5 Dariya News

ਫਾਰਸੀ ਅਤੇ ਅੰਗਰੇਜੀ ਤੇ ਪ੍ਰਭਾਵਾਂ ਨੇ ਪੰਜਾਬੀ ਭਾਸ਼ਾ ਨੂੰ ਅਮੀਰ ਕੀਤਾ ਹੈ-ਹਰਚਰਨ ਬੈਂਸ

5 Dariya News

ਚੰਡੀਗੜ੍ਹ 29-May-2015

ਉਘੇ ਲੇਖਕ ਪੱਤਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਤੇ ਕੌਮੀ ਮਾਮਲਿਆਂ ਬਾਰੇ ਸਲਾਹਕਾਰ ਸ਼੍ਰੀ ਹਰਚਰਨ ਬੈਂਸ ਨੇ ਅੱਜ ਪੰਜਾਬੀ ਭਾਸ਼ਾ ਦੇ ਸਾਹਿਤ ਨੰੂੰ ਹੋਰਨਾ ਭਾਸ਼ਾਵਾਂ ਦੇ ਪ੍ਰਭਾਵ ਕਬੂਲਣ ਲਈ ਖੁੱਲ ਦੇਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਹੋਰਨਾ ਭਾਸ਼ਾਵਾਂ ਦੀ ਢੁੱਕਵੇਂ ਸ਼ਬਦ, ਮੁਹਾਵਰੇ ਅਤੇ ਅਖੌਤਾਂ ਪੰਜਾਬੀ ਭਾਸ਼ਾ ਨੂੰ ਹੋਰ ਅਮੀਰ ਕਰਨਗੇ। ਉਨ੍ਹਾਂ ਨੇ ਲੇਖਕਾਂ ਨੂੰ ਭਾਸ਼ਾ ਦੀ ਸ਼ੁਧਦਾ ਬਾਰੇ ਖਬਰਦਾਰ ਕਰਦਿਆਂ ਕਿਹਾ ਕਿ ਇਹ ਮੂਲਵਾਦੀ ਰੂਚੀ ਪੰਜਾਬੀ ਭਾਸ਼ਾ ਦਾ ਵਧੇਰੇ ਨੁਕਸਾਨ ਕਰੇਗੀ।ਪੰਜਾਬੀ ਤੇ ਅੰਗਰੇਜੀ ਭਾਸ਼ਾਵਾਂ ਵਿਚ ਆਪਣੇ ਲੇਖਾਂ, ਕਾਲਮਾਂ ਅਤੇ ਵਿਚਾਰ ਚਰਚਾ ਲਈ ਜਾਣੇ ਜਾਂਦੇ ਸ਼੍ਰੀ ਬੈਂਸ ਨੇ ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਨੂੰ ਅਪੀਲ ਕੀਤੀ ਕਿ ਉਹ ਵਿਧਵਤਾ 'ਤੇ ਭਾਰੂ ਹੋ ਰਹੇ ਰੀਤੀਵਾਦ ਤੇ ਕਰੂਰਤਾਂ ਤੋਂ ਮੁਕਤ ਹੋਣ ਲਈ ਲਾਜ਼ਮੀ ਸਮਛੀ ਜਾ ਰਹੀ ਲਹਿਰ ਦੀ ਅਗੁਵਾਈ ਕਰਨ।  ਉਨ੍ਹਾਂ ਕਿਹਾ ਕਿ ਭਾਸ਼ਾ ਦੀ ਅਮੀਰੀ ਅਤੇ ਰੂਹ ਦਰਅਸਲ ਉਸਦੇ ਲੇਖਕਾਂ ਤੇ ਬੁਲਾਰਿਆਂ ਦੇ ਖੁੱਲੇ-ਡੁੱਲੇ ਸੁਭਾਅ ਵਿਚ ਹੀ ਵਿਦਮਾਨ ਹੁੰਦੀ ਹੈ। 

