5 Dariya News

ਇਲੈਕਟ੍ਰੋਨਿਕ ਅਤੇ ਸਾਇੰਸਟਿਕ ਯੁਗ ਵਿਚ ਜਾਤ ਪਾਤ ਨਾਲ ਸਮਾਜ ਨਹੀ ਚਲ ਸਕਦਾ : ਮਦਨ ਮੋਹਨ ਮਿੱਤਲ

ਡਾ. ਭੀਮ ਰਾਓ ਅੰਬੇਦਕਰ ਜੀ ਦੇ 125 ਵੇਂ ਜਨਮ ਦਿਨ ਦੀ ਵਰ੍ਹੇ ਗੰਢ ਮੌਕੇ ਸ਼ਰਧਾ ਦੇ ਫੁੱਲ ਕੀਤੇ ਭੇਂਟ

5 Dariya News

ਐਸ.ਏ.ਐਸ ਨਗਰ 16-May-2015

ਅੱਜ ਇਲੈਕਟ੍ਰੋਨਿਕ ਅਤੇ ਸਾਇੰਸ ਦਾ ਯੁੱਗ ਹੈ ਇਸ ਯੁੱਗ ਵਿਚ ਜਾਤ ਪਾਤ ਨਾਲ ਸਮਾਜ ਨਹੀ ਚਲ ਸਕਦਾ ਅਤੇ ਨਾ ਹੀ ਦੇਸ਼ ਵਿਚ ਵਿਕਾਸ ਹੋ ਸਕਦਾ ਹੈ । ਇਨਾਂਹ ਵਿਚਾਰਾਂ ਦਾ ਪ੍ਰਗਟਾਵਾ ਉਦਯੋਗ ਤੇ ਵਣਜ, ਤਕਨੀਕੀ ਸਿੱਖਿਆ ਤੇ ਉਦਯੋਗ ਸਿਖਲਾਈ ਅਤੇ ਸੰਸਦੀ ਮਾਮਲੇ ਬਾਰੇ ਮੰਤਰੀ ਮਦਨ ਮੋਹਨ ਮਿੱਤਲ ਨੇ ਸ੍ਰੀ ਗੁਰੂ ਰਵੀਦਾਸ ਭਵਨ ਫੇਜ਼-7 ਐਸ.ਏ.ਐਸ ਨਗਰ ਵਿਖੇ ਫੋਰਮ ਫਾਰ ਵੀਕਰ ਸੈਕਸ਼ਨਸ, ਪੰਜਾਬ ਵੱਲੋਂ ਡਾ. ਭੀਮ ਰਾਓ ਅੰਬੇਦਕਰ ਜੀ ਦੇ 125 ਵੇਂ ਜਨਮ ਦਿਨ ਦੀ ਵਰ੍ਹੇ ਗੰਢ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ । ਉਨਾਂਹ ਕਿਹਾ ਕਿ ਦੇਸ਼ ਵਿਚ ਹੁਣ ਉਹ ਪ੍ਰਥਾ ਖਤਮ ਹੋ ਗਈ ਹੈ ਕਿ ਸਿਰ ਤੇ ਮੈਲਾ ਢੋਇਆ ਜਾਵੇ। ਇਸ ਕੋਹੜ ਨੂੰ ਖਤਮ ਕਰਨ ਲਈ 5 ਸਾਲਾਂ ਵਿਚ ਹਰੇਕ ਘਰ 'ਚ ਸਰਕਾਰ ਵੱਲੋਂ ਲੈਟਰੀਨ ਦੀ ਵਿਵਸਥਾ ਕਰਵਾਈ ਜਾਵੇਗੀ।ਮਿੱਤਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਵਾਂਗ ਗਰੀਬਾਂ ਅਤੇ ਔਰਤਾਂ ਦੇ ਹੱਕਾਂ ਦੀ ਰੱਖਿਆ ਕਰਨ ਵਾਲਾ ਯੋਧਾ ਕੋਈ ਕੋਈ ਹੁੰਦਾ ਹੈ। ਉਨਾਂਹ ਕਿਹਾ ਕਿ ਕਈ ਰਾਜਨੀਤਿਕ ਪਾਰਟੀਆਂ ਦਲਿਤ ਵੋਟ ਬੈਕ ਦੇ ਸਿਰ ਤੇ ਕਈ ਸਾਲ ਰਾਜ ਕਰਦੀਆਂ ਰਹੀਆਂ ਪਰ ਉਨਾਂਹ ਦਲਿਤਾਂ ਦੇ ਵਿਕਾਸ ਲਈ ਕੁਝ ਨਹੀ ਕੀਤਾ। ਉਨਾਂਹ ਕਿਹਾ ਕਿ ਦੇਸ਼ ਦੇ ਵਿਕਾਸ ਲਈ ਸਾਨੂੰ ਜਾਤ ਪਾਤ ਤੋਂ ਉਪਰ ਉਠਣਾ ਹੋਵੇਗਾ । ਪਿੰਡਾਂ ਵਿਚ ਧਰਮਸ਼ਾਲਾ, ਸ਼ਮਸ਼ਾਨ ਘਾਟ ਇਥੋਂ ਤੱਕ ਕੇ ਧਾਰਮਿਕ ਅਸਥਾਨ ਵੀ ਜਾਤਪਾਤ ਦੇ ਨਾਵਾਂ ਨਾਲ ਉਸਾਰੇ ਜਾ ਰਹੇ ਹਨ ਜੋ ਵਿਕਾਸ ਲਈ ਘਾਤਕ ਸਾਬਤ ਹੋ ਸਕਦੇ ਹਨ। 

