5 Dariya News

ਚਾਲੂ ਮਾਲੀ ਸਾਲ ਦੌਰਾਨ ਪੰਜਾਬ 'ਚ ਪੇਂਡੂ ਸੜਕਾਂ ਦੀ ਮੁਰੰਮਤ ਅਤੇ ਮਜਬੂਤੀ ਲਈ 700 ਕਰੋੜ ਰੁਪਏ ਖਰਚ ਕੀਤੇ ਜਾਣਗੇ: ਜਨਮੇਜਾ ਸਿੰਘ ਸੇਖੋ

ਰਾਜ 'ਚ 66 ਕਰੋੜ ਰੁਪਏ ਦੀ ਲਾਗਤ ਨਾਲ ਉਂਚ ਪੱਧਰੀ ਪੁਲਾਂ ਦੀ ਕੀਤੀ ਜਾਵੇਗੀ ਉਸਾਰੀ

5 Dariya News

ਐਸ.ਏ.ਐਸ ਨਗਰ 28-Apr-2015

ਪੰਜਾਬ ਸਰਕਾਰ ਰਾਜ ਵਿੱਚ ਚਾਲੂ  ਮਾਲੀ ਸਾਲ ਦੌਰਾਨ ਪੇਂਡੂ ਸੜਕਾਂ ਦੀ ਮੁਰੰਮਤ ਅਤੇ ਮਜਬੂਤੀ ਲਈ 700 ਕਰੋੜ ਰੁਪਏ ਖਰਚ ਕਰੇਗੀ ਤਾਂ ਜੋ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਵੀ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਉਪਲਬੱਧ ਹੋ ਸਕਣ। ਇਸ ਗੱਲ ਦੀ ਜਾਣਕਾਰੀ ਲੋਕ ਨਿਰਮਾਣ ਮੰਤਰੀ ਪੰਜਾਬ ਜਨਮੇਜਾ ਸਿੰਘ ਸੇਖੋ ਨੇ ਜਗਤਪੁਰਾ ਵਿਖੇ ਮੋਹਾਲੀ ਚੋਅ ਤੇ 3 ਕਰੋੜ 41 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਏ ਗਏ ਉੱਚ ਪੱਧਰੀ ਪੁਲ ਨੂੰ ਲੋਕ ਸਮਰਪਿਤ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।ਲੋਕ ਨਿਰਮਾਣ ਮੰਤਰੀ ਪੰਜਾਬ ਨੇ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸੂਬੇ ਦੀ ਤਰੱਕੀ ਉਥੋ ਦੀਆਂ ਬਿਹਤਰ ਸੜਕਾਂ ਤੇ ਬੇਹੱਦ ਨਿਰਭਰ ਕਰਦੀ ਹੈ ਪੰਜਾਬ ਸਰਕਾਰ ਰਾਜ ਵਿੱਚ ਬਿਹਤਰ ਆਵਾਜਾਈ ਲਈ ਸੜਕਾਂ ਦੀ ਨੁਹਾਰ ਬਦਲਣ ਲਈ ਪੁਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ 66 ਕਰੋੜ ਰੁਪਏ ਦੀ ਲਾਗਤ ਨਾਲ ਉੱਚ ਪੱਧਰੀ ਪੁਲਾਂ ਦੀ ਉਸਾਰੀ ਕੀਤੀ ਜਾਵੇਗੀ। ਜਿਸ ਨਾਲ ਦਿਹਾਤੀ ਖੇਤਰ 'ਚ ਵਸਦੇ ਲੋਕਾਂ ਨੂੰ ਵੱਡਾ ਲਾਭ ਪੁਜੇਗਾ ਅਤੇ ਇਨ੍ਹਾਂ ਪੁਲਾਂ ਦੀ ਉਸਾਰੀ ਮੁਕੰਮਲ ਹੋਣ ਨਾਲ ਜਿਥੇ ਆਵਾਜਾਈ ਸੁਖਾਲੀ ਹੋਵੇਗੀ ਉਥੇ ਲੋਕਾਂ ਦੇ ਸਮੇਂ ਅਤੇ ਧੰਨ ਦੀ ਬੱਚਤ ਹੋਵੇਗੀ । 