ਇਸ ਮੌਕੇ ਮੁੱਖ ਮਹਿਮਾਨ ਸੁਰਜੀਤ ਪਾਤਰ ਤੇ ਪੰਜਾਬੀ ਦੇ ਉਘੇ ਕਹਾਣੀਕਾਰ ਗੁਲਜਾਰ ਸੰਧੂ ਨੇ ਭਾਸ਼ਾ ਦੇ ਮੂਲ ਸਰੋਹਕਾਰਾਂ ਵੱਲ ਮੁੜਨ ਦੀ ਵਜਾਹਤ ਕੀਤੀ। ਸੁਰਜੀਤ ਪਾਤਰ ਨੇ ਇਸ ਮੌਕੇ ਵਿਦੇਸ਼ੀ ਭਾਸ਼ਾਵਾਂ ਤੇ ਪੰਜਾਬੀ 'ਤੇ ਵੱਧ ਰਹੇ ਬੇਮੇਚ ਪ੍ਰਭਾਵਾਂ ਬਾਰੇ ਆਪਣੀ ਮਸ਼ਹੂਰ ਕਵਿਤਾ ਮਰ ਰਹੀ ਹੈ ਮੇਰੀ ਭਾਸ਼ਾ ਸੁਣਾਈ। ਪਰ ਪੰਜਾਬੀ ਭਾਸ਼ਾ ਇਨ੍ਹੀ ਤਗੜੀ ਅਤੇ ਸਿਹਤਮੰਦ ਹੈ ਕਿ ਕਿਸੇ ਵੀ ਚੁਣੋਤੀ ਦਾ ਸਾਹਮਣਾ ਕਰ ਸਕਦੀ ਹੈ।

ਪੰਜਾਬ ਖੇਤੀ ਯੁਨੀਵਰਸਿਟੀ ਵਿਚ ਭਾਸ਼ਾਵਾਂ ਤੇ ਭਾਸ਼ਾ ਵਿਗਿਆਨ ਬਾਰੇ ਅੱਜ ਸ਼ੁਰੂ ਹੋਈ ਤੀਜੀ ਵਿਸ਼ਵ ਕਾਂਨਵਰੰਸ ਵਿਚ ਬੋਲਦਿਆਂ ਸ਼੍ਰੀ ਬੈਂਸ ਨੇ ਕਿਹਾ ਕਿ ਲੇਖਕਾਂ ਖਾਸਕਰਕੇ ਪੰਜਾਬੀ ਵਰਗੀ ਘੱਟ ਗਿਣਤੀ ਭਾਈਚਾਰੇ ਦੀ ਭਾਸ਼ਾ ਦੇ ਲੇਖਕਾਂ ਨੂੰ ਆਪਣੀ ਬੋਲੀ ਦੀ ਅਮੀਰੀ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ ਅਤੇ ਇਹ ਯਤਨ ਬਾਹਰਲੀਆਂ ਬੋਲਿਆਂ ਪ੍ਰਤੀ ਲਚਕੀਲਾ ਰਵਈਆ ਧਾਰਨ ਕਰਨ ਨਾਲ ਹੀ ਕਾਮਯਾਬ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਪ੍ਰਤੱਖ ਪ੍ਰਮਾਣ ਫਾਰਸੀ ਤੇ ਸੰਸਕ੍ਰਿਤ ਭਾਸ਼ਾਵਾਂ ਦੇ ਸ਼ਬਦਾਂ ਤੇ ਮੁਹਾਵਰਿਆ ਸਦਕਾ ਅਮੀਰ ਹੋਈ ਪੰਜਾਬੀ ਬੋਲੀ ਹੈ। ਸ਼੍ਰੀ ਬੈਂਸ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਖਾਸ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਭਾਸ਼ਾਵਾਂ ਪ੍ਰਤੀ ਇਹ ਹੀ ਰਵਈਆ ਤੇ ਸਿਧਾਂਤ ਅਪਣਾਇਆ ਸੀ। 

ਸ਼੍ਰੀ ਬੈਂਸ ਨੇ ਕਿਹਾ ਕਿ ਵਿਗਿਆਨ ਦੀ ਤਰੱਕੀ ਨੇ ਚਿੰਤਨ ਦੇ ਨਵੇਂ ਨਵੇਂ ਸੰਕਲਪ ਸਾਹਮਣੇ ਲਿਆਂਦੇ ਹਨ ਅਤੇ ਸਾਨੂੰ ਇਨ੍ਹਾਂ ਨੂੰ ਅਪਨਾਉਣ ਵਿਚ ਕੋਈ ਝਿਝਕ ਨਹੀਂ ਅਪਨਾਉਣੀ ਚਾਹੀਦੀ।