5 Dariya News

ਰਾਹੁਲ ਗਾਂਧੀ ਨੂੰ ਮੀਤ ਪ੍ਰਧਾਨ ਬਣਾਏ ਜਾਣ 'ਤੇ ਪੰਜਾਬ ਕਾਂਗਰਸ ਨੇ ਜਤਾਈ ਖੁਸ਼ੀ

5 ਦਰਿਆ ਨਿਊਜ਼

ਚੰਡੀਗੜ੍ਹ 20-Jan-2013

ਰਾਹੁਲ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੀਤ ਪ੍ਰਧਾਨ ਬਣਾਉਣ 'ਤੇ ਪੰਜਾਬ ਕਾਂਗਰਸ ਨੇ ਖੁਸ਼ੀ ਜਤਾਉਂਦੇ ਕਿਹਾ ਹੈ ਕਿ ਇਸ ਨਾਲ ਪਾਰਟੀ 'ਚ ਨਵਾਂ ਜੋਸ਼ ਆਏਗਾ। ਇਥੇ ਜਾਰੀ ਬਿਆਨ 'ਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਧੂਰੀ ਤੋਂ ਐਮਐਲਏ ਅਰਵਿੰਦ ਖੰਨਾ ਨੇ ਰਾਹੁਲ ਗਾਂਧੀ ਦੀ ਪਾਰਟੀ ਦੇ ਮੀਤ ਪ੍ਰਧਾਨ ਵਜੋਂ ਨਿਯੁਕਤੀ 'ਤੇ ਖੁਸ਼ੀ ਜਤਾਉਂਦੇ ਕਿਹਾ ਹੈ ਕਿ ਦੇਸ਼ ਭਰ ਦੇ ਪਾਰਟੀ ਆਗੂ ਤੇ ਵਰਕਰ ਇਸ ਖਬਰ ਤੋਂ ਬਾਅਦ ਬਹੁਤ ਖੁਸ਼ ਹਨ। ਖੰਨਾ ਨੇ ਕਿਹਾ ਕਿ ਕਾਂਗਰਸ 'ਚ ਹਰ ਕੋਈ 2014 ਲੋਕ ਸਭਾ ਚੋਣਾਂ 'ਚ ਰਾਹੁਲ ਗਾਂਧੀ ਨੂੰ ਪਾਰਟੀ ਦੀ ਅਗੁਵਾਈ ਕਰਦੇ ਦੇਖਦਾ ਚਾਹੁੰਦਾ ਹੈ, ਜੋ ਦੇਸ਼ ਦੇ ਨੌਜਵਾਨ ਲਈ ਇਕ ਪ੍ਰੇਰਨਾ ਸ੍ਰੋਤ ਬਣ ਕੇ ਉਭਰੇ ਹਨ। ਰਾਹੁਲ ਗਾਂਧੀ ਨੇ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਸਨੂੰ ਅੰਦਰੂਨੀ ਲੋਕਤੰਤਰ ਦੀ ਇਕ ਮਿਸਾਲ ਬਣਾਇਆ ਹੈ। ਧੂਰੀ ਤੋਂ ਐਮਐਲਏ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਹਿਦਾਇਤਾਂ ਹੇਠ ਨਿਸ਼ਚਿਤ ਤੌਰ 'ਤੇ ਰਾਹੁਲ ਗਾਂਧੀ ਅਗਲੀ ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਲਾਉਣਗੇ। ਲੋਕ ਤੇ ਵਿਸ਼ੇਸ਼ ਕਰਕੇ ਦੇਸ਼ ਦਾ ਨੌਜਵਾਨ ਉਨ੍ਹਾਂ ਵੱਲੋਂ ਨਜਰ ਟਿਕਾਈ ਬੈਠਾ ਹੈ।