ਪ੍ਰਸ਼ਾਸਕ ਦੇ ਸਲਾਹਕਾਰ ਅਤੇ ਹੋਰਨ੍ਹਾਂ ਅਫਸਰਾਂ ਦੇ ਨਾਲ ਯੂ.ਟੀ. ਦੇ ਪਿੰਡਾਂ ਦੇ ਸਰਪੰਚਾਂ ਨਾਲ ਮਿਲੀ ਸਾਂਸਦ ਕਿਰਣ ਖੇਰ
ਸਾਂਸਦ ਨੇ ਪਿੰਡਾਂ ਦੀ ਸਮਸਿਆਵਾਂ ਨੂੰ ਸੁਣਿਆ ਅਤੇ ਪ੍ਰਸ਼ਾਸਨਿਕ ਆਹੁਦਦਾਰਾਂ ਦੀ ਮਦਦ ਨਾਲ ਉਨ੍ਹਾਂ ਦੇ ਹੱਲ ਦੇ ਲਈ ਜਲਦ ਕਦਮ ਚੁੱਕੇ ਜਾਣ ਦਾ ਵਿਸ਼ਵਾਸ ਦਿਵਾਇਆ
5 Dariya News
ਚੰਡੀਗੜ੍ਹ 27-May-2015
ਸ਼ਹਿਰ ਤੋਂ ਲੋਕਸਭਾ ਸਾਂਸਦ ਕਿਰਣ ਖੇਰ ਨੇ ਅੱਜ ਯੂ.ਟੀ. ਗੇਸਟ ਹਾਉਸ ਵਿਚ ਚੰਡੀਗੜ੍ਹ ਦੀ ਪੈਰੀਫੈਰੀ ਵਿਚ ਲੱਗਦੇ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿਚ ਪ੍ਰਸ਼ਾਸਕ ਦੇ ਸਲਾਹਕਾਰ ਵਿਜੈ ਦੇਵ, ਹੋਮ ਸੈਕਟਰੀ ਅਨੁਰਾਗ ਅਗਰਵਾਲ, ਫਾਈਨਾਂਸ ਸੈਕਟਰੀ ਸਰਵਜੀਤ ਸਿੰਘ, ਕਮਿਸ਼ਨਰ ਵਿਵੇਕ ਪ੍ਰਤਾਪ ਸਿੰਘ ਦੇ ਨਾਲ ਨਾਲ ਯੂ.ਟੀ. ਦੇ ਚੀਫ ਇੰਜੀਨਿਅਰ, ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਦੇ ਡਾਇਰੈਕਟਰ, ਪੰਚਾਇਤ ਸਮਿਤਿ ਦੇ ਚੇਅਰਮੈਨ, ਜਿਲਾ ਪਰਿਸ਼ਦ ਦੇ ਪ੍ਰਧਾਨ ਅਤੇ ਦੂਜੇ ਆਹੁਦੇਦਾਰਾਂ ਨੇ ਵੀ ਹਿੱਸਾ ਲਿਆ।ਪੰਚਾਇਤ ਸਮਿਤਿ ਦੇ ਪ੍ਰਧਾਨ ਸ਼ਿਗਾਰਾਂ ਸਿੰਘ ਅਤੇ ਸਰਪੰਚਾਂ ਨੇ ਸਾਂਸਦ ਕਿਰਣ ਖੇਰ ਨੂੰ ਪਿੰਡਾਂ ਦੀ ਸਮਸਿਆਵਾਂ ਬਾਰੇ ਦੱਸਿਆ, ਜਿਸ ਵਿਚ ਪਾਣੀ ਦਾ ਕਮੀ, ਸਟਰੀਟ ਲਾਈਟ, ਸੜਕਾਂ ਦੀ ਮੁਰਮੰਤ, ਸੜਕਾਂ ਦੀ ਰਿਕਾਰਪੈਟਿੰਗ, ਪਲੇਅ ਗਰਾਉਂਡ, ਸਫਾਈ ਵਿਵਸਥਾ ਆਦਿ ਸ਼ਾਮਲ ਸਨ। ਇਸਦੇ ਨਾਲ ਹੀ ਸਰਪੰਚਾਂ ਨੇ ਦੱਸਿਆ ਕਿ ਆਮ ਤੌਰ 'ਤੇ ਸਰਕਾਰ ਵੱਲੋਂ ਭੇਜੇ ਗਏ ਆਰਡਰ ਜਾਂ ਕਾਗਜਾਤ ਇੰਗਲਿਸ਼ ਵਿਚ ਹੁੰਦੇ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਸਮਝੱਣ ਵਿਚ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਇਸਦੇ ਪੰਜਾਬੀ ਅਨੁਵਾਦ ਦੇ ਲਈ ਅਪੀਲ ਕੀਤੀ, ਜਿਸਦੇ ਲਈ ਤੁਰੰਤ ਸਲਾਹਕਾਰ ਨੇ ਆਹੁਦਦਾਰਾਂ ਨੂੰ ਨਿਦਰੇਸ਼ ਦਿੱਤੇ।
