5 Dariya News

ਉਦਘਾਟਨੀ ਮੈਚ ਵਿੱਚ ਬਾਬਾ ਬੋਧੀ ਕਲੱਬ ਜਲੰਧਰ ਨੇ ਜਰਖੜ ਨੂੰ 7-5 ਨਾਲ ਹਰਾਇਆ

5 Dariya News (ਅਜੇ ਪਾਹਵਾ)

ਲੁਧਿਆਣਾ 11-May-2015

ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵਲੋਂ ਕਰਵਾਇਆ ਜਾ ਰਿਹਾ 6ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਜਰਖੜ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਅੱਜ ਮੁੱਢਲੇ ਗੇੜ ਦੇ ਮੈਚਾਂ ਵਿੱਚ ਬਾਬਾ ਗੁਰਚਰਨ ਸਿੰਘ ਬੋਧੀ ਕਲੱਬ ਜਲੰਧਰ, ਨੀਟਾ ਕਲੱਬ ਰਾਮਪੁਰ ਅਤੇ ਜੂਨੀਅਰ ਵਰਗ ਵਿੱਚ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਨੇ ਆਪੋ ਆਪਣੇ ਮੈਚ ਜਿੱਤ ਕੇ ਜੇਤੂ ਸ਼ੁਰੂਆਤ ਕੀਤੀ। ਬੀਤੀ ਰਾਤ ਫਲੱਡ ਲਾਇਟਾਂ ਦੀ ਰੌਸ਼ਨੀ ਵਿੱਚ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਅਗਾਜ ਹੋਇਆ। ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਅੰਤਰਰਾਸ਼ਟਰੀ ਹਾਕੀ ਖਿਡਾਰੀਆ ਨਾਲ ਸਜੀ ਬਾਬਾ ਬੋਧੀ ਕਲੱਬ ਜਲੰਧਰ ਨੇ ਜਗਤਾਰ ਇਲੈਵਨ ਜਰਖੜ ਨੂੰ ਇੱਕ ਕਰੜੇ ਸੰਘਰਸ਼ ਅਤੇ ਕਾਫ਼ੀ ਪਸੀਨਾ ਵਹਾਉਣ ਤੋਂ ਬਾਅਦ 7-5 ਨਾਲ ਹਰਾਇਆ ਅੱਧੇ ਸਮੇਂ ਤੱਕ ਜੇਤੂ ਟੀਮ 3-2 ਨਾਲ ਅੱਗੇ ਸੀ। ਜਲੰਧਰ ਵਲੋਂ ਅੰਤਰਰਾਸ਼ਟਰੀ ਸਟਾਰ ਖਿਡਾਰੀ ਦਲਜੀਤ ਸਿੰਘ ਨੇ 7ਵੇਂ, ਮਨਦੀਪ ਸਿੰਘ ਨੇ 9ਵੇਂ, ਪਰਮਿੰਦਰ ਸਿੰਘ ਨੇ 18ਵੇਂ, ਸੰਦੀਪ ਸਿੰਘ ਨੇ 25ਵੇਂ ਹਰਮਨਪ੍ਰੀਤ ਸਿੰਘ ਨੇ 27ਵੇਂ ਰਾਮ  ਸ਼ਰਨ ਨੇ 42ਵੇਂ, ਕਪਤਾਨ ਧਰਮਪਾਲ ਸਿੰਘ ਨੇ 45ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤੇ। ਜਦਕਿ ਜਰਖੜ ਵਲੋਂ ਦਮਨਜੀਤ ਸਿੰਘ ਨੇ 5ਵੇਂ ਅਤੇ 35ਵੇਂ, ਜਤਿੰਦਰਪਾਲ ਸਿੰਘ ਵਿੱਕੀ ਨੇ 12ਵੇਂ ਕਪਤਾਨ ਪ੍ਰਗਟ ਸਿੰਘ ਨੇ 20ਵੇਂ ਅਤੇ ਸੰਦੀਪ ਸਿੰਘ ਨੇ 38ਵੇਂ ਮਿੰਟ ਵਿੱਚ ਗੋਲ ਕੀਤੇ। 

