ਹਰਭਜਨ ਮਾਨ ਤੇ ਬੱਬੀ ਬਾਦਲ ਨੇ ਭਖਾਈ ਰਾਮੂਵਾਲੀਆ ਦੀ ਚੋਣ ਮੁਹਿੰਮ ਫੇਜ਼ ਗਿਆਰਾਂ ਦਾ ਕੀਤਾ ਚੋਣ ਪ੍ਰਚਾਰ
5 ਦਰਿਆ ਨਿਊਜ਼
ਐਸ.ਏ.ਐਸ.ਨਗਰ (ਮੁਹਾਲੀ) 22-Jan-2012
ਬਲਵੰਤ ਸਿੰਘ ਰਾਮੂਵਾਲੀਆ ਦੀ ਚੋਣ ਮੁਹਿੰਮ ਭਖਾ ਮੁਹਿੰਮ ਭਖਾ ਰਹੇ ਪ੍ਰਸਿਧ ਲੋਕ ਗਾਇਕ ਹਰਭਜਨ ਸਿੰਘ ਮਾਨ, ਹਰਸੁਖਇੰਦਰ ਸਿੰਘ ਬਾਦਲ, ਅਸ਼ਵਨੀ ਸੰਭਾਲਕੀ ਨੇ ਅੱਜ ਫੇਜ਼ 11 ਵਿਚ ਸੈਕੜਿਆਂ ਦੀ ਗਿਣਤੀ ਵਿਚ ਲੋਕਾਂ ਨਾਲ ਘਰ-ਘਰ ਜਾ ਕੇ ਵੋਟਾਂ ਮੰਗੀਆਂ ।ਫੇਸ 11 ਦੇ ਐਚ.ਆਈ.ਜੀਜੀ ਕੁਆਟਰਾਂ ਤੇ ਦੰਗ ਪੀੜਤਾਂ ਵਾਲੇ ਐਲ.ਆਈ.ਕੁਆਟਰਾਂ ਵਿਚ ਲਗਭਗ 1000 ਘਰਾਂ 'ਚ ਹਰਭਜਨ ਮਾਨ ਤੇ ਬੱਬੀ ਬਾਦਲ ਨੇ ਲੋਕਾਂ ਨਾਲ ਸੰਪਰਕ ਕੀਤਾ ਕਿ ਬੱਬੀ ਬਾਦਲ ਨੇ ਦਾਅਵਾ ਕੀਤ ਕਿ ਫੇਜ਼ 11 'ਚੋਂ 70 ਫੀਸਦੀ ਵੋਟਾਂ ਰਾਮੂਵਾਲੀਆ ਨੂੰ ਪੈਣਗੀਆ ਤੇ ਉਹ ਭਾਰੀ ਬਹੁਗਿਣਤੀ ਨਾਲ ਜਿੱਤ ਹਾਸਲ ਕਰਨਗੇ । ਫੇਜ਼ 11 ਦੇ ਵੋਟਰਾਂ ਨੇ ਹਰਭਜਨ ਮਾਨ ਨੂੰ ਭਾਰੀ ਹੁੰਗਾਰ ਦਿੰਦਿਆ ਕਿਹਾ ਕਿ ਰਾਮੂਵਾਲੀਆ ਪੰਜਾਬ ਦੀ ਜਵਾਨੀ ਨੂੰ ਬਚੁÀਣ ਵਾਲੇ ਉਹ ਨਿਧੜਕ ਯੋਧੇ ਹਨ ਜੋ ਹਰ ਖਤਰਾ ਮੁੱਲ ਲੈ ਕੇ ਨੌਜਵਾਨਾਂ ਨੂੰ ਬਚੁਦੇ ਰਹੇ । ਸ੍ਰੀ ਮਾਨ ਨੇ ਕਿਹਾ ਕਿ ਮੁਹਾਲੀ 'ਚ ਘਰ ਘਰ ਜਾ ਕੇ ਵੋਟ ਮੰਗਣ ਵੇਲੇ ਉਨਾਂ ਨੂੰ ਵੱਡੀ ਹੈਰਾਨੀ ਹੁੰਦੀ ਜਦੋਂ ਹਰ ਤੀਜੇ ਘਰ 'ਚ ਰਾਮੂਵਾਲੀਆ ਵਲੋਂ ਕੀਤੇ ਕੰਮਾਂ ਦਾ ਪ੍ਰਸੰਸਕ ਮਿਲ ਜਾਂਦਾ ਹੈ । ਫੇਜ਼ 11 ਦੇ ਇਕ ਇੱਕਠ ਵਿਚ ਲੋਕਾਂ ਨੇ ਆਪ ਮੁਹਾਰੇ ਬੁਲਾਰੇ ਬਣ ਕੇ ਹਰਭਜਨ ਮਾਨ ਅਤੇ ਬੱਬੀ ਬਾਦਲ ਨੂੰ ਭਰੋਸਾ ਦਿਤਾ ਕਿ ਰਾਮੂਵਾਲੀਆ ਲਈ ਉਹ ਖੁਦ ਪ੍ਰਚਾਰ ਕਰਨਗੇ। ਇਸ ਮੌਕੇ ਉਨਾਂ ਦੇ ਨਾਲ ਅਮਰੀਕ ਸਿੰਘ ਤਹਿਸੀਲਦਾਰ, ਬੀਬੀ ਕਸ਼ਮੀਰ ਕੌਰ,ਬੀਬੀ ਲਾਂਬਾ ਅਤੇ ਹੋਰ ਭਾਰੀ ਗਿਣਤੀ 'ਚ ਵਰਕਰ ਉਨਾਂ ਦੇ ਨਾਲ ਸਨ ।