Ñਲੋਕ ਨਿਰਮਾਣ ਮੰਤਰੀ ਪੰਜਾਬ ਨੇ ਦੱਸਿਆ ਕਿ ਜਗਤਪੁਰਾ ਨੇੜਓ ਲੰਘਦੇ ਮੋਹਾਲੀ ਚੋਅ ਤੇ ਬਣੇ ਪੁਰਾਣੇ ਪੁਲ ਦੀ ਹਾਲਤ ਖਸਤਾ ਹੋ ਚੁੱਕੀ ਸੀ ਜਿਸ ਨਾਲ ਹਾਦਸੇ  ਵਾਪਰਨ ਦਾ ਡਰ ਰਹਿੰਦਾ ਸੀ ਅਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਜਗਤਪੁਰਾ ਵਿਖੇ ਮੋਹਾਲੀ ਚੋਅ ਤੇ ਉੱਚ ਪੱਧਰੀ ਪੁਲ ਦੀ ਉਸਾਰੀ ਕੀਤੀ ਗਈ ਹੈ ਜਿਸ ਨੂੰ ਕਿ ਲੋਕ ਸਮਰਪਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਇਲਾਕੇ ਦੇ 45 ਪਿੰਡਾਂ ਨੂੰ ਲਾਭ ਪੁਜੇਗਾ ਅਤੇ ਹੁਣ ਡੇਰਾਬੱਸੀ ਜਾਂ ਜੀਰਕਪੁਰ ਜਾਣ ਲਈ ਚੰਡੀਗੜ੍ਹ ਦੀ ਬਜਾਏ ਜਗਤਪੁਰਾ ਰਾਹੀਂ ਜਾਇਆ ਜਾ ਸਕੇਗਾ। ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਪੁਜੇਗਾ। ਉਨ੍ਹਾਂ ਦੱਸਿਆ ਕਿ ਇਸ ਉੱਚ ਪੱਧਰੀ ਪੁਲ ਦੀ ਲੰਬਾਈ 182.43 ਫੁੱਟ ਅਤੇ ਚੋੜਾਈ 42 ਫੁੱਟ ਹੈ ਅਤੇ ਇਸ ਪਲ ਦੀ ਉਸਾਰੀ ਦਾ ਕੰਮ ਨਵੀਆਂ ਅਧੁਨਿਕ ਤਕਨੀਕਾਂ ਨਾਲ ਕਰਵਾਇਆ ਗਿਆ ਹੈ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਜਿਆਦਾ ਪਾਣੀ ਦੇ ਬਹਾਅ ਨਾਲ ਇਸ ਪੁਲ ਨੂੰ ਕੋਈ ਨੁਕਸਾਨ ਨਾ ਪੁੱਜੇ ਅਤੇ ਇਸ ਪੁਲ ਤੇ ਆਵਾਜਾਈ ਆਮ ਵਾਂਗ ਰਹੇ। 

ਇਸ ਮੌਕੇ ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਉਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ ਯਤਨਾ ਸਦਕਾ ਜਗਤਪੁਰਾ ਵਿਖੇ ਉੱਚ ਪੱਧਰੀ ਪੁਲ ਦੀ ਉਸਾਰੀ ਕਰਵਾਈ ਗਈ ਹੈ ਇਸ ਪੁਲ ਦੇ ਬਣਨ ਨਾਲ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਆਵਾਜਾਈ  ਦੀਆਂ ਸਹੂਲਤਾਂ ਪ੍ਰਦਾਨ ਹੋਣਗੀਆਂ ਉਥੇ ਹੁਣ ਉਨ੍ਹਾਂ ਨੂੰ ਮੋਹਾਲੀ ਆਉਣ ਲਈ ਦੂਰ ਦੁਰਾਡੇ ਤੋਂ ਘੁੰਮ ਕੇ ਨਹੀਂ  ਆਉਣਾ ਪਵੇਗਾ ਸਗੋ ਇਸ ਪੁਲ ਰਾਹੀਂ ਅਸਾਨੀ ਨਾਲ ਮੋਹਾਲੀ ਆ-ਜਾ ਸਕਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਈ ਲੋਕ ਨਿਰਮਾਣ ਵਿਭਾਗ ਅਰਵਿੰਦਰ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ  ਸ੍ਰੀ ਗੁਰਸੇਵਕ ਸਿੰਘ ਸਾਂਘਾ, ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਗੁਰਮੀਤ ਸਿੰਘ ਬਾਕਰਪੁਰ, ਸ੍ਰੀ ਬਲਜੀਤ ਸਿੰਘ ਜਗਤਪੁਰਾ, ਗਿਆਨ ਸਿੰਘ ਧਰਮਗੜ੍ਹ, ਗੁਰਇਕਬਾਲ ਸਿੰਘ, ਹਰਮੇਸ਼ ਸਿੰਘ ਕੁੰਭੜਾ ਸਮੇਤ ਲੋਕ ਨਿਰਮਾਣ ਵਿਭਾਗ ਦੇ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ।