5 Dariya News

ਡਾ. ਚਰਨਜੀਤ ਸਿੰਘ ਅਟਵਾਲ ਨੇ ਐਨ.ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕੀਤੀ

5 Dariya News

ਚੰਡੀਗੜ੍ਹ 02-Jun-2015

ਪੰਜਾਬ ਵਿਧਾਨ ਸਭਾ ਦੇ  ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਆਪਣੇ ਆਂਧਰਾ ਪ੍ਰਦੇਸ਼ ਦੌਰੇ ਦੌਰਾਨ ਉਥੋਂ ਦੇ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਨਾਲ ਹੈਦਰਾਬਾਦ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਆਲ ਇੰਡੀਆ ਭਗਵਾਨ ਵਾਲਮੀਕਿ ਫਾਉਂਡੇਸ਼ਨ ਦੇ ਜਨਰਲ ਸਕੱਤਰ ਸ਼੍ਰੀ ਐਨ. ਆਰ. ਨਰਾਇਣ ਅਤੇ ਹੋਰ ਮੈਂਬਰ ਵੀ ਨਾਲ ਸਨ। ਮੁਲਾਕਾਤ ਦੌਰਾਨ ਡਾ. ਅਟਵਾਲ ਨੇ ਸ਼੍ਰੀ ਨਾਇਡੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਤੇਲਗੂ ਦੇਸ਼ਮ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਇਹ ਸ਼ਾਮਲ ਕੀਤਾ ਗਿਆ ਸੀ ਜਿਸ ਰਾਹੀਂ ਸਰਕਾਰ ਨੂੰ ਵਾਲਮੀਕਿ ਭਾਈਚਾਰੇ ਨੂੰ ਸੈਡੂਲਡ ਟਰਾਇਬ ਵਜੋਂ ਮਾਨਤਾ ਦੇਵੇ। ਸ਼੍ਰੀ ਕੇ. ਸ਼੍ਰੀਨਿਵਾਸਾਲੂ ਐਮ.ਐਲ.ਏ. ਨੇ ਵੀ ਹਾਲ ਹੀ ਵਿਚ ਹੋਏ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸੈਸ਼ਨ ਵਿਚ ਇਸ ਮਾਮਲੇ ਨੂੰ ਉਠਾਇਆ ਸੀ। ਡਾ. ਅਟਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਵਾਲਮੀਕਿ ਭਾਈਚਾਰਾ ਸ਼ੁਰੂ ਤੋਂ ਹੀ ਤੇਲਗੂ ਦੇਸ਼ਮ ਪਾਰਟੀ ਦੇ ਨਾਲ ਖੜਾ ਹੈ।ਡਾ. ਅਟਵਾਲ ਨੇ ਵਾਲਮੀਕਿ ਭਾਈਚਾਰੇ  ਵਲੋਂ  ਇਸ ਗੱਲ ਦਾ ਧੰਨਵਾਦ ਕੀਤਾ ਕਿ ਸ਼੍ਰੀ ਕਲਾਵਾ ਸ਼੍ਰੀਨਿਵਾਸਾਲੂ ਨੂੰ ਸਰਕਾਰ ਦਾ ਚੀਫ ਵਿੱਪ ਚੁਣਿਆ ਹੈ। 

