ਡਾ. ਐਚ. ਕੇ ਬਾਲੀ ਨੇ 102 ਸਾਲਾ ਔਰਤ ਦੀ ਸਫਲ ਐਂਜੀਓਪਲਾਸਟੀ ਕੀਤੀ
102 ਸਾਲ ਦੀ ਉਮਰ 'ਚ ਐਂਜੀਓਪਲਾਸਟੀ ਕਰਵਾਉਣ ਵਾਲੀ ਦੁਨੀਆ ਦੀ ਸਭ ਤੋਂ ਬਜੁਰਗ ਔਰਤ ਬਣੀ ਸਵਿੱਤਰੀ ਦੇਵੀ
5 Dariya News
ਚੰਡੀਗੜ੍ਹ 14-May-2015
ਚੰਡੀਗੜ੍ਹ ਦੀ ਨਿਵਾਸੀ 102 ਸਾਲਾ ਸਵਿੱਦਰੀ ਦੇਵੀ ਐਂਜੀਓਪਲਾਸਟੀ ਕਰਵਾਉਣ ਵਾਲੀ ਦੁਨੀਆ ਦੀ ਸਭ ਤੋਂ ਬਜੁਰਗ ਔਰਤ ਬਣੀ। ਮੋਹਾਲੀ ਸਥਿਤ ਫੋਰਟਿਸ ਹਸਪਤਾਲ ਵਿਚ ਉਨ੍ਹਾਂ ਦਾ ਇਹ ਸਫਲ ਆਪ੍ਰੇਸ਼ਨ ਕੀਤਾ ਡਾ. ਐਚ. ਕੇ ਬਾਲੀ ਨੇ। ਇਹ ਦੁਨੀਆ ਦਾ ਪਹਿਲਾ ਅਜਿਹਾ ਰਿਕਾਰਡ ਕੀਤਾ ਗਿਆ ਕੇਸ ਹੈ ਜੋ ਕਿਸੇ ਇਸ ਉਮਰ ਦੀ ਔਰਤ ਦਾ ਹੋਵੇ।ਵਿਸ਼ਵ ਪ੍ਰਸਿੱਧ ਕਾਡੀਓਯੋਲੋਜਿਸਟ ਡਾ. ਹਰਿੰਦਰ ਕੇ. ਬਾਲੀ ਨੇ ਕਿਹਾ ਕਿ ਸਵਿੱਤਰੀ ਦੇਵੀ ਇਸ ਆਪ੍ਰੇਸ਼ਨ ਦੇ ਬਾਅਦ ਬਿਲਕੁੱਲ ਠੀਕ ਹੈ ਅਤੇ ਪੂਰੇ ਜੋਸ਼ ਦੇ ਨਾਲ ਉਨ੍ਹਾਂ ਨੇ ਆਪਣੀ ਰੋਜ ਦੀ ਰੂਟੀਨ ਮੁੜ ਸ਼ੁਰੂ ਕਰ ਦਿੱਤੀ ਹੈ। ਕੇਸ ਦੇ ਬਾਰੇ ਵਿਚ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਰੀਜ ਨੂੰ ਅਚਾਨਕ ਸਾਹ ਨਾ ਆਉਣ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ਲਿਆਂਦਾ ਗਿਆ ਸੀ ਜੋ ਹੋਲੀ-ਹੋਲੀ ਹੋਰ ਬਿਗ਼ੜ ਗਿਆ ਅਤੇ ਉਨ੍ਹਾਂ ਦੀ ਛਾਤੀ ਵਿਚ ਦਰਦ ਵੀ ਉੱਠਿਆ।
