5 Dariya News

ਰਾਜ ਦੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 15 ਜੂਨ ਤੋਂ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਵਾਈ ਜਾਏਗੀ: ਤੋਤਾ ਸਿੰਘ

ਰਾਜ ਵਿੱਚ ਯੂਰੀਆ ਅਤੇ ਡੀ.ਏ.ਪੀ. ਦੀ ਕੋਈ ਘਾਟ ਨਹੀਂ

5 Dariya News

ਚੰਡੀਗੜ੍ਹ 19-May-2015

ਪੰਜਾਬ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ੦ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫਸਰਾਂ ਨਾਲ ਰਾਜ ਦੇ ਵਿੱਚ ਬੀਜੀ ਜਾਣ ਵਾਲੀ ਸਾਉਣੀ ਦੀਆਂ ਫਸਲਾਂ ਲਈ ਅਗੇਤੇ ਪ੍ਰਬੰਧਾਂ ਦੇ ਜਾਇ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਰਾਜ ਦੇ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਲਈ ਢੁੱਕਵੇਂ ਅਤੇ ਲੋੜੀਂਦੇ ਉਪਰਾਲੇ ਕਰਨ ਅਤੇ ਖਾਦਾਂ ਦੀ ਵੰਡ ਨੂੰ ਸੁਚਾਰੂ ਢੰਗ ਨਾਲ ਕਰਨਾ ਯਕੀਨੀ ਬਣਾਉਣ।ਮੰਤਰੀ ਨੇ ਦੱਸਿਆ ਕਿ ਰਾਜ ਵਿੱਚ 70 ਪ੍ਰਤੀ੍ਹਤ ਤੋਂ ਵੱਧ ਯੂਰੀਆ ਅਤੇ 60 ਪ੍ਰਤੀ੍ਹਤ ਤੋਂ ਵੱਧ ਡੀ.ਏ.ਪੀ. ਖਾਦ ਉਪਲੱਬਧ ਹੈ ਅਤੇ ਰਾਜ ਦੇ ਕਿਸਾਨਾਂ ਨੂੰ ਖਾਦ ਅਤੇ ਯੂਰੀਆ ਦੀ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ| ਝੋਨੇ ਦੀ ਬਿਜਾਈ 15 ਜੂਨ ਤੋਂ ਹੁਰੂ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਵੱਖ^ਵੱਖ ਪੜਾਵਾਂ ਵਿੱਚ ਵਰਤੀ ਜਾਣ ਵਾਲੀ ਖਾਦ ਅਤੇ ਡੀ.ਏ.ਪੀ. ਉਨ੍ਹਾਂ ਨੂੰ ਲੋੜ ਅਨੁਸਾਰ ਬਿਨਾਂ ਕਿਸੇ ਕਾਣੀ ਵੰਡ ਤੇ ਕਰਨ ਅਤੇ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਸਬੰਧੀ ਜਾਗਰੁਕ ਕਰਨ|ਉਨ੍ਹਾਂ ਦੱਸਿਆ ਕਿ ਰਾਜ ਵਿੱਚ ਝੋਨਾ, ਮੱਕੀ ਅਤੇ ਕਪਾਹ ਦੇ ਪ੍ਰਮਾਣਿਤ ਬੀਜ ਉਪਲੱਬਧ ਹਨ ਅਤੇ ਕਿਸਾਨ ਆਪਣੀ ਮਿੱਟੀ ਵਿੱਚ ਲੋੜੀਂਦੇ ਤੱਤਾਂ ਸਬੰਧੀ ਪਰਖ ਕਰਵਾਉਣ ਉਪਰੰਤ ਹੀ ਅਗਲੀ ਫਸਲ ਬੀਜਣ ।

