਟਿਵਲ, ਸਵੀਡਨ ਵਿਚ ਭਾਰਤੀ ਸੱਭਿਅਤਾ ਦੇ ਪ੍ਰੋਗਰਾਮ ਆਦਿ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹਾਂ । ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਦੇਸ਼ ਭਾਰਤ ਅਤੇ ਵਿਸ਼ੇਸ਼ ਰੂਪ ਵਿਚ ਪੰਜਾਬ ਰਾਜ ਦਾ ਨਾਂਅ ਉੱਚਾ ਕਰ ਸਕਾਂ । 

ਸੰਦੀਪ :   ਤੁਸੀ ਉਰਦੂ ਅਤੇ ਪੰਜਾਬੀ 'ਚ ਸ਼ਾਇਰੀ ਕਰਦੇ ਹੋ 

ਡਾ. ਸੋਨੀਆ :   ਬਸ ਜੀ, ਥੋੜੀ ਬਹੁਤ । 

ਸੰਦੀਪ :    ਤੁਹਾਨੂੰ ਇਸ ਸਭ ਦੀ ਪ੍ਰੇਰਨਾ ਕਿੱਥੋਂ ਮਿਲੀ, ਐਨਾ ਦਰਦ ਤੁਹਾਡੀ ਸ਼ਾਇਰੀ ਵਿਚ ਕਿੱਥੋਂ ਆਉਂਦਾ ਹੈ ?

ਡਾ. ਸੋਨੀਆ :   ਜੀ, ਆਪਣੇ ਆਸਪਾਸ ਹੋ ਹੁੰਦਾ ਹੈ, ਮੈਂ ਆਪਣੇ ਸ਼ਬਦਾਂ ਵਿਚ ਪ੍ਰੋਣ ਦੀ ਕੋਸ਼ਿਸ਼ ਕਰਦੀ ਹਾਂ । 

ਸੰਦੀਪ :   ਤੁਸੀ ਉਰਦੂ ਦੀ ਕੋਈ ਖਾਸ਼ ਪੜਾਈ ਕੀਤੀ ਹੈ ? 

ਡਾ. ਸੋਨੀਆ :   ਜੀ ਹਾਂ , ਮੈਂ ਉਰਦੂ ਵਿਚ ਸਨਾਤਕ ਪੱਧਰ ਦੀ ਪੜਾਈ ਵੀ ਕੀਤੀ ਹੈ । 

ਸੰਦੀਪ :   ਤੁਸੀ ਆਪਣੇ ਬਾਰੇ ਕੁਝ ਹੋਰ ਦੱਸੋ ੩

ਡਾ. ਸੋਨੀਆ :   ਮੈਂ ਭਾਰਤ ਵਿਚ ਅਰਥ ਸ਼ਾਸ਼ਤਰ ਦੀ ਸਹਾਇਕ ਪ੍ਰੋਫੈਸਰ ਨਿਯੁਕਤ ਰਹੀ ਹਾਂ । ਮੈਂ ਉਸਦੇ ਨਾਲ-ਨਾਲ ਸੰਸਕ੍ਰਿਤਿਕ ਗਤੀਵਿਧੀਆਂ ਵਿਚ ਵੀ ਹਮੇਸ਼ਾ ਹਿੱਸਾ ਲਿਆ ਹੈ । ਮੈਂ ਤਿੰਨ ਸਨਾਤਕੋਤਰ ਉਪਾਧੀਆਂ , ਐਮ. ਫਿਲ. ਅਤੇ ਵਿਤ ਵਿਚ ਡਾਕਟਰ ਦੀ ਉਪਾਧੀ ਵੀ ਸ਼ਾਮਲ ਕੀਤੀ ਹੈ । ਮੈਂ 12 ਸਾਲ ਕੱਥਕ ਨ੍ਰਿਤ , 3 ਸਾਲ ਬਾਲੀਵੁਡ ਫ੍ਰੀ ਸਟਾਇਲ ਨ੍ਰਿਤ ਅਤੇ ਰਾਸ਼ਟਰੀ ਨਾਟਯ ਵਿਦਿਆਲਿਯ ਤੋਂ ਥਿਏਟਰ ਦੀ ਸਿੱਖਿਆ ਵੀ ਲਈ ਹੈ । ਬਹੁਤ ਸਾਰੇ ਟੀਵੀ ਸ਼ੋ, ਸਟੇਜ ਸ਼ੋ, ਲਾਇਟ ਥਿਏਟਰ ਸ਼ੋ ਵੀ ਕਰੇ ਹਨ ਅਤੇ ਹੁਣ ਵੀ ਕਰ ਰਹੀ ਹਾਂ । ਹੁਣ ਇੱਥੇ ਯੂਰਪ ਵਿਚ ਰਹਿ ਕੇ ਵੀ ਇਹੀ ਕੋਸ਼ਿਸ਼ ਕਰਦੀ ਹਾਂ ਕਿ ਆਪਣੇ ਸੱਭਿਆਚਾਰ ਲਈ ਕੁਝ ਕਰ ਸਕਾਂ ।

