5 Dariya News

ਉਲੰਪੀਅਨ ਪ੍ਰਿਥੀਪਾਲ ਹਾਕੀ - ਸੀਨੀਅਰ ਵਰਗ 'ਚ ਬਾਬਾ ਬੋਧੀ ਕਲੱਬ ਅਤੇ ਜੂਨੀਅਰ ਵਰਗ ਵਿਚ ਜਰਖੜ ਅਕੈਡਮੀ ਬਣੇ ਚੈਂਪੀਅਨ

ਡਾਕਟਰ ਇਕਬਾਲ ਸਿੰਘ, ਚਾਚਾ ਰੌਣਕੀ ਰਾਮ ਸਮੇਤ ਪੰਜ ਸ਼ਖਸੀਅਤਾਂ ਦਾ ਹੋਇਆ ਸਨਮਾਨ

5 Dariya News (ਅਜੇ ਪਾਹਵਾ)

ਲੁਧਿਆਣਾ 03-Jun-2015

ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵੱਲੋਂ ਕਰਵਾਏ ਜਾ ਰਹੇ 6ਵੇਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਵਿੱਚ ਸੀਨੀਅਰ ਵਰਗ ਵਿਚ ਬਾਬਾ ਬੋਧੀ ਕੱਪ ਜਲੰਧਰ ਅਤੇ ਜੂਨੀਅਰ ਵਰਗ ਵਿਚ ਜਰਖੜ ਅਕੈਡਮੀ ਦੇ ਚੈਂਪੀਅਨ ਖਿਤਾਬ ਜਿੱਤਿਆ।ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਬੀਤੀ ਦੇਰ ਰਾਤ ਖੇਡੇ ਗਏ ਫਾਈਨਲ ਮੁਕਾਬਲਿਆਂ ਦਾ ਹਜ਼ਾਰਾਂ ਲੋਕਾਂ ਨੇ ਆਨੰਦ ਮਾਣਿਆ। ਸੀਨੀਅਰ ਵਰਗ ਵਿੱਚ ਬਾਬਾ ਬੋਧੀ ਕੰਮ ਜਲੰਧਰ ਨੇ ਗਰੇਵਾਲ ਕਲੱਬ ਕਿਲ•ਾ ਰਾਏਪੁਰ ਨੂੰ 2-1 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਬਹੁਤ ਹੀ ਤੇਜ਼ ਤਰਾਰ ਅਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ ਅੱਧੇ ਸਮੇਂ ਤੱਕ ਕਿਲਾ ਰਾਏਪੁਰ 1-0 ਨਾਲ ਅੱਗੇ ਸੀ। ਮੈਚ ਦੇ ਆਖਰੀ ਪਲਾਂ ਵਿਚ ਜਲੰਧਰ ਨੇ ਉਪਰੋਂ ਥਲੀ 2 ਗੋਲ ਕਰਕੇ ਨਾ ਸਿਰਫ਼ ਮੈਚ ਦਾ ਜੇਤੂ ਪਾਸਾ ਪਲਟਿਆ ਸਗੋਂ ਪਹਿਲੀ ਵਾਰ ਚੈਂਪੀਅਨ ਕੱਪ 'ਤੇ ਵੀ ਆਪਣਾ ਹੱਕ ਜਮਾਇਆ। ਕਿਲਾ ਰਾਏਪੁਰ ਵੱਲੋਂ ਨਵਜੋਤ ਸਿੰਘ ਨੇ ਚੌਥੇ ਮਿੰਟ ਵਿਚ ਗੋਲ ਕਰਕੇ ਆਪਣੀ ਟੀਮ ਨੂੰ ਬੜਤ ਦਵਾਈ ਜਦਕਿ ਮੈਚ ਦੇ ਆਖਰੀ ਮਿੰਟਾਂ ਵਿੱਚ ਅੰਤਰਰਾਸ਼ਟਰੀ ਖਿਡਾਰੀ ਦਲਜੀਤ ਸਿੰਘ ਨੇ 45ਵੇਂ ਮਿੰਟ ਵਿੱਚ 1-1 ਦੀ ਬਰਾਬਰੀ ਕਾਇਮ ਕੀਤੀ। ਮੈਚ ਸਮਾਪਤੀ ਤੋਂ 2 ਮਿੰਟ ਪਹਿਲਾਂ ਮਨਦੀਪ ਸਿੰਘ ਦੇ ਪਾਸ 