ਇਸ ਲਈ ਲੋੜ ਹੈ ਕਿ ਜਾਤਪਾਤ ਤੋਂ ਉਪਰ ਉਠਕੇ ਸਮਾਜਿਕ ਪ੍ਰਸÎਥਿਤੀਆਂ ਅਨੁਸਾਰ ਸਾਂਝੇ ਅਸਥਾਨ ਉਸਾਰੇ ਜਾਣ। ਉਨਾਂਹ ਫੋਰਮ ਫਾਰ ਵੀਕਰ ਸ਼ੈਕਸ਼ਨ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਇਹ ਫੋਰਮ ਅਤੇ ਹੋਰ ਐਨ.ਜੀ.ਓ ਵੱਲੋਂ ਕੀਤੇ ਜਾ ਰਹੇ ਕੰਮ ਸਰਕਾਰੀ ਕੰਮ ਦਾ ਹੀ ਇਕ ਹਿੱਸਾ ਹੈ । ਸਰਕਾਰੀ ਨੀਤੀਆਂ ਨੂੰ ਹੇਠਲ ਪੱਥਰ ਤੱਕ ਪਹੁੰਚਾਉਣਾ ਅਤੇ ਜੋ ਲੋਕ ਸਰਕਾਰ ਤੱਕ ਪਹੁੰਚ ਨਹੀਂ ਕਰ ਸਕਦੇ ਉਨਾਂਹ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਵਾਉਣਾ ਐਨ.ਜੀ.ਓ ਵੱਲੋਂ ਕੀਤੇ ਗਏ ਕੰਮ ਸਰਕਾਰ ਦੇ ਕੰਮਾਂ ਦਾ ਹਿੱਸਾ ਬਣਦਾ ਹੈ। ਸ੍ਰੀ ਮਿੱਤਲ ਨੇ ਡਾ. ਭੀਮ ਰਾਓ ਅੰਬੇਦਕਰ ਦੇ 125 ਵੇਂ ਜਨਮ ਦਿਵਸ ਮੌਕੇ ਉਨਾਂ੍ਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਮਾਜ ਉਨਾਂਹ ਲੋਕਾਂ ਦੇ ਹੀ ਜਨਮ ਦਿਵਸ ਮਨਾਂਉਂਦਾ ਹੈ ਜਿਨਾਂਹ ਨੇ ਸਮਾਜ ਨੂੰ ਕੋਈ ਨਾ ਕੋਈ  ਦੇਣ ਦਿੱਤੀ ਹੁੰਦੀ ਹੈ ਅਤੇ ਆਪ ਕੁਝ ਨਹੀ ਲਿਆ ਹੁੰਦਾ । ਸ੍ਰੀ ਮਿੱਤਲ ਨੇ ਫੋਰਮ ਵੱਲੋਂ ਰੱਖੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਿਹੜੇ ਕੰਮ ਸਰਕਾਰੀ ਪੱਧਰ ਤੇ ਕਰਨ ਯੋਗ ਹਨ ਉਨਾਂ੍ਹ ਨੂੰ ਸਰਕਾਰ ਕੋਲ ਅਤੇ ਜਿਹੜੇ ਪਾਰਟੀ ਪੱਧਰ ਤੇ ਕਰਨ ਯੋਗ ਹਨ ਉਨਾਂ੍ਹ ਨੂੰ ਪਾਰਟੀ ਕੋਲ ਉਠਾਕੇ ਪੂਰਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨਾਂਹ ਸ਼ਮਾਂ ਰੋਸ਼ਨ ਕਰਕੇ ਸਮਾਗਮ ਦਾ ਅਗਾਜ਼ ਕੀਤਾ। ਉਨਾਂ੍ਹ ਇਸ ਮੌਕੇ ਸ਼੍ਰੀ ਜੇ.ਆਰ ਕੁੰਡਲ ਵੱਲੋਂ ਲਿਖੀ ਕਿਤਾਬ ਰਲੀਜ਼ ਕੀਤੀ ਅਤੇ ਫੋਰਮ ਵੱਲੋਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ।