ਡਾ. ਬਾਲੀ ਨੇ ਕਿਹਾ, 'ਉਨ੍ਹਾਂ ਨੂੰ ਏਕਿਯੂਟ ਕੋਰੋਨਰੀ ਸਿੰਡ੍ਰੋਮ ਦੀ ਬੀਮਾਰੀ ਸੀ। ਹਾਰਟ ਫੇਲ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਵੇਂਟੀਲੇਟਰ 'ਤੇ ਰੱਖ ਦਿੱਤਾ ਗਿਆ ਸੀ। ਕੋਰੋਨਰੀ ਐਂਜੀਓਗ੍ਰਾਮ ਨੇ ਦਿਖਾਇਆ ਕਿ ਉਨ੍ਹਾਂ ਦੇ ਦਿਲ ਦੀ ਮੁਖ ਆਰਟਰੀ ਵਿਚ 90 ਫੀਸਦੀ ਬਲਾਕੇਜ ਸੀ ਅਤੇ ਨਾਲ ਹੀ ਸੱਜੀ ਕੋਰੋਨਰੀ ਆਰਟਰੀ ਵੀ 80 ਫੀਸਦੀ ਤੱਕ ਬਲਾਕ ਸੀ। ਇਹ ਦੋਨੋਂ ਹੀ ਖਤਰਨਾਕ ਸਨ।' ਮਰੀਜ ਦੀ ਇੰਨੀ ਜਿਆਦਾ ਉਮਰ ਦੇਖਦੇ ਹੋਏ ਉਨ੍ਹਾਂ ਦੇ ਪਰਿਵਾਰ ਨਾਲ ਲੰਬੀ ਗੱਲਬਾਤ ਦੇ ਬਾਅਦ ਡਾ. ਬਾਲੀ ਨੇ ਅੱਗੇ ਵੱਧਣ ਦਾ ਫੈਸਲਾ ਲਿਆ ਅਤੇ 13 ਫਰਵਰੀ, 2015 ਨੂੰ ਉਨ੍ਹਾਂ ਦੀ ਖਤਰਾ ਨਾਲ ਭਰਪੂਰ ਐਂਜੀਓਪਲਾਸਟੀ ਕੀਤੀ। ਇਹ ਪੂਰੀ ਪ੍ਰਕਿਰਿਆ ਸ਼ਾਤੀ ਪੂਰਨ ਤਰੀਕੇ ਨਾਲ ਹੋਈ। ਡਾ. ਬਾਲੀ ਨੇ ਅੱਗੇ ਦੱਸਿਆ ਕਿ ਸਵਿੱਤਰੀ ਦੇਵੀ ਦੀ ਹੀ ਤਰ੍ਹਾਂ ਨਿਓਡਾ ਦੇ 104 ਸਾਲਾ ਪੁਰਸ਼ ਅਤੇ ਬੈਂਗਲੌਰ ਦੇ 108 ਸਾਲਾ ਪੁਰਸ਼ ਨੇ ਵੀ ਐਂਜੀਓਪਲਾਸਟੀ ਕਰਵਾਈ ਸੀ। ਪਰ ਕਿਤੇ ਵੀ 102 ਸਾਲ ਜਾਂ ਉਸ ਤੋਂ ਜਿਆਦਾ ਦੀ ਕਿਸੇ ਔਰਤ ਦੀ ਐਂਜੀਓਪਲਾਸਟੀ ਦਾ ਕੇਸ ਕਿਤੇ ਦਰਜ ਨਹੀਂ ਹੈ ਇਸ ਲਈ ਸਵਿੱਤਰੀ ਦੇਵੀ ਨੂੰ ਇਸ ਲਿਹਾਜ ਨਾਲ ਐਂਜੀਓਪਲਾਸਟੀ ਕਰਵਾਉਣ ਵਾਲੀ ਦੁਨੀਆ ਦੀ ਸਭ ਤੋਂ ਬਜੁਰਗ ਔਰਤ ਕਿਹਾ ਜਾ ਸਕਦਾ ਹੈ।