5 Dariya News

ਡੱਲੇਵਾਲ ਬੀਤ ਦੀ ਵਿਸ਼ਾਲੀ 94ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 28-May-2015

ਪੰਜਾਬ ਦੇ ਪਿਛੜੇ ਇਲਾਕੇ ਬੀਤ ਦੇ ਪਿੰਡ ਡੱਲੇਵਾਲ ਦੀ ਵਿਸ਼ਾਲੀ ਨੇ 94 ਫੀਸਦੀ ਅੰਕ ਲੈਕੇ ਆਪਣੇ ਸਕੂਲ ਅਤੇ ਇਲਾਕਾ ਬੀਤ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਉਸ ਦੀ ਤਮੰਨਾ ਚਾਟਡ ਅਕਾਉਟੈਟ ਬਣਕੇ ਬਿਜਨਸ਼ ਚ ਚੰਗਾ ਨਾਮ ਕਮਾਉਣ ਦੀ ਹੈ।ਇਲਾਕਾ ਬੀਤ ਜਿਥੇ ਪੜਾਈ ਕਰਨ ਲਈ ਕੋਈ ਕੋਚਿੰਗ ਸੈਟਰ ਜਾ ਹੋਰ ਅਧੁਨਿਕ ਸੁਵਿਧਾਵਾ ਨਾਮ ਦੀ ਕੋਈ ਚੀਜ ਨਹੀ ਹੈ ਅਤੇ ਵਿਸ਼ਾਲੀ ਦੇ ਪਿਤਾ ਸੰਜੀਵ ਕੋਛੜ ਕੱਪੜੇ ਦੀ ਦੁਕਾਨ ਕਰਦੇ ਹਨ ਅਤੇ ਰੀਨਾ ਕੋਛੜ ਹਾਊਸ ਵਾਈਫ ਹੈ ਪ੍ਰੰਤੂ ਉਹ ਆਪਣੀ ਹੋਣਹਾਰ ਪੁੱਤਰੀ ਨੂੰ ਕਿਸੇ ਉਚੇ ਅਹੁਦੇ ਤੇ ਦੇਖਣ ਦੀ ਤਮੰਨਾ ਰਖਦੇ ਹਨ।ਵਿਸ਼ਾਲੀ ਦਾ ਕਹਿਣਾ ਹੈ ਕਿ ਮੈ ਅਗਲੀ ਕਲਾਸਾ ਚ ਸਖਤ ਮਿਹਨਤ ਕਰਕੇ ਪੰਜਾਬ ਪੱਧਰ ਤੇ ਮੈਰਿਟ ਚ ਸਥਾਨ ਪ੍ਰਾਪਤ ਕਰਾਗੀ।ਉਸ ਨੇ ਦੱਸਿਆ ਕਿ ਉਹ ਰੋਜਾਨਾ 7-8 ਘੰਟੇ ਪੜਾਈ ਕਰਦੀ ਹੈ ਅਤੇ ਕਦੇ ਵੀ ਕੋਈ ਟਿਊਸ਼ਨ ਨਹੀ ਰੱਖੀ। ਵਿਸ਼ਾਲੀ ਨੇ ਆਪਣੇ ਅਧਿਆਪਕਾ ਦੀ ਤਾਰੀਫ ਕਰਦਿਆ ਕਿਹਾ ਕਿ ਉਹਨਾ ਨੇ ਹਮੇਸ਼ਾ ਬੱਚਿਆ ਨੂੰ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿਤੀ ਹੈ।ਜਿਸ ਲਈ ਮੇਰੇ ਸਕੂਲ ਦੇ ਸਾਰੇ ਅਧਿਆਪਕ ਮੇਰੇ ਪ੍ਰੇਰਣਾ ਸਰੋਤ ਬਣੇ ਹਨ ਅਤੇ ਅੱਜ ਮੈ ਆਪਣੇ ਮਾ-ਬਾਪ ਵਲੋ ਪੜਾਈ ਲਈ ਉਤਸ਼ਾਹਿਤ ਕਰਨ ਅਤੇ ਅਧਿਆਪਕਾ ਦੀ ਸਖਤ ਮਿਹਨਤ ਸਦਕਾ ਇਸ ਮੁਕਾਮ ਤੇ ਪਹੁੰਚੀ ਹਾ ਤੇ ਇਸ ਮੁਕਾਮ ਨੂੰ ਅੱਗੇ ਵੀ ਕਾਇਮ ਰਖਾਗੀ।ਇਸ ਮੌਕੇ ਪਰਿਵਾਰ ਵਲੋ ਖੁਸ਼ੀ ਚ ਘਰ-ਘਰ ਮਿੱਠੀਆ ਵੰਡੀ ਗਈ ਤੇ ਇਲਾਕੇ ਅੰਦਰ ਇਸ ਲੜਕੀ ਵਲੋ ਲਈ ਪੁਜੀਸ਼ਨ ਲਈ ਖੁਸ਼ੀ ਦਾ ਮਾਹੌਲ ਹੈ।