ਚੇਅਰਪਰਸਨ ਫੋਰਮ ਫਾਰ ਦਾ ਵੀਕਰ ਸੈਕਸ਼ਨਸ, ਪੰਜਾਬ ਅਤੇ ਸੇਵਾ ਮੁਕਤ ਆਈ.ਏ.ਐਸ ਸ੍ਰੀ ਆਰ.ਐਲ ਕਲਸੀ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਅਤੇ ਅਨਸੂਚਿਤ ਜਨ ਜਾਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨਾਂ੍ਹ ਕਿਹਾ ਕਿ ਅੱਜ ਅਸੀਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦੀ 125 ਵੀਂ ਵਰ੍ਹੇ ਗੰਢ ਮਨਾ ਰਹੇ ਹਾਂ। ਉਨਾਂ੍ਹ ਦਾ ਤਹੀਆ ਸੀ ਕਿ ਜਾਤਪਾਤ ਨੂੰ 100 ਫੀਸਦੀ ਖਤਮ ਕੀਤਾ ਜਾਵੇਗਾ। ਪਰ ਦੇਸ਼ ਅਜ਼ਾਦ ਹੋਏ ਨੂੰ 67 ਸਾਲ ਹੋ ਚੁੱਕੇ ਹਨ ਅਤੇ ਜਾਤਪਾਤ ਦਾ ਵਿਵਰਣ ਅੱਜ ਵੀ ਮੌਜੂਦ ਹੈ। ਉਨਾਂ੍ਹ ਕਿਹਾ ਕਿ ਦੇਸ਼ ਦੇ ਵਿਕਾਸ ਲਈ ਵਿਧਾਨ ਸਭਾ ਅਤੇ ਸੰਸਦ ਵਿਚ ਗਰੀਬਾਂ ਦੀਆਂ ਸਮੱਸਿਆਵਾਂ ਤੇ ਵਿਕਾਸ ਲਈ ਜ਼ਿਆਦਾ ਸਵਾਲ ਲੱਗਣੇ ਚਾਹੀਦੇ ਹਨ। ਅੱਜ ਦੇਸ਼ ਵਿਚ ਭਾਰਤ ਦਾ ਸੰਵਿਧਾਲ ਰਚੇਤਾ ਦੀ ਫਿਲਾਸਫੀ ਖਤਮ ਹੁੰਦੀ ਜਾ ਰਹੀ। ਜਦਕਿ ਡਾ. ਸਾਹਿਬ ਦੀ ਫਿਲਾਸਫੀ ਗਰੀਬਾਂ ਅਤੇ ਔਰਤਾਂ ਦੀ ਰੱਖਿਆ ਅਤੇ ਦੇਸ਼ ਨੂੰ ਜਾਤਪਾਤ ਮੁਕਤ ਕਰਕੇ ਵਿਕਸ਼ਸੀਲ ਦੇਸ਼ ਬਣਾਉਣ ਦੀ ਸੀ। ਸ੍ਰੀ ਕਲਸੀ ਨੇ ਮੰਗ ਕੀਤੀ ਕਿ ਦੇਸ਼ ਅਤੇ ਰਾਜ ਵਿਚ ਹਰੇਕ ਜਿਲਾ੍ਹ ਸਦਰ ਮੁਕਾਮ ਤੇ ਡਾ. ਅੰਬੇਦਕਰ ਭਵਨ ਉਸਾਰੇ ਜਾਣ । ਦੇਸ਼ ਵਿਚ ਹਰੇਕ ਰਾਜ ਦੀ ਰਾਜਧਾਨੀ ਵਿਚ ਡਾ. ਸਾਹਿਬ ਦੇ ਨਾਮ ਤੇ ਇਕ ਸਟੇਟ ਲੈਵਲ ਦਾ ਟਰੇਨਿੰਗ ਇਨਸਟੀਚਿਊਟ ਸਥਾਪਿਤ ਕੀਤਾ ਜਾਵੇ ਜਿਥੇ ਦਲਿਤ ਬੱਚਿਆਂ ਨੂੰ ਆਈ.ਏ. ਐਸ,ਆਈ.ਪੀ.ਐਸ, ਆਈ.ਆਈ.ਟੀ, ਆਈ.ਆਈ.ਐਮ, ਬੈਕਿੰਗ ਸਰਵਿਸ, ਇੰਜਨੀਅਰ, ਮੈਡੀਕਲ ਦੇ ਵਿਚ ਦਾਖਲੇ ਲਈ ਕੋਚਿੰਗ ਦਿੱਤੀ ਜਾਵੇ।