ਡਾ. ਬਾਲੀ ਨੇ ਕਿਹਾ ਕਿ ਐਡਵਾਂਸਡ ਤਕਨੀਕ ਅਤੇ ਸਕਿੱਲਸ ਦੀ ਬਦੌਲਤ ਕਿਸੇ ਵੀ ਉਮਰ ਵਿਚ ਐਂਜੀਓਪਲਾਸਟੀ ਮੁਮਕਿਨ ਹੈ। ਦੁਨੀਆ ਭਰ ਵਿਚ ਲੋਕਾਂ ਦੀ ਵੱਧਦੀ ਉਮਰ ਸੀਮਾ ਦੇ ਚੱਲਦੇ ਬਜੁਰਗ ਲੋਕਾਂ ਵਿਚ ਐਂਜੀਓਪਲਾਸਟੀ ਦੇ ਕੇਸਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਵਿਚ ਬਹੁਤ ਵੱਧ ਗਈ ਹੈ। ਪਿਛਲੇ 8 ਸਾਲਾ ਵਿਚ ਡਾ. ਬਾਲੀ ਅਤੇ ਉਨ੍ਹਾਂ ਦੀ ਟੀਮ ਨੇ ਮਿਲਕੇ 80 ਤੋਂ ਜਿਆਦਾ ਉਮਰ ਦੇ 200 ਤੋਂ ਵੀ ਜਿਆਦਾ ਮਰੀਜਾਂ ਦਾ ਸਫਲ ਕੋਰੋਨਰੀ ਐਂਜੀਓਪਲਾਸਟੀ ਕੀਤੀ ਹੈ।
ਉਨ੍ਹਾਂ ਕਿਹਾ, 'ਕਈ ਬਜੁਰਗ ਮਰੀਜ ਜਿਨਾਂ ਦਾ ਅਸੀਂ ਆਪ੍ਰੇਸ਼ਨ ਕੀਤਾ, ਉਨ੍ਹਾਂ ਦੀ ਪਹਿਲਾਂ ਵੀ ਬਾਇਪਾਸ ਸਰਜਰੀ ਹੋ ਚੁੱਕੀ ਸੀ। ਕੋਰੋਨਰੀ ਐਂਜੀਓਪਲਾਸਟੀ ਉਨ੍ਹਾਂ ਬਜੁਰਗ ਮਰੀਜਾਂ ਵਿਚ ਕਾਫੀ ਮਸ਼ਹੂਰ ਹੋ ਰਹੀ ਹੈ ਜਿਨਾਂ ਨੂੰ ਇਕ ਤੋਂ ਜਿਆਦਾ ਮੈਡੀਕਲ ਪ੍ਰਾਬਲਮ ਹਨ ਜਿਵੇਂ ਰੀਨਲ ਫੇਲਯਰ, ਫੇਫੜਿਆਂ ਦੀ ਬੀਮਾਰੀ ਆਦਿ। ਬਜੁਰਗਾਂ ਵਿਚ ਐਂਜੀਓਪਲਾਸਟੀ ਇਸ ਲਈ ਵੀ ਕੰਮ ਕਰਦੀ ਹੈ ਕਿਉਂਕਿ ਪ੍ਰਤੀਕਿਰਿਆ ਨੂੰ ਅਕਸਰ ਕਲਾਈ (ਰੇਡੀਅਲ ਆਰਟਰੀ) ਦੇ ਰਸਤੇ ਕੀਤਾ ਜਾਂਦਾ ਹੈ ਜਿਸ ਨਾਲ ਸਿਰਫ ਇਕ ਦਿਨ ਵੀ ਮਰੀਜ ਘਰ ਵਾਪਸ ਜਾ ਸਕਦਾ ਹੈ। ਐਂਜੀਓਪਲਾਸਟੀ ਮਰੀਜ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਵਾਲੀ ਜਿੰਦਗੀ ਦਿੰਦੀ ਹੈ। ਪਰਿਵਾਰ ਦੀ ਸਪੋਰਟ ਅਤੇ ਉਤਸ਼ਾਹ ਵੀ ਫੈਸਲਾ ਲੈਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਦਾ ਹੈ।'