'ਤੇ ਸ਼ਮਸ਼ੇਰ ਸਿੰਘ ਨੇ ਗੋਲ ਕਰਕੇ ਜਲੰਧਰ ਦੀ ਚੈਂਪੀਅਨ ਜਿੱਤ ਦਾ ਡੰਕਾ ਵਜਾਇਆ। ਜਲੰਧਰ ਦੇ ਦਲਜੀਤ ਸਿੰਘ ਨੂੰ ਮੈਨ ਆਫ਼ ਦਾ ਟੂਰਨਾਮੈਂਟ, ਕਿਲਾ ਰਾਏਪੁਰ ਦੇ ਸਰਬਜੋਤ ਸਿੰਘ ਨੂੰ ਮੈਨ ਆਫ਼ ਦਾ ਮੈਚ ਅਤੇ ਜਰਖੜ ਦੇ ਦਮਨਜੀਤ ਸਿੰਘ ਨੂੰ ਉਭਰਦੇ ਖਿਡਾਰੀ ਵਜੋਂ ਮੈਨ ਆਫ਼ ਦਾ ਟੂਰਨਾਮੈਂਟ ਵਜੋਂ ਸਾਈਕਲ ਦੇ ਕੇ ਸਨਮਾਨਿਆ। 

ਜੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਗਰੇਵਾਲ ਹਾਕੀ ਅਕੈਡਮੀ ਨੂੰ ਨਿਰਧਾਰਿਤ ਸਮੇਂ ਤੱਕ 3-3 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਆਊਟ ਵਿੱਚ 4-1 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਖਿਤਾਬੀ ਜਿੱਤ ਹਾਸਲ ਕੀਤੀ। ਜਰਖੜ ਵੱਲੋਂ ਜਸਮੀਤ ਸਿੰਘ, ਕਰਨਦੀਪ ਸਿੰਘ ਅਤੇ ਰਣਬੀਰ ਸਿੰਘ ਨੇ 1 1 ਗੋਲ ਕੀਤਾ। ਜਦਕਿ ਕਿਲਾ ਰਾਏਪੁਰ ਵੱਲੋਂ ਰਵਿੰਦਰ ਸਿੰਘ, ਅਸ਼ਵਿੰਦਰ ਸਿੰਘ, ਅਕਾਸ਼ਬੀਰ ਨੇ 1-1 ਗੋਲ ਕੀਤਾ। ਪਨੈਲਟੀ ਸ਼ੂਟ ਆਊਟ ਵਿੱਚ ਜਰਖੜ ਅਕੈਡਮੀ ਦਾ ਪਲੜਾ 4-1 ਨਾਲ ਭਾਰੂ ਰਿਹਾ।ਫਾਈਨਲ ਸਮਾਰੋਹ 'ਤੇ ਡਾਕਟਰ ਇਕਬਾਲ ਸਿੰਘ ਸਾਬਕਾ ਗਵਰਨਰ ਪੰਜਾਬ, ਸ਼੍ਰੀ ਹੀਰਾ ਬਲਬ ਸੈਕਟਰੀ ਸਪੋਰਟਸ ਅਥਾਰਟੀ ਆਫ਼ ਇੰਡੀਆ। ਕਮੇਡੀ ਕਲਾਕਾਰ ਬਲਵਿੰਦਰ ਸਿੰਘ ਵਿੱਕੀ ਉਰਫ਼ ਚਾਚਾ ਰੌਣਕੀ ਰਾਮ ਖੇਡੇ ਜਾ ਰਹੇ ਇਸ ਰਾਜ ਪੱਧਰੀ ਫੈਸਟੀਵਲ ਦੇ ਸੈਮੀਫਾਈਨਲ ਮੁਕਾਬਲੇ ਬਹੁਤ ਹੀ ਸੰਘਰਸ਼ਪੂਰਨ ਅਤੇ ਤੇਜ਼ਤਰਾਰ ਹਾਕੀ ਵਾਲੇ ਹੋਏ। ਦੋਵਾਂ ਸੈਮੀਫਾਈਨਲ ਮੁਕਾਬਲਿਆਂ ਦਾ ਨਤੀਜਾ ਪੈਨਲਟੀ ਸਟਰੋਕ ਜਰੀਏ ਹੋਇਆ। ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਹਾਜ਼ਰੀ ਵਿੱਚ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਬਾਬਾ ਬੋਧੀ ਕਲੱਬ ਜਲੰਧਰ ਨੇ ਨੀਟਾ ਕਲੱਬ ਰਾਮਪੁਰ ਨੂੰ ਨਿਰਧਾਰਿਤ ਸਮੇਂ ਤੱਕ 4-4 ਗੋਲਾਂ ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸਟਰੋਕ ਜਰੀਏ 9-8 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ 2-1 ਨਾਲ ਅੱਗੇ ਸੀ। ਜਲੰਧਰ ਵੱਲੋਂ ਦਲਜੀਤ ਸਿੰਘ ਨੇ 6ਵੇਂ ਮਿੰਟ ਵਿੱਚ ਸਰਬਤੇਜ ਸਿੰਘ ਨੇ 12ਵੇਂ, ਸਮਸ਼ੇਰ ਸਿੰਘ ਸ਼ੇਰਾ ਨੇ 33ਵੇਂ ਅਤੇ ਮਨਦੀਪ ਸਿੰਘ ਨੇ 35ਵੇਂ ਮਿੰਟ ਵਿੱਚ ਗੋਲ ਕੀਤੇ। ਜਦਕਿ ਰਾਮਪੁਰ ਵੱਲੋਂ ਗੁਰਤੇਜ ਸਿੰਘ ਨੇ 13ਵੇਂ ਅਤੇ 44ਵੇਂ, ਅਮਰਦੀਪ ਸਿੰਘ ਨੇ 27ਵੇਂ, ਪਲਵਿੰਦਰ ਸਿੰਘ ਨੇ 35ਵੇਂ ਮਿੰਟ ਵਿੱਚ ਗੋਲ ਕੀਤੇ। ਪੈਨਲਟੀ ਸਟਰੋਕ ਵਿੱਚ ਜਲੰਧਰ ਦੇ ਖਿਡਾਰੀਆਂ ਦਾ 5-4 ਨਾਲ ਪਲੜਾ ਭਾਰੂ ਰਿਹਾ। ਜਲੰਧਰ ਦੇ ਸਮਸ਼ੇਰ ਸਿੰਘ ਸ਼ੇਰਾ ਨੂੰ ਮੈਨ ਆਫ਼ ਦਾ ਮੈਚ ਵਜੋਂ ਸਨਮਾਨਿਆ ਗਿਆ। 

ਦੂਸਰਾ ਸੈਮੀਫਾਈਨਲ ਮੁਕਾਬਲਾ ਭਾਰਤ ਪਾਕਿਸਤਾਨ ਹਾਕੀ ਵਾਂਗ ਦੋ ਗੁਆਂਢੀ ਪਿੰਡ ਕਿਲਾ ਰਾਏਪੁਰ ਅਤੇ ਜਰਖੜ ਵਿਚਕਾਰ ਖੇਡਿਆ ਗਿਆ। ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ 3-3 ਗੋਲਾਂ 'ਤੇ ਬਰਾਬਰ ਖੇਡੀਆਂ। ਗਰੇਵਾਲ ਕਲੱਬ ਕਿਲਾ ਰਾਏਪੁਰ ਵੱਲੋਂ ਜਸਬੀਰ ਸਿੰਘ ਨੇ ਪਹਿਲੇ ਅਤੇ ਆਖਰੀ ਮਿੰਟ ਵਿੱਚ ਦੋ ਮੈਦਾਨੀ ਗੋਲ ਕੀਤੇ ਜਦਕਿ ਨਰਿੰਦਰ ਸਿੰਘ ਨੇ 45ਵੇਂ ਮਿੰਟ ਵਿੱਚ ਗੋਲ ਕੀਤੇ। ਜਗਤਾਰ ਇਲੈਵਨ ਜਰਖੜ ਵੱਲੋਂ ਪ੍ਰਗਟ ਸਿੰਘ ਨੇ 27ਵੇਂ ਅਤੇ 28ਵੇਂ ਮਿੰਟ ਵਿੱਚ, ਜਤਿੰਦਰਪਾਲ ਸਿੰਘ ਨੇ 37ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤੇ। ਮੈਚ ਦੇ ਆਖਰੀ ਪਲਾਂ ਤੱਕ ਵੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਮੈਚ ਦਾ ਰੁਖ ਕਿਸ ਟੀਮ ਦੇ ਪੱਖ ਵਿੱਚ ਜਾਵੇਗਾ। ਅਖੀਰ ਪੈਨਲਟੀ ਸਟਰੋਕ ਵਿੱਚ ਕਿਲਾ ਰਾਏਪੁਰ 8-7 ਨਾਲ ਜੇਤੂ ਰਿਹਾ। ਕਿਲਾ ਰਾਏਪੁਰ ਦੇ ਜਸਬੀਰ ਸਿੰਘ ਜੱਸੀ ਨੂੰ ਮੈਨ ਆਫ਼ ਦਾ ਮੈਚ ਵਜੋਂ ਸਨਮਾਨਿਆ ਗਿਆ।