ਇਸ ਮੌਕੇ ਸੇਵਾ ਮੁਕਤ ਡਾਇਰੈਕਟਰ ਇਨਫੋਰਮੇਸ਼ਨ ਬਿਊਰੋ ਭਾਰਤ ਸਰਕਾਰ ਸ੍ਰੀ ਚਮਨ ਲਾਲ, ਸੇਵਾ ਮੁਕਤ ਆਈ.ਐਫ.ਐਸ ਸ੍ਰੀ ਬਨਾਰਸੀ ਦਾਸ, ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸੇਵਾ ਮੁਕਤ ਆਈ.ਏ.ਐਸ ਅਤੇ ਚੀਫ ਪੈਟਰਨ ਫੋਰਮ ਫਾਰ ਦਾ ਵੀਕਰ ਸੈਕਸ਼ਨਸ, ਪੰਜਾਬ ਸ੍ਰੀ ਜੇ.ਆਰ.ਕੁੰਡਲ ਨੇ ਮੁੱਖ ਮਹਿਮਾਨ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ।  ਪੰਜਾਬ ਅਨੁਸੂਚਿਤ ਜਾਤੀ ਭੌਂ ਵਿਕਾਸ ਤੇ ਵਿੱਤ ਨਿਗਮ ਦੇ ਸੇਵਾ ਮੁਕਤ ਜਨਰਲ ਮੈਨੇਜਰ ਸ੍ਰੀ ਡੀ.ਆਰ.ਪਾਉਲ ਨੇ ਸਟੇਜ ਸਕੱਤਰ ਵੱਜੋਂ ਸੇਵਾ ਨਿਭਾਈ। ਇਸ ਮੌਕੇ ਸੇਵਾ ਮੁਕਤ ਡੀ.ਜੀ.ਪੀ ਸ੍ਰੀ ਕੇ.ਕੇ. ਅਤਰੀ, ਸੇਵਾਮੁਕਤ ਏ.ਡੀ.ਜੀ.ਪੀ ਸ੍ਰੀ ਬਖਸ਼ੀ ਰਾਮ, ਪ੍ਰਧਾਨ ਗੁਰੂ ਰਵੀਦਾਸ ਨੌਜਵਾਨ ਸਭਾ ਸ੍ਰੀ ਆਰ.ਏ.ਸੁਮਨ, ਸ੍ਰੀ ਆਰ.ਐਲ ਸਭਰਵਾਲ, ਸ੍ਰੀ ਰਾਮ ਅਰਸ਼, ਐਸ.ਡੀ.ਐਮ ਮੋਹਾਲੀ ਸ੍ਰੀ ਲਖਮੀਰ ਸਿੰਘ, ਸ੍ਰੀ ਰਾਜਮੱਲ ਸਮੇਤ ਹੋਰ ਉੱਘੀਆਂ ਸਖਸ਼ੀਅਤਾ ਵੀ ਮੌਜੂਦ ਸਨ।