ਉਨ੍ਹਾਂ ਪੰਜਾਬ ਰਾਜ ਪਾਵਰ ਕਾਰਪੋਰ੍ਹੇਨ ਲਿਮਟਿਡ ਦੇ ਉੱਚ ਅਧਿਕਾਰੀਆਂ ਨੂੰ 10 ਜੂਨ ਤੋਂ ਪਿੰਡਾਂ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਕਿਹਾ ਅਤੇ ਜੇਕਰ ਬਿਜਲੀ ਸਪਲਾਈ ਦੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਸਬੰਧੀ ਸੂਚਨਾ ਪਹਿਲਾਂ ਪਿੰਡਾਂ ਦੇ ਸਰਪੰਚਾਂ, ਸਬੰਧਤ ਜਿਲ੍ਹਿਆਂ ਦੇ ਖੇਤੀਬਾੜੀ ਅਫਸਰਾਂ ਅਤੇ ਕਿਸਾਨ ਕਾਲ ਸੈਟਰਾਂ ਤੇ ਦੇਣ ਤਾਂ ਕਿ ਕਿਸਾਨਾਂ ਨੂੰ ਇਸ ਸਬੰਧੀ ਅਗਾਓ ਸੂਚਨਾ ਪ੍ਰਾਪਤ ਹੋ ਸਕੇ ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਸਾਲ ਫਸਲੀ ਵਿਭਿੰਨਤਾ ਪ੍ਰੋਗਰਾਮ^ਫਾਰਮ ਮੈਕੇਨਾਈਜੇਸ਼ਨ ਅਤੇ ਵੈਲਿਊ ਅਡੀ੍ਹਲ ਕੰਪੋਨੈਂਟ ਸਕੀਮ ਤਹਿਤ ਰਾਜ ਦੇ ਕਿਸਾਨਾਂ ਨੂੰ 38.10 ਕਰੋੜ ਰੁਪਏ ਦੀਆਂ 21576 ਵੱਖ^ਵੱਖ ਖੇਤੀ^ਮਸ਼ੀਨਰੀ ਮੁਹੱਈਆ ਕਰਵਾਈ ਗਈ । ਉਨ੍ਹਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਰਾਜ ਵਿੱਚ ਵੱਖ^ਵੱਖ ਤਰ੍ਹਾਂ ਦੇ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਟਰੇਨਿੰਗ ਕੈਂਪ ਆਯੋਜਿਤ ਕਰਵਾਉਣ ਲਈ ਕਿਹਾ ਤਾਂ ਕਿ ਕਿਸਾਨਾਂ ਨੂੰ ਹਰ ਪੱਖੋਂ ਜਾਣਕਾਰੀ ਉਪਲੱਬਧ ਹੋ ਸਕੇ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ^ਖਸੁੱਟ ਨਾ ਹੋਵੇ ।ਮੀਟਿੰਗ ਵਿੱਚ ਸ਼੍ਰੀ ਸਰੇਸ਼ ਕੁਮਾਰ ਵਧੀਕ ਮੁੱਖ ਸਕੱਤਰ ਖੇਤੀਬਾੜੀ, ਸ੍ਰ. ਬਲਵਿੰਦਰ ਸਿੰਘ ਸਿੱਧੂ ਕਮਿਸ਼ਨਰ ਖੇਤੀਬਾੜੀ, ਸ੍ਰ. ਮੰਗਲ ਸਿੰਘ ਸੰਧੂ ਡਾਇਰੈਕਟਰ ਖੇਤੀਬਾੜੀ, ਸ੍ਰ. ਦੀਪਇੰਦਰ ਸਿੰਘ ਸਕੱਤਰ ਮੰਡੀ ਬੋਰਡ ਤੋਂ ਇਲਾਵਾ ਵਿਭਾਗ ਦੇ ਹੋਰ ਸੀਨੀਅਰ ਉੱਚ ਅਧਿਕਾਰੀ ਸਮੂਹ ਜੁਆਇੰਟ ਡਾਇਰੈਕਟਰਜ਼ ਅਤੇ ਰਾਜ ਦੇ ਸਮੂਹ ਖੇਤੀਬਾੜੀ ਅਫਸਰ ਵੀ ਮੌਜੂਦ ਸਨ ।

TOTA SINGH