ਸੰਦੀਪ : ਅੱਜ ਕੱਲ੍ਹ ਤੁਸੀ ਕੀ ਕਰ ਰਹੇ ਹੋ ?

ਡਾ. ਸੋਨੀਆ :   ਮੈਂ ਇਕ ਇੰਡੀਆਂ ਸਵੀਡਨ (indiasweden) ਨਾਮਕ ਇਕ ਆਨਲਾਇਨ ਅੰਤਰਰਾਸ਼ਟਰੀ ਸਪਤਾਹਿਕ ਪਤ੍ਰਿਕਾ ਸ਼ੁਰੂ ਕੀਤੀ ਹੈ , ਜਿਸਦਾ ਮੁੱਖ ਮਕਸਦ ਭਾਰਤ ਦੇਸ਼ ਦੇ ਬਾਰੇ ਦੂਜੇ ਦੇਸ਼ਾਂ ਦੇ ਲੋਕਾਂ ਦੇ ਰੂਬਰੂ ਕਰਾਉਣਾ ਹੈ । ਨਾਲ ਹੀ 'ਦ ਵੈਸਟਰਨ ਐਂਡ ਇੰਡੀਆ ਕਲਚਰਲ ਏਸੋਸੀਏਸ਼ਨ (ਦ ਵਿਕਾ) The Western and india Cultural Association (The WICA ਨਾਂਅ ਦੀ ਇਕ ਗੈਰ ਸਰਕਾਰੀ ਸੰਗਠਨ ਅਰੰਭ ਕੀਤਾ ਹੈ , ਜਿਸ ਵਿਚ ਅਸੀਂ ਹਰ ਤਰ੍ਹਾਂ ਦੀ ਸੰਸਕ੍ਰਿਤਿਕ ਗਤੀਵਿਧੀਆਂ ਕਰਵਾਉਂਦੇ ਹਾਂ । ਅਲੱਗ-ਅਲੱਗ ਦੇਸ਼ਾਂ ਅਤੇ ਸਭਿਆਚਾਰ ਦੇ ਲੋਕਾਂ ਨੂੰ ਇਕ ਮੰਚ ਤੇ ਲੈ ਕੇ ਆਉਣਾ । ਇਹ ਇਕ ਨਿਰਪੱਖ ਸੰਸਥਾ ਹੈ । 

ਸੰਦੀਪ :   ਤੁਸੀ ਆਪਣੇ ਪ੍ਰਸ਼ੰਸ਼ਕਾਂ ਦੇ ਲਈ ਕੋਈ ਸੰਦੇਸ਼ ਦੇਣਾ ਚਾਹੋਗੇ ?

ਡਾ. ਸੋਨੀਆ :   ਬਸ ਜਲਦੀ ਹੀ ਮੇਰੀ ਇਕ ਕਿਤਾਬ ਆਉਣ ਵਾਲੀ ਹੈ , ਉਮੀਦ ਹੈ ਕਿ ਜਿਸ ਤਰ੍ਹਾਂ ਤੁਸੀ ਹਮੇਸ਼ਾ ਮੈਨੂੰ ਸਲਾਹਿਆਂ ਹੈ, ਇਸੇ ਤਰ੍ਹਾਂ ਮੇਰੀ ਕਿਤਾਬ ਨੂੰ ਵੀ ਸਲਾਹੋਗੇ । ਸ਼ੁਕਰੀਆ ।