ਸੋਹਾਣਾ ਟੋਭੇ 'ਚ ਭਰੇ ਪਾਣੀ ਦੇ ਨਿਕਾਸ ਲਈ ਯੋਗ ਪ੍ਰਬੰਧ ਕੀਤਾ ਜਾਵੇ : ਬੀਬੀ ਰਾਮੂਵਾਲੀਆ
ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਸੋਹਾਣਾ ਪਿੰਡ ਦੇ ਟੋਭੇ ਦਾ ਮੌਕੇ ਤੇ ਜਾ ਕੇ ਲਿਆ ਜਾਇਜਾ
5 Dariya News
ਐਸ.ਏ.ਐਸ.ਨਗਰ 24-Jun-2015
ਨਗਰ ਨਿਗਮ ਐਸ.ਏ.ਐਸ.ਨਗਰ ਦੀ ਹਦੂਦ ਵਿੱਚ ਪੈਂਦੇ ਇਤਿਹਾਸਕ ਪਿੰਡ ਸੋਹਾਣਾ ਵਿਖੇ ਬੀਤੇ ਦਿਨੀ ਟੋਭੇ 'ਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੋਤ ਹੋ ਜਾਣ ਦਾ ਮਾਮਲਾ ਸਾਹਮਣੇ ਆਉਣ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸ਼ਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਸ੍ਰ: ਪਰਮਿੰਦਰ ਸਿੰਘ, ਬੀਬੀ ਕਮਲਜੀਤ ਕੌਰ, ਸ੍ਰ: ਸੁਰਿੰਦਰ ਸਿੰਘ ਰੋਡਾ (ਸਾਰੇ ਕੌਂਸਲਰ) ਅਤੇ ਨੰਬਰਦਾਰ ਸ੍ਰ: ਸੁਰਿੰਦਰ ਸਿੰਘ ਨੰ ਨਾਲ ਲੈ ਕੇ ਸੋਹਾਣਾ ਵਿਖੇ ਮੌਕੇ ਤੇ ਜਾ ਕੇ ਟੋਭੇ ਦਾ ਜਾਇਜਾ ਲਿਆ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬੀਬੀ ਰਾਮੂਵਾਲੀਆ ਨੇ ਮੌਕੇ ਤੇ ਹੀ ਨਗਰ ਨਿਗਮ ਦੇ ਐਕਸੀਅਨ ਅਤੇ ਐਸ.ਡੀ.ਓ ਸ੍ਰੀ ਹਰਪ੍ਰੀਤ ਸਿੰਘ ਨੂੰ ਹਦਾਇਤਾਂ ਦਿੱਤੀਆਂ ਕਿ ਟੋਭੇ 'ਚ ਭਰੇ ਪਾਣੀ ਦੇ ਨਿਕਾਸ ਲਈ ਤੁਰੰਤ ਯੋਗ ਪ੍ਰਬੰਧ ਕੀਤੇ ਜਾਣ । ਉਨ੍ਹਾਂ ਇਹ ਵੀ ਕਿਹਾ ਕਿ ਂਿÂਸ ਟੋਭੇ ਦੀ ਸਾਫ਼ ਸਫਾਈ ਕਰਕੇ ਟੋਭੇ ਦੀ ਦਿੱਖ ਨੂੰ ਸੁੰਦਰ ਬਣਾਇਆ ਜਾਵੇ। ਇਥੇ ਇਹ ਵਰਣਨਯੋਗ ਹੈ ਕਿ ਸੋਮਵਾਰ ਨੂੰ ਸ਼ਾਮ ਸਮੇਂ ਕੁਲਦੀਪ ਸਿੰਘ ਨਾਮ ਦਾ ਵਿਅਕਤੀ ਟੋਭੇ ਕੋਲ ਸਾਫ਼ ਸਫਾਈ ਦਾ ਕੰਮ ਕਰ ਰਿਹਾ ਸੀ । ਇਸੇ ਦੌਰਾਨ ਉਸ ਦਾ ਪੈਰ ਫਿਸਲ ਗਿਆ ਹੈ ਤੇ ਉਹ ਟੋਭੇ ਵਿੱਚ ਡਿੱਗ ਗਿਆ । ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਪਰ ਉਦੋ ਤੱਕ ਉਸ ਦੀ ਮੋਤ ਹੋ ਚੁੱਕੀ ਸੀ।