5 Dariya News

ਪੰਜਾਬ ਸਰਕਾਰ ਅਤੇ ਨਾਬਾਰਡ ਵਲੋਂ ਆਧੁਨਿਕ ਭੰਡਾਰ ਘਰਾਂ ਦੀ ਉਸਾਰੀ ਲਈ ਸਮਝੋਤੇ ਤੇ ਹਸਤਾਖਰ

1681 ਕਰੋੜ ਦੀ ਲਾਗਤ ਨਾਲ ਪੂਰਾ ਹੋਵੇਗਾ ਪ੍ਰੋਜੈਕਟ ਸ਼ੁਰੂਆਤੀ ਕਾਰਜਾਂ ਲਈ 210 ਕਰੋੜ ਦੀ ਦਿਤੀ ਗਈ ਪ੍ਰਵਾਨਗੀ

5 Dariya News

ਚੰਡੀਗੜ੍ਹ 15-May-2015

ਪੰਜਾਬ ਸਰਕਾਰ ਅਤੇ ਨਾਬਾਰਡ ਵਲੋਂ ਸਾਂਝੇ ਤੌਰ ਤੇ ਕੀਤੇ ਗਏ  ਕਰਾਰ ਮੁਤਾਬਕ ਸੂਬੇ ਵਿੱਚ ਵੱਖ-ਵੱਖ ਥਾਂਵਾਂ ਤੇ 10 ਭੰਡਾਰ ਘਰਾਂ ਦੀ ਉਸਾਰੀ ਕੀਤੀ ਜਾਵੇਗੀ।ਇਹ ਆਧੁਨਿਕ ਸਟੀਲ ਮਕੈਨੀਕਲ ਭੰਡਾਰ ਘਰ (ਸੈਲੋ) ਦੀ ਅਨਾਜਾਂ ਨੂੰ ਸਟੋਰ ਕਰਨ ਦੀ ਸਮਰੱੱਥਾ 5 ਲੱਖ ਟਨ ਤੋ ਵੀ ਵੱਧ ਹੋਵੇਗੀ।ਇਹਨਾਂ ਸ਼ੈਲਰਾਂ ਦੀ ਉਸਾਰੀ ਨਾਬਕੋਨਸ ਦੇ ਸੁਝਾਵਾਂ ਮੁਤਾਬਕ ਕੀਤੀ ਜਾਵੇਗੀ  ਜੋ ਕਿ ਨਾਬਾਰਡ ਦੀ ਹੀ ਇਕ ਸ਼ਾਖਾ ਹੈ।ਇਹ ਭੰਡਾਰ ਘਰ ਵਿਸ਼ੇਸ਼ ਤੋਰ ਤੇ ਮੰਡੀਆਂ ਵਿਚ ਖੁੱਲੇ ਤੋਰ ਤੇ ਰੱਖੇ ਜਾਣ ਵਾਲੇ ਅਨਾਜਾਂ ਨੂੰ ਲਈ ਉਸਾਰੇ ਜਾ ਰਹੇ ਹਨ। ਇਹ ਸਾਂਝਾ ਕਰਾਰ ਪੰਜਾਬ ਸਰਕਾਰ ਵਲੋਂ ਸ਼੍ਰੀ ਐਸ.ਐਸ.ਜੋਲਲ,ਐਮ.ਡੀ.ਪਨਗ੍ਰੇਨ ਅਤੇ ਨਾਬਾਰਡ ਵਲੋਂ ਸ਼੍ਰੀ ਨਰੇਸ਼ ਗੁਪਤਾ ਚੀਫ ਜਨਰਲ ਮਨੇਜਰ ਨਾਬਾਰਡ ਵਿਚਕਾਰ ਖੁਰਾਕ ਮੰਤਰੀ,ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ,ਪ੍ਰਮੁੱਖ ਸੱਕਤਰ,ਖੁਰਾਕ,ਜੀ.ਵਜਰਾਲਿੰਗਮ, ਡਾਇਰੈਕਟਰ, ਵਿੱਤ,ਸ਼੍ਰੀ ਐਮ.ਐਸ. ਸਾਰੰਗ, ਚੈਅਰਮੈਨ, ਪਨਗ੍ਰੇਨ,ਸ਼੍ਰੀ ਡੀ.ਐਸ.ਗਰੇਵਾਲ ਅਤੇ  ਹਾਲ ਹੀ ਵਿਚ ਨਿਯੁਕਤ ਹੋਣ ਵਾਲੇ ਚੀਫ ਜਨਰਲ ਮੈਨੇਜਰ ਸ਼੍ਰੀ ਪੀ.ਐਮ. ਗੋਰੇ  ਅਤੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜਰੀ ਵਿਚ ਕੀਤਾ ਗਿਆ। 

