5 Dariya News

ਅੱਜ ਦਾ ਸੰਗੀਤ

5 Dariya News(ਕਰਮਜੀਤ ਕੋਰ ਕੋਟਲਾ)

ਕੋਟਲਾ 09-Jun-2015

ਸੰਗੀਤ ਇਕ ਕਲਾਂ ਹੈ, ਜੋ ਸੁਣਨ ਵਾਲਿਆਂ ਨੂੰ ਸਕੂਨ ਦਿੰਦਾ ਹੈ ।ਸੰਗੀਤ ਹਰ ਉਮਰ ਦੇ ਇਨਸਾਨ ਦਾ ਮਨਮੋਹ ਲੈਂਦਾ ਹੈ। ਸੰਗੀਤ ਵਿਚ ਅਜਿਹੀ ਸਾਂਤੀ ਹੁੰਦੀ ਹੈ, ਜੋ ਦੂਸਰਿਆਂ ਨੂੰ ਖੁਸੀ ਪ੍ਰਦਾਨ ਕਰਦਾ ਹੈ, ਪਰ ਅਜੋਕੇ ਯੁਗ ਵਿਚ ਸੰਗੀਤ ਨੂੰ ਸਿਰਫ ਪੈਸਾ ਕਮਾਉਣ ਦਾ ਸਾਧਨ ਮੰਨਿਆਂ ਗਿਆ ਹੈ। ਕਿਉਂਕਿ ਅਜੋਕੇ ਯੁੱਗ ਵਿਚ ਸੰਗੀਤ ਨੂੰ ਸੰਗੀਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਹੈ, ਸਿਰਫ ਪੈਸਾ ਕਮਾਉਣ ਤੱਕ ਹੀ ਸੀਮਤ ਰੱਖਿਆ ਗਿਆ ਹੈ। ਆਧੁਨਿਕ ਗੀਤਾਂ ਵਿਚ ਅਸ਼ਲੀਲਤਾਂ ਨੂੰ ਪ੍ਰਮੁੱਖ ਦਰਜਾ ਦਿੱਤਾ ਜਾਂਦਾ ਹੈ। ਸਾਡੇ ਪੰਜਾਬੀ ਗਾਇਕ ਆਪਣੇ ਗੀਤਾਂ ਵਿਚ ਅਸ਼ਲੀਲ ਸ਼ਬਦਾਂ, ਥਾਵਾਂ ਅਤੇ ਕਪੜਿਆਂ ਦੀ ਆਮ ਵਰਤੋਂ ਕਰਨਾ ਪਸੰਦ ਕਰਦੇ ਹਨ। ਗੀਤਾਂ ਵਿਚ ਇਸਤਰੀ ਨੂੰ ਕਾਮਪੂਰਤੀ ਲਈ ਵਰਤਦੇ ਹਨ ਅਤੇ ਕੂੜੀਆਂ ਨੂੰ ਅਸ਼ਲੀਲ ਕਪੜੇ ਪਵਾਉਣਾ ਅੱਜ ਦੇ ਗੀਤਾਂ ਵਿਚ ਆਮ ਦੇਖਿਆ ਗਿਆ ਹੈ । 

