5 Dariya News

ਭਾਰਤੀ ਜਨਤਾ ਪਾਰਟੀ ਮੰਡਲ ਖਰੜ ਵੱਲੋਂ ਮੋਦੀ ਸਰਕਾਰ ਦੇ ਪੂਰੇ ਇੱਕ ਸਾਲ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ

5 Dariya News

ਖਰੜ 05-Jun-2015

ਅੱਜ ਭਾਰਤੀ ਜਨਤਾ ਪਾਰਟੀ ਮੰਡਲ ਖਰੜ ਵੱਲੋਂ ਨਗਰ ਕੌਸਲ ਖਰੜ, ਬੱਸ ਅੱਡੇ, ਲੇਬਰ ਚੌਕ ਅਤੇ ਰਿਆਤ ਬਾਹਰਾ ਕਾਲਜ ਦੇ ਅੱਗੇ  ਟੀ ਵੀ ਸਕਰੀਨ ਲਗਾ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ  ਦੀ ਸਰਕਾਰ ਦੇ ਪੂਰੇ ਇੱਕ ਸਾਲ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ  ਭਾਰੀ ਸੰਖਿਆ ਵਿੱਚ ਸਹਿਰ ਦੇ ਲੋਕਾ ਨੇ ਵੀ ਬੜੇ ਧਿਆਨ ਨਾਲ ਇਸ ਪ੍ਰੋਗਰਾਮ ਨੂੰ ਦੇਖਿਆ । ਇਸ  ਪ੍ਰੋਗਰਾਮ ਨੂੰ ਦੇਖਣ ਤੋਂ ਬਾਆਦ ਲੋਕਾਂ ਨੇ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਦੀ ਤਾਰੀਫ / ਸਲਾਂਘਾ ਕੀਤੀ । ਇਸ ਮੌਕੇ ਹਾਜਰ  ਨਰਿੰਦਰ ਸਿੰਘ ਰਾਣਾ ਮੰਡਲ ਪ੍ਰਧਾਨ ਭਾਜਪਾ ਖਰੜ , ਤਿਲਕ ਰਾਜ ਚੱਡਾ ਜਿਲ੍ਹਾ ਚੌਣ ਇੰਚਾਰਜ, ਸ੍ਰੀ ਤਿਰਥ ਰਾਮ ਸੈਣੀ ਜਰਨਲ ਸਕੱਤਰ ਮੰਡਲ ਖਰੜ , ਜਗਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਐਸ ਸੀ ਮੋਰਚਾ , ਰਘਵੀਰ ਸਿੰਘ ਮੋਦੀ ਜਿਲਾ੍ਹ ਮੀਤ ਪ੍ਰਧਾਨ ਐਸ ਸੀ ਮੋਰਚਾ, ਸੰਜੇ ਗੌੜ, ਸੁਖਵਿੰਦਰ ਸੁੱਖੀ, ਰਣਦੀਪ ਸਿੰਘ, ਲੱਕੀ , ਵਿਜੇ ਅਗਰਵਾਲ, ਆਦਿ ।