ਉਨ੍ਹਾਂ ਨੇ ਮੁੱਖ ਮੰਤਰੀ ਨਾਇਡੂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਸਿਫਾਰਸ਼ ਕਰਨ ਕਿ ਇਲਾਕੇ ਦੀਆਂ ਪਾਬੰਦੀਆਂ ਖਤਮ ਕਰਦੇ ਹੋਏ ਵਾਲਮੀਕਿ ਭਾਈਚਾਰੇ ਨੂੰ ਸਮੂਚੇ ਆਂਧਰਾ ਪ੍ਰਦੇਸ਼ ਵਿਚ ਸੈਡੂਲਡ ਟਰਾਇਬ ਵਜੋਂ ਮਾਨਤਾ ਦਿੱਤੀ ਜਾਵੇ। ਇਹੋ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਸ਼ਤਾਬਦੀ ਦੇ ਮੌਕੇ ਤੇ ਉਨ੍ਹਾਂ ਨੂੰ ਸੱਚੀ ਸਰਧਾਜਲੀ ਹੋਵੇਗੀ।ਹਰਿ ਹਰਾ ਕਸ਼ੇਤਰਮ, ਸ਼੍ਰੀ ਸਿਵਾ ਸਾਂਈ ਚੈਰੀਟੇਬਲ ਟਰਸਟ ਅਤੇ ਵਾਲਮੀਕਿ (ਬੋਇਆ) ਜੁਆਇੰਟ ਐਕਸਨ ਕਮੇਟੀ ਆਂਧਰਾ ਪ੍ਰਦੇਸ਼ ਵਲੋਂ ਬੋਇਆਪਲਮ, ਪ੍ਰਾਥੀਪਦੂ ਮੰਡਲ, ਗੰਟੂਰ ਵਿਖੇ ਆਯੋਜਿਤ ਸਮਾਗਮ ਵਿਚ ਮਾਨਯੋਗ ਸਪੀਕਰ ਨੇ ਬੋਲਦੇ ਹੋਏ ਕਿਹਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਉਪਰ ਚੁੱਕਣ ਲਈ ਪਹਿਲਾਂ ਆਪ ਹੰਭਲਾ ਮਾਰਿਆ। ਉਨ੍ਹਾਂ ਨੂੰ ਪਤਾ ਸੀ ਕਿ ਦਲਿਤ ਲੋਕਾਂ ਨਾਲ ਘ੍ਰਿਣਾ ਕਿਉਂ ਕੀਤੀ ਜਾਂਦੀ ਹੈ ਇਸ ਲਈ ਉਨ੍ਹਾਂ ਨੇ ਇਸ ਭਾਈਚਾਰੇ ਨੂੰ ਉਚਾ ਚੁੱਕਣ ਲਈ ਨਸੀਹਤ ਵੀ ਕੀਤੀ। 

ਉਨ੍ਹਾਂ ਨੇ ਸਿੱਖਿਆ ਪ੍ਰਾਪਤੀ ਤੇ ਸਿੱਖਿਆ ਪੱਧਰ ਨੂੰ ਸੁਧਾਰਨ ਦੀ ਗੱਲ ਵੀ ਚਲਾਈ। ਡਾ. ਅੰਬੇਦਕਰ ਨੇ ਸੰਵਿਧਾਨ ਵਿਚ ਆਮ ਨਾਗਰਿਕ ਲਈ ਅਜਿਹੀਆਂ ਵਿਵਸਥਾਵਾਂ ਉਲੀਕ ਦਿੱਤੀਆਂ ਕਿ ਹਰ ਨਾਗਰਿਕ ਬਰਾਬਰੀ ਦੇ ਅਧਿਕਾਰ ਨੂੰ ਪ੍ਰਾਪਤ ਕਰ ਸਕੇ। ਛੁਤਛਾਤ ਨੂੰ ਖਤਮ ਕਰਨ ਲਈ ਇਸ ਨੂੰ ਅਪਰਾਧ ਘੋਸ਼ਿਤ ਕਰ ਦਿਤਾ। ਡਾ. ਅਟਵਾਲ ਨੇ ਇਸ ਮੌਕੇ ਸਬ ਲਈ ਬਰਾਬਰ ਸਿੱਖਿਆ, ਇਕ ਸਾਰ ਸਲੇਬਸ ਅਤੇ ਸਬ ਲਈ ਸਮਾਨ ਅਵਸਰ ਤੇ ਪ੍ਰਾਇਮਰੀ ਸਿੱਖਿਆ ਦੀ ਵਕਾਲਤ ਵੀ ਕੀਤੀ। ਇਸ ਸਮਾਗਮ ਵਿਚ ਸ਼੍ਰੀ ਰਾਮੂਲਾ ਐਮ.ਪੀ. ਕਰਨਾਟਕਾ, ਸ਼੍ਰੀ ਕੇ. ਸ਼੍ਰੀਨਿਵਾਸਾਲੂ ਐਮ.ਐਲ.ਏ., ਸ਼੍ਰੀ ਜਗਦੀਸ਼ਵਰ ਸੰਯੋਜਕ ਵਾਲਮੀਕ ਜੁਆਇੰਟ ਐਕਸ਼ਨ ਕਮੇਟੀ ਅਤੇ ਐਨ.ਆਰ. ਨਾਰਾਇਣ ਵਾਲਮੀਕਿ ਫਾਉਂਡੇਸ਼ਨ ਨਵੀਂ ਦਿੱਲੀ ਨੇ ਵੀ ਸੰਬੋਧਤ ਕੀਤਾ।