ਇਸ ਪ੍ਰੌਜੈਕਟ ਉਤੇ ਕੁੱੱਲ 1691 ਕਰੋੜ ਦਾ ਖਰਚਾ ਆਵੇਗਾ ਜਿਸ ਨੂੰ  ਵੱਖ-ਵੱਖ ਪੜਾਅ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ।ਇਸ ਦੇ ਪਹਿਲੇ ਪੜਾਅ ਦੀ ਉਸਾਰੀ ਲਈ 210 ਕਰੋੜ ਰੁਪਏ ਦੀ ਪ੍ਰਵਾਨਗੀ ਦਿੱੱਤੀ ਜਾ ਚੁੱਕੀ ਹੈ।ਖੁਰਾਕ ਵਿਭਾਗ ਵਲੋਂ ਇਹਨਾਂ ਭੰਡਾਰ ਘਰਾਂ ਦੇ ਲਈ  ਥਾਂਵਾਂ ਦਾ ਚੁਨਾਵ ਵੀ ਕਰ ਲਿਆ ਗਿਆ ਹੈ। ਨਾਬਾਰਡ ਟੀਮ ਨਾਲ ਗੱਲ ਕਰਦੇ ਹੋਏ ਖੁਰਾਕ ਮੰਤਰੀ ਨੇ ਕਿਹਾ ਕਿ ਇਕ-ਦੋ ਦਿਨਾਂ ਵਿਚ ਹੀ ਭੰਡਾਰ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਪ੍ਰੋਜੈਕਟ ਦੀ ਮੁਕੰਮਲ ਉਸਾਰੀ 10 ਮਹੀਨਿਆਂ ਦੇ ਦੌਰਾਨ 16 ਮਾਰਚ,2016 ਤੱਕ ਕਰ ਦਿੱਤੀ ਜਾਵੇਗੀ।ਮੰਤਰੀ ਨੇ ਦੱੱਸਿਆ ਕਿ ਇਹਨਾਂ ਆਧੁਨਿਕ ਭੰਡਾਰ ਘਰਾਂ ਦੀ ਉਸਾਰੀ ਦਾ ਕਾਰਜ ਵਿਸ਼ਵ ਬੈਂਕ ਦੀ ਸਹਾਇਤਾ  ਨਾਲ ਸਾਲ 2011 ਵਿਚ ਖੁਰਾਕ ਵਿਭਾਗ,ਪੰਜਾਬ ਵਲੋਂ ਸ਼ੁਰੂ ਕੀਤਾ ਗਿਆ, ਜਿਸ ਲਈ ਵਿਸ਼ਵ ਬੈਂਕ ਦੀ ਸੰਸਥਾ ,ਅੰਤਰ ਰਾਸ਼ਟਰੀ ਵਿੱਤ ਕਾਰਪੋਰੇਸ਼ਨ  ਵਲੋਂ ਪ੍ਰੋਜੈਕਟ ਨੂੰ ਵੱੱਧਿਆ ਕਾਰਗੁਜਾਰੀ ਦੇ ਅਧਾਰ ਤੇ ਆਵਾਰਡ ਵੀ ਦਿੱਤਾ ਗਿਆ। ਚੀਫ ਜਨਰਲ ਮੈਨੇਜਰ ਨਾਬਾਰਡ ਸ਼੍ਰੀ ਨਰੇਸ਼ ਗੁਪਤਾ ਨੇ ਕਿਹਾ ਕਿ ਨਾਬਾਰਡ ਵਲੋਂ  ਭੰਡਾਰ ਘਰ  ਪ੍ਰੋਜੈਕਟ  ਲਈ ਪੂਰਨ ਤੋਰ ਤੇ ਹਰ ਤਰ੍ਹਾਂ ਦੀ ਵਿੱਤੀ ਅਤੇ ਤਕਨੀਕੀ ਮਦੱਦ ਮੁਹੱਇਆ ਕਰਵਾਈ ਜਾਵੇਗੀ।