5 Dariya News

ਆਦੇਸ਼ ਪ੍ਰਤਾਪ ਸਿੰਘ ਕੈਰੋ' ਵਲੋ' ਦਿਹਾਤੀ ਆਬਾਦੀ ਦੀ ਲੋੜ ਮੁਤਾਬਿਕ ਆਨ-ਲਾਈਨ ਤੇ ਮੋਬਾਇਲ ਬੈ'ਕਿੰਗ 'ਤੇ ਜ਼ੋਰ

ਪੂਰੀ ਤਰਾਂਹ ਨਕਦੀ ਮੁਕਤ ਤੇ ਆਨ-ਲਾਈਨ ਲੈਣ-ਦੇਣ 'ਤੇ ਜ਼ੋਰ

5 Dariya News

ਚੰਡੀਗੜ੍ਹ 14-May-2015

ਪੰਜਾਬ ਦੇ ਖੁਰਾਕ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ' ਨੇ ਅੱਜ ਬੈ'ਕਿੰਗ ਖੇਤਰ ਨੂੰ ਸੱਦਾ ਦਿੱਤਾ ਹੈ ਕਿ ਉਹ ਆਨ-ਲਾਈਨ ਤੇ ਮੋਬਾਇਲ ਬੈ'ਕਿੰਗ ਪ੍ਰਣਾਲੀ ਨੂੰ ਦਿਹਾਤੀ ਖੇਤਰਾਂ ਦੇ ਨਿਵਾਸੀਆਂ ਤੱਕ ਪਹੁੰਚਾਉਣ ਲਈ ਸੁਖਾਲੀ ਬਣਾਉਣ, ਤਾਂ ਜੋ ਇਨਾਂ੍ਹ ਖੇਤਰਾਂ ਵਿੱਚ ਵਸਦੀ 75 ਫੀਸਦੀ ਆਬਾਦੀ ਬੈ'ਕਿੰਗ ਪ੍ਰਣਾਲੀ ਨਾਲ ਜੁੜ ਸਕੇ।ਅੱਜ ਇਥੇ 132ਵੀ' ਸੂਬਾ ਪੱਧਰੀ ਬੈ'ਕਰਜ਼ ਮੀਟਿੰਗ, ਜਿਸ ਦੀ ਪ੍ਰਧਾਨਗੀ ਪੰਜਾਬ ਨੈਸ਼ਨਲ ਬੈ'ਕ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਗੌਰੀ ਸ਼ੰਕਰ ਨੇ ਕੀਤੀ, ਨੂੰ ਸੰਬੋਧਨ ਕਰਦੇ ਹੋਏ ਸ. ਕੈਰੋ' ਨੇ ਕਿਹਾ ਕਿ ਦਿਹਾਤੀ ਗ੍ਰਾਹਕਾਂ ਨੂੰ ਸਹੂਲਤਾਂ ਦਿੰਦੇ ਸਮੇ' ਬੈ'ਕਿੰਗ ਖੇਤਰ ਨੂੰ ਨਵੀ' ਪਹੁੰਚ ਅਪਣਾਉਣੀ ਪਵੇਗੀ ਅਤੇ 100 ਫੀਸਦੀ ਵਿੱਤੀ ਸਮਾਵੇਸ਼ 'ਤੇ ਧਿਆਨ ਦੇਣਾ ਪਵੇਗਾ, ਤਾਂ ਜੋ ਭਾਰਤ ਦਾ ਬੈ'ਕਿੰਗ ਖੇਤਰ ਦੁਨੀਆਂ ਵਿੱਚ ਮੋਹਰੀ ਬਣ ਸਕੇ।ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਸ. ਕੈਰੋ' ਨੇ ਕਿਹਾ ਕਿ ਉਨਾਂ ਵਲੋ' ਕੀਤੀ ਗਈ ਪਹਿਲ ਦਾ ਹੀ ਸਿੱਟਾ ਹੈ ਕਿ 40,000 ਕਰੋੜ ਰੁਪਏ ਸਿੱਧੇ ਤੋਰ'ਤੇ ਕਿਸਾਨਾਂ ਅਤੇ ਵਪਾਰੀਆਂ ਦੇ ਬੈ'ਕ ਖਾਤਿਆਂ ਵਿੱਚ ਪਹੁੰਚ ਰਹੇ ਹਨ, ਜਿਸ ਕਰਕੇ ਸੂਬੇ ਦੇ ਖੁਰਾਕ ਤੇ ਸਪਲਾਈ ਵਿਭਾਗ ਵਿਚੋ' ਇੰਸਪੈਕਟਰੀ ਰਾਜ ਦਾ ਮੁਕੰਮਲ ਖਾਹੋ ਗਿਆ ਹੈ। ਉਨਾਂ ਅਗਾਂਹ ਕਿ ਉਨਾ ਨੇ ਕਿਸਾਨਾਂ ਨੂੰ ਸਮਾਰਟ ਜਾਰੀ ਕਰਵਾਕੇ ਅਤੇ ਮਜੂਦਾ ਖ਼ਰੀਦ ਸੀਜ਼ਨ ਦੌਰਾਨ ਮੰਡੀਆਂ ਵਿੱਚ ਆਪਣੀ ਉਪਜ ਵਿਕਣ'ਤੇ ਅਦਾਇਗੀ ਸਿੱਧੀ ਉਨਾਂ ਦੇ ਕਾਰਡ ਵਿੱਚ ਭੇਜਣ ਵਰਗੇ ਕਦਮ ਚੁੱਕ ਕੇ ਸਮਰੱਥ ਬਣਾਇਆ ਹੈ।

ਬੈ'ਕਿੰਗ ਖੇਤਰ ਵਿੱਚ ਦਿਹਾਤੀ- ਸ਼ਹਿਰੀ ਖੇਤਰ ਵਿਚਲੇ ਪਾੜੇ ਨੂੰ ਪੂਰਨ'ਤੇ ਜ਼ੋਰ ਦਿੰਦਿਆਂ ਸ. ਕੈਰੋ' ਨੇ ਕਿਹਾ ਕਿ ਬੈ'ਕਿੰਗ ਖੇਤਰ ਦੀ ਪਹੁੰਚ ਦੂਰ-ਦੁਰਾਡੇ ਦਿਹਾਤੀ ਖੇਤਰਾਂ ਤੱਕ ਲਿਜਾਉਣ ਲਈ ਇਨਾਂਹ ਖੇਤਰਾਂ ਵਿਚਲੀਆਂ ਸ਼ਾਖਾਵਾਂ ਦਾ ਕੰਪਿਊਟਰੀਕਰਨ ਅਤੇ ਤਕਨੀਕੀ ਵਿੱਚ ਸੁਧਾਰ ਇੱਕ ਮੁੱਖ ਲੋੜ ਬਣ ਗਈ ਹੈ। ਉਨਾਂ ਇਸ ਗੱਲ'ਤੇ ਚਿੰਤਾ ਜ਼ਾਹਿਰ ਕੀਤੀ ਕਿ ਬੈ'ਕ ਵਲੋ' ਕਰਜ਼ੇ ਵੰਡੇ ਜਾਣ ਅਤੇ ਸੂਬੇ ਤੋ' ਇਕੱਠੀਆਂ ਜਮਾਂਹ ਰਕਮਾਂ ਵਿੱਚ ਕੋਈ ਤਾਲਮੇਲ ਨਹੀ'।ਉਨਾਂ ਸੂਬੇ ਦੇ ਵਪਾਰਕ, ਖੇਤਰੀ, ਦਿਹਾਤੀ, ਸਹਿਕਾਰੀ ਅਤੇ ਨਿੱਜੀ ਬੈ'ਕਾਂ ਨੂੰ ਖੇਤੀਬਾੜੀ ਖੇਤਰ ਅਤੇ ਗਰੀਬੀ ਦੀ ਰੇਖਾ ਤੋ' ਹੇਠਾਂ ਰਹਿ ਰਹੀ ਆਬਾਕੀ ਨੂੰ ਕਰਜ਼ੇ ਦੇਣ'ਤੇ ਜ਼ੋਰ ਦੇਣ ਲਈ ਕਿਹਾ, ਤਾਂ ਜੋ ਬੈ'ਕ, ਸੂਬੇ ਦੀ ਤਰੱਕੀ ਵਿੱਚ ਮੋਹਰੀ ਬਣ ਸਕਣ। ਉਨਾਂ ਕਿਹਾ ਕਿ ਇਹ ਅਫਸ਼ੋਸਨਾਕ ਹੈ ਕਿ ਬੀਤੇ ਵਰ੍ਹੇ ਦਾ ਕਰੈਡਿਟ ਪਾਜ਼ਿਟ ਅਨੁਪਾਤ ਮਾਰਚ 2013 ਦੇ 85.49 ਫੀਤੋ' 4.32 ਫੀਸਦੀ ਘੱਟ ਰਹਿੰਦਾ ਹੋਇਆ 2014 ਵਿੱਚ 81.17 ਫੀਸਦੀ ਹੋ ਗਿਆ ਜੋ ਕਿ ਮਾਰਚ, 2015 ਵਿੱਚ 79.24 ਤੱਕ ਪਹੁੰਚ ਗਿਆ। ਜੋ ਇਹ ਦਰਸਾਉ'ਦਾ ਹੈ ਕਿ ਬੈ'ਕਾਂ ਵਲੋ' ਕਰਜ਼ਾ ਵੰਡਿਆ ਜਾਣਾ ਸੂਬੇ ਤੋ' ਇਕੱਠੀਆਂ ਜਮਾਂਹ ਰਕਮਾਂ ਦੇ ਅਨੁਪਾਤ ਵਿੱਚ ਨਹੀ' ਹੈ। 

