ਆਦੇਸ਼ ਕਾਲਜ ਦਾ ਆਦੇਸ਼ ਸਕਾਲਰਸ਼ਿਪ ਟੈਸਟ 10 ਮਈ ਨੂੰ ਹੋਵੇਗਾ : ਗੁਰਫਤਿਹ ਸਿੰਘ ਗਿੱਲ
5 Dariya News
ਘੜੂੰਆਂ 06-May-2015
ਅੱਜ ਆਦੇਸ਼ ਗਰੁੱਪ ਦੇ ਤਕਨੀਕੀ ਵਿੰਗ ਦੇ ਡਾਇਰੈਕਟਰ ਇੰਜ ਗੁਰਫਤਿਹ ਸਿੰਘ ਗਿੱਲ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਦੇਸ਼ ਕਾਲਜ ਘੜੂੰਆਂ ਵਿਖੇ ਆਦੇਸ਼ ਸਕਾਲਰਸ਼ਿਪ ਟੈਸਟ 10 ਮਈ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਜਿਸ ਵਿੱਚ 2500 ਤੋਂ ਵੀ ਵੱਧ ਵਿਦਿਆਰਥੀ ਭਾਗ ਲੈ ਰਹੇ ਹਨ। ਇਹ ਸਕਾਲਰਸ਼ਿਪ ਟੈਸਟ ਪੰਜਾਬ ਤੋਂ ਇਲਾਵਾ ਬਿਹਾਰ, ਝਾਰਖੰਡ, ਹਿਮਾਚਲ, ਜੰਮੂ ਕਸ਼ਮੀਰ ਵਿੱਚ ਵੀ ਕਰਵਾਇਆ ਜਾ ਰਿਹਾ ਹੈ। ਜਿਸ ਦੇ ਅਧਾਰ ਤੇ ਹੀ ਵਿਦਿਆਰਥੀਆਂ ਦੀ ਦਾਖਲਾ ਫੀਸ ਨਿਯਮਤ ਹੋਵੇਗੀ। ਅਵਲ ਵਿਦਿਆਰਥੀਆਂ ਨੂੰ ਫੀਸ ਵਿਚ ਭਾਰੀ ਛੂਟ ਦਿੱਤੀ ਜਾਵੇਗੀ। ਇਹ ਟੈਸਟ ਬੀ. ਟੈਕ ਵਿੱਚ ਦਾਖਲਾ ਲੈਣ ਵਾਲੇ ਦਿਦਿਆਰਥੀਆਂ ਲਈ ਅਤਿ ਜਰੂਰੀ ਹੈ। ਬੀ.ਬੀ.ਏ. , ਬੀ ਸੀ ਏ ਅਤੇ ਬੀ ਕਾਮ ਵਿਚ ਦਾਖਲ ਸਿੱਧਾ ਵੀ ਲਿਆ ਜਾ ਸਕਦਾ ਹੈ। ਅਨੁਸੁਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫਤ ਵਿਦਿਆ, ਮੁਫਤ ਵਰਦੀਆਂ, ਕਿਤਾਬਾਂ ਅਤੇ ਮੁਫਤ ਬੱਸ ਸਹੂਲਤ ਵੀ ਕਾਲਜ ਵਲੋਂ ਦਿੱਤੀ ਜਾਵੇਗੀ। ਸ਼ਕਾਲਰਸ਼ਿਪ ਦੀ ਰਾਸ਼ੀ 2 ਕਰੌੜ ਤੋਂ ਵੀ ਵੱਧ ਹੈ। ਵਿਦਿਆਰਥਣਾਂ ਲਈ ਆਦੇਸ਼ ਕਾਲਜ ਵਲੋਂ ਫੀਸਾਂ ਵਿਚ ਪਹਿਲਾਂ ਤੋਂ ਹੀ ਕਾਫੀ ਛੋਟ ਦਿੱਤੀ ਜਾ ਰਹੀ ਹੈ। ਸੰਸਥਾ ਦੇ ਪ੍ਰਿੰਸੀਪਲ ਡਾ. ਡੀ ਐਸ ਪੁੰਡੀਰ ਨੇ ਆਦੇਸ਼ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਕਾਲਰਸ਼ਿਪ ਟੈਸਟ ਦਾ ਗਰੀਬ ਅਤੇ ਲੋੜਵੰਦ ਵਿਦਿਆਰਥੀ ਲਾਭ ਉਠਾ ਸਕਦੇ ਹਨ। ਇਸ ਮੌਕੇ ਸਮੂਹ ਸਟਾਫ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸੰਸਥਾ ਦੇ ਪੀ ਆਰ ਓ ਰਸ਼ਪਾਲ ਸਿੰਘ ਪਾਲੀ ਵੀ ਹਾਜ਼ਰ ਸਨ।