ਇੱਕ ਹੋਰ 50 ਸਾਲ ਤੋਂ ਉਪਰ ਉਮਰ ਦੇ ਬਜ਼ੁਰਗਾਂ ਦੇ ਪ੍ਰਦਰਸ਼ਨੀ ਮੈਚ ਵਿੱਚ ਗਿੱਲ ਕਲੱਬ ਧਮੋਟ ਨੇ ਮੁਹਾਲੀ ਨੂੰ 3 2 ਨਾਲ ਹਰਾਇਆ। ਜੇਤੂ ਟੀਮ ਵੱਲੋਂ ਮੋਹਨ ਸਿੰਘ ਕੁਕੂ ਨੇ ਹਿਟਰਿਕ ਜੜੀ ਜਦਕਿ ਮੁਹਾਲੀ ਵੱਲੋਂ ਜਸਬੀਰ ਸਿੰਘ ਅਤੇ ਜੀ.ਪੀ. ਸਿੰਘ ਨੇ ਗੋਲ ਕੀਤੇ। ਅੱਜ ਦੇ ਮੈਚਾਂ ਦੌਰਾਨ ਕਮਲਪ੍ਰੀਤ  ਸਿੰਘ ਚੀਮਾ ਜੇਲ ਸੁਪਰਡੈਂਟ ਲੁਧਿਆਣਾ, ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਅਹਿਬਾਬ ਸਿੰਘ ਗਰੇਵਾਲ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਜੀਤਪਾਲ ਸਿੰਘ ਲਾਲੀ ਬੁਟਹਾਰੀ, ਕਨਵੀਨਰ ਆਮ ਆਦਮੀ ਪਾਰਟੀ ਇੰਸਪੈਕਟਰ ਜਗਜੀਤ ਸਿੰਘ, ਜਗਿੰਦਰ ਸਿੰਘ ਗਰੇਵਾਲ ਪ੍ਰਧਾਨ ਜਰਖੜ ਹਾਕੀ ਅਕੈਡਮੀ, ਸ਼ਰਨਜੀਤ ਸਿੰਘ ਥਰੀਕੇ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਕੈਪਟਨ ਸਤਵੀਰ ਸਿੰਘ, ਹਰਬਖਸ਼ ਸਿੰਘ ਗਰੇਵਾਲ, ਜਗਦੀਪ ਸਿੰਘ ਬੁਲਾਰਾ, ਜੀਵਨ ਸਿੰਘ ਸੰਗੋਵਾਲ, ਮਨਜੀਤ ਸਿੰਘ, ਪਹਿਲਵਾਨ ਹਰਮੇਲ ਸਿੰਘ, ਪਰਮਜੀਤ ਸਿੰਘ ਨੀਟੂ ਆਦਿ ਇਲਾਕੇ ਦੀਆਂ ਉਘੀਆਂ ਸਖਸ਼ੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

ਇਸ ਮੌਕੇ ਸਾਬਕਾ ਉਲੰਪੀਅਨ ਸੰਜੀਵ ਕੁਮਾਰ, ਜਤਿੰਦਰ ਸਿੰਘ ਬੋਬੀ, ਸਮਸ਼ੇਰ ਸਿੰਘ ਸ਼ੇਰਾ, ਕੁਲਜੀਤ ਸਿੰਘ ਕਿਲ•ਾ ਰਾਏਪੁਰ ਆਦਿ ਸ਼ਖਸੀਅਤਾਂ ਦਾ ਸੀਨੀਅਰ ਖਿਡਾਰੀ ਵਜੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼੍ਰੀ ਵੀ ਸ਼ੁਕਲਾ, ਡੀ.ਜੀ.