5 Dariya News

ਗੜ੍ਹਸ਼ੰਕਰ 'ਚ ਅਵਿਨਾਸ਼ ਰਾਏ ਖੰਨਾ ਦਾ ਭਰਵਾ ਸਵਾਗਤ

5 Dariya News ( ਅਸ਼ਵਨੀ ਸ਼ਰਮਾ )

ਗੜ੍ਹਸ਼ੰਕਰ 20-Jun-2015

ਭਾਰਤੀ ਜਨਤਾ ਪਾਰਟੀ ਦੇ ਜੰਮੂ ਕਸ਼ਮੀਰ ਦੇ ਇੰਚਾਰਜ, ਰਾਜ ਸਭਾ ਮੈਬਰ ਤੇ ਗੜ੍ਹਸ਼ੰਕਰ ਦੇ ਜੰਮਪਲ ਅਵਿਨਾਸ਼ ਰਾਏ ਖੰਨਾ ਦਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਬਣ ਤੋ ਬਾਅਦ ਪਹਿਲੀ ਗੜ੍ਹਸ਼ੰਕਰ ਫੇਰੀ ਦੌਰਾਨ ਭਰਵਾ ਸਵਾਗਤ ਕੀਤਾ ਗਿਆ।ਬੀਜੇਪੀ ਦੇ ਆਗੂਆ ਤੇ ਵਰਕਰਾ ਵਲੋ ਚੰਡੀਗੜ ਚੌਕ ਤੋ ਮੋਟਰਸਾਈਕਲਾ, ਸਕੂਟਰਾ ਦੇ ਵੱਡੇ ਕਾਫਲੇ ਦੇ ਰੂਪ ਚ ਮਾਰਚ ਕੱਢਿਆ ਗਿਆ।ਸਮੂਹ ਵਰਕਰਾ ਚ ਭਾਰੀ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਸਮੂਹ ਵਰਕਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਮੈ ਉਹਨਾ ਦੀ ਉਮੀਦਾ ਦੀਆ ਖਰਾ ਉਤਰਾਗਾ ਤੇ ਸਮੂਹ ਵਿਧਾਨ ਸਭਾ ਹਲਕੇ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ਼ ਲਈ ਅਹਿਮ ਯੋਗਦਾਨ ਪਾਉਣ ਲਈ ਤਤੱਪਰ ਰਹਾਗਾ। ਸਵਾਗਤ ਕਰਨ ਮੌਕੇ ਹਲਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਡਾ ਹਰਵਿੰਦਰ ਸਿੰਘ ਬਾਠ, ਸੁਨੀਲ ਕੁਮਾਰ ਖੰਨਾ, ਬਾਬਾ ਹਰਿੰਦਰ ਸਿੰਘ, ਪ੍ਰਧਾਨ ਰਜਿੰਦਰ ਸਿੰਘ ਸੂਕਾ, ਸਾਬਕਾ ਪ੍ਰਧਾਨ ਕਰਨੈਲ ਸਿੰਘ ਗਿੱਲ, ਠੇਕੇਦਾਰ ਹਰਭਜਨ ਸਿੰਘ, ਤਰਲੋਕ ਸਿੰਘ ਨਾਗਪਾਲ, ਬਲਵੀਰ ਸਿੰਘ ਬੈਸ, ਰਾਜ ਕੁਮਾਰ ਰਾਣਾ, ਅਨਿਲ ਕੁਮਾਰ ਗੁਗਲੀ, ਰਣਜੀਤ ਕੁਮਾਰ ਰਾਣਾ, ਪ੍ਰਵੀਨ ਕਿਤਣਾ, ਮੁਕੇਸ਼ ਕੁਮਾਰ, ਚੇਚੀ ਖੰਨਾ, ਆਰ.ਪੀ.ਸਿੰਘ, ਨਰਿੰਦਰ ਪੰਮਾ, ਉਕਾਰ ਸਿੰਘ ਚਾਹਲਪੁਰੀ, ਡਾਂ ਸੋਨੀ ਬੋੜਾ, ਸ਼ਾਮ ਕੁਮਾਰ ਰਾਣਾ, ਸਰਪੰਚ ਪ੍ਰਦੀਪ ਰੰਗੀਲਾ, ਬਿੱਲਾ ਸੇਖੋਵਾਲ, ਸਰਪੰਚ ਸੂਰਜ ਰਾਣਾ, ਸਰਪੰਚ ਸੁਭਾਸ ਮਹਿੰਦਵਾਣੀ ਆਦਿ ਤੋ ਇਲਾਵਾ ਭਾਰੀ ਗਿਣਤੀ ਬੀਜੇਪੀ ਦੇ ਵਰਕਰ ਹਾਜਰ ਸਨ।