ਜਰਖੜ ਟੀਮ ਨੇ ਮੈਚ ਦੇ ਆਖਰੀ ਪਲਾ ਵਿੱਚ ਬਰਾਬਰੀ ਤੇ ਆਉਣ ਦੇ ਕਾਫ਼ੀ ਯਤਨ ਕੀਤੇ ਪਰ ਜਲੰਧਰ ਦੀ ਰੱਖਿਆ ਪੰਕਤੀ ਨੇ ਉਨ੍ਹਾਂ ਦੀ ਪੇਸ਼ ਨਾ ਚੱਲਣ ਦਿੱਤੀ ਅਤੇ ਜਲੰਧਰ ਨੇ ਆਖੀਰ ਜੇਤੂ ਡੰਕਾ ਵਜਾਇਆ। ਅੱਜ ਦੇ ਦੂਸਰੇ ਮੈਚ ਵਿੱਚ ਨੀਟਾ ਕਲੱਬ ਰਾਮਪੁਰ ਨੇ ਅਕਾਲ ਗੜ੍ਹ ਇਲੈਵਨ ਨੂੰ 9-5 ਨਾਲ ਹਰਾਇਆ। ਜੇਤੂ ਟੀਮ ਵਲੋਂ ਗੁਰਤੇਜ ਸਿੰਘ ਨੇ 5, ਅਮਨਦੀਪ ਸਿੰਘ, ਸੁਖਜਿੰਦਰ ਸਿੰਘ, ਸੰਗਰਾਮ ਸਿੰਘ, ਪ੍ਰੇਮ ਸਿੰਘ ਨੇ 1-1 ਗੋਲ ਕੀਤਾ। ਜਦਕਿ ਅਕਾਲਗੜ੍ਹ ਵਲੋਂ ਮਨਜਿੰਦਰ ਸਿੰਘ ਨੇ 2, ਕੁਲਵੰਤ ਸਿੰਘ, ਅੰਕਰ ਕੁਮਾਰ, ਬਲਜਿੰਦਰ ਸਿੰਘ ਨੇ 1-1 ਗੋਲ ਕੀਤਾ। ਜੂਨੀਅਰ ਵਰਗ ਦੇ ਮੁੱਢਲੇ ਮੈਚ ਵਿੱਚ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਨੇ ਸੰਤ ਫਤਿਹ ਸਿੰਘ ਅਕੈਡਮੀ ਢੋਲਣ ਨੂੰ 5-1 ਨਾਲ ਹਰਾਇਆ। ਜੇਤੂ ਟੀਮ ਵਲੋਂ ਜਸਪ੍ਰੀਤ ਸਿੰਘ ਨੇ 3, ਹਰਸਿਮਰਨਜੀਤ ਸਿੰਘ ਅਤੇ ਸਤਵੀਰ ਸਿੰਘ ਨੇ 1-1 ਗੋਲ ਕੀਤਾ। ਢੋਲਣ ਵਲੋਂ ਪ੍ਰਦੀਪ ਸਿੰਘ ਨੇ ਇੱਕੋ ਇੱਕ ਗੋਲ ਆਖਰੀ ਪਲਾ ਵਿੱਚ ਕੀਤਾ। 