ਐਮ. ਬੈਕ ਆਫ਼ ਇੰਡੀਆ, ਬੌਡੀ ਬਿਲਡਿੰਗ ਦੇ ਵਿਸ਼ਵ ਚੈਂਪੀਅਨ ਸ਼ੁਨੀਲ ਕੁਮਾਰ ਪਟਿਆਲਾ ਨੂੰ ਉਨ•ਾਂ ਦੇ ਖੇਤਰ ਦੀਆਂ ਵਧੀਆ ਸੇਵਾਵਾਂ ਬਦਲੇ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਦਰਸ਼ਨ ਵਿਚ ਸ਼ਿਵਾਲਿਕ, ਤਜਿੰਦਰ ਸਿੰਘ ਧਾਲੀਵਾਲ ਡਾਇਰੈਕਟਰ ਸਪੋਰਟਸ ਪੰਜਾਬ, ਅਜੀਤ ਸਿੰਘ ਡਿਪਟੀ ਡਾਇਰੈਕਟਰ ਸਪੋਰਟਸ ਅਥਾਰਿਟੀ ਆਫ਼ ਇੰਡੀਆ, ਸ਼੍ਰੀ ਸੰਜੂਧੀਰ ਐਮ.ਡੀ. ਰਾਘਵ ਨੈਟਵੀਅਰ, ਪ੍ਰਿਤਪਾਲ ਸਿੰਘ ਪਾਲੀ ਪ੍ਰਧਾਨ ਗੁਰਦੁਆਰਾ ਦੂਖਨਿਵਾਰਨ, ਸੁਖਪਾਲ ਸਿੰਘ ਈਸੇਵਾਲ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਸ਼੍ਰੀ ਅਮਰਦੀਪ ਸਿੰਘ ਸ਼ੰਮੀ ਅਮਰੀਕਾ ਨੇ ਮੁੱਖ ਮਹਿਮਾਨ ਵਜੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਦਰਸ਼ਨ ਸਿੰਘ ਸ਼ਿਵਾਲਿਕ ਨੇ ਜਰਖੜ ਸਟੇਡੀਅਮ ਲਈ 5 ਲੱਖ ਰੁਪਏ ਦੀ ਗਰਾਂਟ ਅਤੇ ਸ਼੍ਰੀ ਸੰਜੂਧੀਰ ਨੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਅਕੈਡਮੀ ਦੇ ਪ੍ਰਧਾਨ ਜਗਿੰਦਰ ਸਿੰਘ ਗਰੇਵਾਲ, ਸਰਪੰਚ ਦਪਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀਅ ਆਇਆ ਆਖਿਆ। ਇਸ ਮੌਕੇ ਸ਼੍ਰੀ ਭਰਤ ਸ਼ਰਮਾ, ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਜਗਿੰਦਰ ਸਿੰਘ ਡੀ.ਐਸ.ਪੀ., ਬਿਕਰ ਸਿੰਘ ਗਰੇਵਾਲ, ਸ਼੍ਰੀ ਐਸ.ਐਸ. ਪਨੂੰ, ਰਕੇਸ਼ ਕੁਮਾਰ ਇੰਤਚਾਰਜ ਸਾਈਸੈਂਟਰ ਲੁਧਿਆਣਾ, ਹਰਮਿੰਦਰ ਸਿੰਘ ਠੱਕਰਵਾਲ, ਜਗਦੀਪ ਸਿੰਘ ਬੁਲਾਰਾ, ਇੰਸਪੈਕਟਰ ਗਗਨਦੀਪ ਸਿੰਘ, ਪ੍ਰੋ. ਰਜਿੰਦਰ ਸਿੰਘ, ਪਰਮਜੀਤ ਸਿੰਘ ਨੀਟੂ, ਪਹਿਲਵਾਨ ਹਰਮੇਲ ਸਿੰਘ, ਸਕੱਤਰ ਜਗਦੀਪ ਸਿੰਘ ਕਾਹਲੋਂ, ਗੁਰਜੰਟ ਸਿੰਘ ਗੌਂਸਪੁਰ, ਜਸਵੀਰ ਸਿੰਘ ਮੁਹਾਲੀ ਆਦਿ ਖੇਡ ਜਗਤ ਦੀਆਂ ਉਘੀਆਂ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਸਨ। ਅੰਤ ਵਿਚ ਜਰਖੜ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਅਗਲੇ ਵਰੇ ਫਿਰ ਮਿਲਣ ਦੀ ਫਤਹਿ ਬੁਲਾਈ।