ਉਨਾਂ ਕਿਹਾ ਕਿ ਪੰਜਾਬ ਸਰਕਾਰ ਦਿਹਾਤੀ ਖੇਤਰਾਂ ਨੂੰ ਉੱਚਾ ਚੁੱਕਣ'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਬੈ'ਕਾਂ ਨੂੰ ਇਸ ਤਰੱਕੀ ਦਾ ਸਮਾਨ ਸਾਂਝੀਦਾਰ ਬਣਨਾ ਪਵੇਗਾ।ਆਪਣੇ ਕੂੰਜੀਵਤ ਭਾਸ਼ਣ ਵਿੰਚ ਇਸ ਮੌਕੇ ਸ੍ਰੀ ਗੌਰੀ ਸ਼ੰਕਰ, ਕਾਰਜਕਾਰੀ ਡਾਇਰੈਕਟਰ, ਪੰਜਾਬ ਨੈਸ਼ਨਲ ਬੈ'ਕ ਤੇ ਚੇਅਰਮੈਨ, ਐਸ ਐਲ ਬੀ ਸੀ ਨੇ ਆਰ.ਬੀ.ਆਈ ਅਤੇ ਵਿੱਤੀ ਸੇਵਾਵਾਂ ਵਿਭਾਗ ਦੁਆਰਾ ਚੁੱਕੇ ਕਦਮਾਂ ਵਿਭਾਗ ਦੁਆਰਾ ਚੁੱਕੇ ਕਦਮਾਂ ਬਾਰੇ ਜਾਣੂੰ ਕਰਵਾਇਆ, ਜਿਨਾਂ ਦਾ ਸੂਬੇ ਦੇ ਅਰਥਚਾਰੇ ਅਤੇ ਖਾਸ ਕਰਕੇ ਬੈ'ਕਿੰਗ ਖੇਤਰ ਉਪਰ ਪ੍ਰਭਾਵ ਪਿਆ ਹੈ। ਉਨਾਂ ਇਹ ਜਾਣਕਾਰੀ ਵੀ ਦਿੱਤੀ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ 39 ਲੱਖ ਖਾਤੇ ਸੂਬੇ ਭਰ ਵਿੱਚ ਖੋਲੇ ਗਏ ਹਨ ਤੇ ਹੁਣ ਹਰ ਘਰ ਕੋਲ ਇਹ ਸੁਵਿਧਾ ਹੈ। ਉਨਾਂ ਨਾਬਾਰਡ ਨੂੰ ਇਹ ਭਰੋਸਾ ਵੀ ਦਿੱਤਾ ਕਿ ਸੂਬੇ ਵਿੱਚ ਚੱਲ ਰਹੇ ਪ੍ਰੋਜੈਕਟਾਂ ਦੇ ਬਾਕੀ ਰਹੇ ਯੂਟੀਲਾਈਜ਼ੇਸ਼ਨ ਪ੍ਰਮਾਣ-ਪੱਤਰ ਛੇਤੀ ਹੀ ਜਮਾਂ੍ਹ ਕਰਵਾ ਦਿੱਤੇ ਜਾਣਗੇ।ਇਸ ਮੌਕੇ ਆਰ.ਬੀ.ਆਈ.ਦੇ ਡੀ.ਜੀ.ਐਮ.ਸ੍ਰੀ ਅੰਜਨੀ ਮਿਸ਼ਰਾ, ਨਾਬਾਰਡ ਦੇ ਅਹੁਦਾ ਛੱਡ ਰਹੇ ਚੀਫ਼ ਜਨਰਲ ਮੈਨੇਜਰ ਸ੍ਰੀ ਨਰੇਸ਼ ਗੁਪਤਾ, ਨਾਬਾਰਡ ਦੇ ਚੀਫ ਜਨਰਲ ਮੈਨੇਜਰ ਸ੍ਰੀ ਪੀ.ਐਮ. ਘੋਲੇ ਅਤੇ ਪਨਗਰੇਨ ਦੇ ਡਾਇਰੈਕਟਰ (ਵਿੱਤ) ਸ੍ਰੀ ਐਮ.ਐਸ.ਸਾਰੰਗ ਵੀ ਹਾਜ਼ਿਰ ਸਨ।