ਹਿੱਸਾ ਲੈਣ ਵਾਲੇ ਕੁੱਝ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਸ.ਸੀ./ਐਸ.ਟੀ. ਦੇ ਸਰਟੀਫਿਕੇਟ ਹਾਸਿਲ ਕਰਨ ਵਿਚ ਖਾਸੀ ਦਿੱਕਤ ਆਉਂਦੀ ਹੈ, ਕਿਉਂਕਿ ਪ੍ਰਸ਼ਾਸਨ ਦੇ ਕੋਲ ਕਈ ਦਰਖਾਸਤਾਂ ਪਈਆਂ ਹਨ। ਇਹ ਸਮਸਿਆ ਵੀ ਸਾਹਮਣੇ ਲਿਆਂਦੀ ਗਈ ਕਿ ਲਾਲ ਡੋਰੇ ਦੇ ਬਾਹਰ ਪੈਂਦੀ ਕਾਲੋਨੀ ਨੂੰ ਵੀ ਮੁੱਢਲੀ ਸੁਵਿਧਾਵਾਂ ਜਿਵੇਂ ਕਿ ਬਿਜਲੀ, ਪਾਣੀ ਸਫਾਈ ਵਿਵਸਥਾ, ਸੜਕਾਂ ਆਦਿ ਪ੍ਰਦਾਨ ਕੀਤੀ ਜਾਉਣ। ਸਲਾਹਕਾਰ ਨੇ ਇਸ ਸਮਸਿਆ ਨੂੰ ਸੁਣਿਆ ਅਤੇ ਜਲਦ ਹੀ ਇਨ੍ਹਾਂ ਦੇ ਹੱਲ ਦਾ ਵਿਸ਼ਵਾਸ ਦਿਵਾਇਆ।ਸਾਂਸਦ ਕਿਰਣ ਖੇਰ ਨੇ ਸਾਰੀਆਂ ਨੂੰ ਦੱਸਿਆ ਕਿ ਪਿੰਡਾਂ ਦੀ ਇਨ੍ਹਾਂ ਸਮਸਿਆਵਾਂ ਤੋਂ ਉਹ ਜਾਣੂ ਹਨ ਅਤੇ ਅਜਿਹੇ ਕਈ ਮੁੱਦੇ ਉਨ੍ਹਾਂ ਹੋਮ ਮਿਨਿਸਟਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅੱਗੇ ਚੁੱਕੇ ਵੀ ਹਨ, ਜਿਸਦੇ ਲਈ ਮੁਮਕਿਨ ਕਦਮ ਚੁੱਕੇ ਵੀ ਜਾ ਰਹੇ ਹਨ। ਉਨ੍ਹਾਂ ਅਫਸਰਾਂ ਨਾਲ ਸਮੇਂ ਸੀਮਾ ਵਿਚ ਰਹਿੰਦੇ ਹੋਏ ਇਨ੍ਹਾਂ ਸਮਸਿਆਵਾਂ ਨੂੰ ਸੁਲਝਾਉਣ ਦੇ ਲਈ ਕਿਹਾ ਅਤੇ ਇਹ ਸੁਨਿਸ਼ਿਚਤ ਕੀਤਾ ਕਿ ਗ੍ਰਾਮੀਣ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁੱਢਲੀ ਸੁਵਿਧਾਵਾਂ ਦੀ ਕਮੀ ਨਾ ਹੋਵੇ।ਦੱਸਣ ਯੋਗ ਹੈ ਕਿ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਕਿਰਣ ਖੇਰ ਨੇ ਚੰਡੀਗੜ੍ਹ ਦੇ ਪਿੰਡ ਸਾਂਰਗਪੁਰ ਨੂੰ ਗੋਦ ਲਿਆ ਹੋਇਆ ਹੈ ਅਤੇ ਇਸ ਨੂੰ ਮਾਰਡਨ ਬਨਾਉਣ ਦੇ ਲਈ ਕੰਮ ਜਾਰੀ ਹੈ। ਕਿਰਣ ਦਾ ਸੁਪਣਾ ਹੈ ਕਿ ਚੰਡੀਗੜ੍ਹ ਦਾ ਹਰੇਕ ਪਿੰਡ ਮਾਰਡਨ ਹੋਵੇ। ਉਨ੍ਹਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਆਪਣੀ ਸਮਸਿਆਵਾਂ ਦੇ ਨਾਲ ਕਿਸੇ ਵੀ ਸਮੇਂ ਉਹ ਉਨ੍ਹਾਂ ਦੇ ਦਫ਼ਤਰ ਵਿਚ ਆਕੇ ਮਿਲ ਸਕਦੇ ਹਨ ਅਤੇ ਨਾਲ ਹੀ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਸਮਸਿਆਵਾਂ ਦੇ ਹੱਲ ਦੇ ਲਈ ਸਖਤ ਕਦਮ ਚੁੱਕੇ ਜਾਣਗੇਂ।