ਅੱਜ ਇਸ ਫੈਸਟੀਪਲ ਦਾ ਉਦਘਾਟਨ ਦਵਿੰਦਰ ਸਿੰਘ ਲੋਟੇ ਡਿਪਟੀ ਡਾਇਰੈਕਟਰ ਯੁੱਗ ਸੇਵਾਵਾਂ ਵਿਭਾਗ ਪੰਜਾਬ, ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸਰਪ੍ਰਸਤ ਜਰਖੜ ਹਾਕੀ ਅਕੈਡਮੀ, ਹਰਪ੍ਰੀਤ ਸਿੰਘ ਸ਼ਿਵਾਲਿਕ ਨੇ ਕੀਤਾ। ਇਸ ਮੌਕੇ ਜਰਖੜ ਅਕੈਡਮੀ ਦੇ ਪ੍ਰਧਾਨ ਜੁਗਿੰਦਰ ਸਿੰਘ ਗਰੇਵਾਲ, ਸਰਪੰਚ ਦੁਪਿੰਦਰ ਸਿੰਘ, ਐਡਵੋਕੇਟ ਹਰਕਮਲ ਸਿੰਘ, ਬਲਜਿੰਦਰ ਸਿੰਘ ਥਰੀਕੇ, ਪਰਮਜੀਤ ਸਿੰਘ ਨੀਟੂ, ਤਾਰਾ ਸਿੰਘ ਸੰਧੂ, ਗੁਰਮੀਤ ਸਿੰਘ ਗਾਂਧੀ ਰਣੀਆ, ਕੁਲਜੀਤ ਸਿੰਘ ਗਰੇਵਾਲ, ਓਲੰਪੀਅਨ ਸੰਜੀਵ ਕੁਮਾਰ, ਸੁਰਜੀਤ ਸਿੰਘ ਲਤਾਲਾ, ਜਗਰੂਪ ਸਿੰਘ ਜਰਖੜ, ਪਹਿਲਵਾਨ ਹਰਮੇਲ ਸਿੰਘ ਕਾਲਾ, ਜਤਿੰਦਰ ਸਿੰਘ ਬੌਬੀ ਜਲੰਧਰ, ਸ਼ਿੰਗਾਰਾ ਸਿੰਘ ਜਰਖੜ, ਸਰਪੰਚ ਬਲਜੀਤ ਸਿੰਘ ਗਿੱਲ, ਸਰਪੰਚ ਮਲਕੀਤ ਸਿੰਘ ਆਲਮਗੀਰ, ਪ੍ਰੋ: ਰਜਿੰਦਰ ਸਿੰਘ ਖ਼ਾਲਸਾ ਕਾਲਜ, ਸਕੱਤਰ ਜਗਦੀਪ ਸਿੰਘ ਕਾਹਲੋਂ, ਰਣਜੀਤ ਸਿੰਘ ਦੁਲੇਅ, ਸਰਪੰਚ ਜਗਦੀਪ ਸਿੰਘ ਘਵੱਦੀ, ਜਗਦੀਪ ਸਿੰਘ ਬੁਲਾਰਾ ਆਦਿ ਇਲਾਕੇ ਦੀਆਂ ਉੱਘੀਆ ਸਖ਼ਸੀਅਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਪ੍ਰਬੰਧਕ ਗੁਰਸਤਿੰਦਰ ਸਿੰਘ ਪ੍ਰਗਟ ਨੇ ਦੱਸਿਆ ਕਿ ਇਸ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੈਚ 16 ਮਈ ਨੂੰ ਖੇਡੇ ਜਾਣਗੇ। ਇਸ ਜਿਸ ਪਹਿਲਾ ਮੁਕਾਬਲਾ ਬਾਬਾ ਬੋਧੀ ਕਲੱਬ ਜਲੰਧਰ ਅਤੇ ਰਾਮਪੁਰ ਵਿਚਕਾਰ 7 ਵਜੇ, ਦੂਜਾ ਮੁਕਾਬਲਾ ਦੇਸ਼ ਭਗਤ ਕਲੱਬ ਢੁੱਡੀਕੇ ਅਤੇ ਲੁਧਿਆਣਾ ਵਾਰੀਅਰਜ਼ ਵਿਚਕਾਰ 8 ਵਜੇ ਹੋਵੇਗਾ।