ਅੱਜ ਕੱਲ੍ਹ ਗੀਤਾਂ ਵਿਚ ਇੱਕ ਨਵਾਂ ਹੀ ਫੈਸ਼ਨ ਦੇਖਿਆ ਗਿਆ ਹੈ ਜਿਸ ਵਿਚ ਪੰਜਾਬੀ ਗੱਭਰੂ ਸ਼ਰੇਆਮ ਨਸ਼ੇ ਕਰਦਾ ਅਤੇ ਗੁੰਡਾਗਰਦੀ ਕਰਦਾ ਗੀਤਾ ਵਿਚ ਦਿਖਾਇਆ ਗਿਆ । ਜਿਸ ਵਿਚ ਇਹ ਦਿਖਾਇਆ ਜਾਂਦਾ ਹੈ ਕਿ ਅੱਜ ਦੇ ਨੌਜਵਾਨ ਸਿਰਫ ਨਛੇੜੀ ਜਾਂ ਗੁੰਡੇ ਹਨ। ਇਸ ਤੋਂ ਇਲਾਵਾ ਆਪਣੇ ਗੀਤਾਂ ਵਿਚ ਪੰਜਾਬ ਦੇ ਕੁਦਰਤੀ ਨਜ਼ਾਰੇ ਛੱਡ ਕੇ ਉਚ ਦਰਜੇ ਦਾ ਰਹਿਣ-ਬਹਿਣ ਪੇਸ਼ ਕੀਤਾ ਜਾਂਦਾ ਹੈ। ਗੀਤਾਂ ਵਿਚ ਵੱਡੀਆ ਵੱਡੀਆਂ ਗੱਡੀਆਂ, ਗੋਲੀਆਂ ਬੰਦੂਖਾ ਆਦਿ ਆਮ ਦਿਖਾਈ ਦਿੰਦੇ ਹਨ। ਇਨ੍ਹਾਂ ਸਭ ਚੀਜ਼ਾ ਨਾਲ ਪੰਜਾਬ ਦਾ ਸੱÎਭਿਆਚਾਰ ਅਮੀਰ ਨਹੀਂ ਸਗੋਂ ਸ਼ਰਮ ਨਾਲ ਝੁਕ ਜਾਂਦਾ ਹੈ। ਆਧੁਨਿਕ ਯੁਗ ਵਿਚ ਹਰ ਗਾਇਕ ਪੈਸਾ ਕਮਾਉਣ ਦੀ ਹੋੜ ਵਿਚ ਲੱਗਿਆ ਹੋਇਆ ਹੈ, ਪਰ ਉਨ੍ਹਾਂ ਵਿਚੋਂ ਕੁਝ ਅਜਿਹੇ ਵੀ ਹਨ ਜੋ ਅੱਜ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ 'ਤੇ ਆਪਣੇ ਸੱਭਿਆਚਾਰ ਨੂੰ ਤਾਜ਼ਾ ਤੇ ਜਵਾਨ ਰੱਖਣ ਲਈ ਹਮੇਸ਼ਾ ਹੀ ਯੋਗਦਾਨ ਪਾਉਂਦੇ ਹਨ, ਪਰ ਜੋ ਗਾਇਕ ਸਮਾਜ ਵਿਚ ਆਪਣੇ ਸੱਭਿਆਚਾਰ ਦਾ ਮਜਾਕ ਉਡਾਉਂਦੇ ਹਨ, ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿ ਵਿਰਸੇ ਨਾਲ ਛੇੜਖਾਨੀ ਕਰਨ। 

ਅੱਜ ਕੱਲ ਸ਼ੈਰੀ ਮਾਨ ਦਾ ਬਚਪਲ ਵਾਲਾ ਰੂਅਫਸਾ ਵਾਲਾ ਗੀਤ ਬਹੁਤ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਸ ਗੀਤ ਵਿਚ ਜਿੰਦਗੀ ਦੀ ਸਚਾਈ, ਬਚਪਨ ਦੀ ਮਾਸੂਮਿਅਤ, ਭਾਵਨਾਵਾਂ ਅਤੇ ਪੇਂਡੂ ਭਾਈਚਾਰੇ ਨੂੰ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦਾਸ ਮਾਨ ਜੀ ਨੇ ਸੱਭਿਆਚਾਰ ਨੂੰ ਹਮੇਸ਼ਾ ਜਿਉਂਦਾ ਰੱਖਣ ਲਈ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ  ਹੈ।ਸੰਗੀਤ ਦਾ ਮਤਲਬ ਇਹ ਹੈ ਬਿਨ੍ਹਾ ਦਵਾਈ ਇਲਾਜ਼, ਅਜੋਕੇ ਸਮੇਂ ਵਿਚ ਵਿਰਸੇ ਨੂੰ ਸੰਭਾਲਣ ਲਈ ਸਿਆਣੇ ਸਮਝਦਾਰ ਗੀਤਕਾਰਾਂ 'ਤੇ ਗਾਇਕਾ ਦੀ ਬਹੁਤ ਵੱਡੀ ਲੋੜ ਮਹਿਸੂਸ ਕੀਤੀ ਗਈ ਹੈ। ਪੰਜਾਬ ਦੀ ਧਰਤੀ ਸੂਰਵੀਰਾਂ ਦੀ ਧਰਤੀ ਹੈ। ਇੱਥੇ ਗੁਰੂਆਂ ਪੀਰਾਂ, ਭਗਤਾਂ, ਪੈਗਬੰਰਾਂ ਨੇ ਜਨਮ ਲਿਆ। ਉਨ੍ਹਾਂ ਨੇ ਆਪਣੇ ਅਣਖੀ ਸੁਭਾਅ ਅਤੇ ਦਲੇਰੀ ਨਾਲ ਆਜ਼ਾਦੀ ਲਈ ਸੰਸਾਰ ਵਿਚ ਆਪਣਾ ਨਾਂ ਕਾਇਮ ਕੀਤਾ ਹੈ। ਪਰ ਅਜੋਕੇ ਯੁਗ ਦੇ ਗੀਤਕਾਰਾਂ ਨੇ ਇਨ੍ਹਾਂ ਸਭਨਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਪੱਛਮੀ ਸੱÎਭਿਆ ਨੂੰ ਅਪਣਾ ਰਹੇ ਹਨ।